ਤਿੰਨ ਮਿੰਟਾਂ ਵਿਚ ਸੁੱਟਿਆ ਲਾਈਵ ਸੈਟੇਲਾਈਟ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਨੇ ਪੁਲਾੜ ਵਿਚ ਸੁਰੱਖਿਆ ਲਈ ਐਂਟੀ ਸੈਟੇਲਾਈਟ ਮਿਜਾਈਲ ਤਕਨੀਕ ਹਾਸਲ ਕਰਕੇ ਵੱਡੀ ਪ੍ਰਾਪਤੀ ਕੀਤੀ ਹੈ। ਹੁਣ ਚੀਨ ਜਾਂ ਪਾਕਿ ਨਾਲ ਜੰਗ ਦੀ ਸਥਿਤੀ ‘ਚ ਐਂਟੀ ਸੈਟੇਲਾਈਟ ਮਿਜਾਈਲ ਭਾਰਤ ਦਾ ਸਭ ਤੋਂ ਵੱਡਾ ਹਥਿਆਰ ਸਾਬਤ ਹੋਵੇਗੀ। ਇਹ ਤਕਨੀਕ ਹੁਣ ਤੱਕ ਸਿਰਫ ਅਮਰੀਕਾ, ਰੂਸ ਅਤੇ ਚੀਨ ਕੋਲ ਹੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਵਿਗਿਆਨਕਾਂ ਨੇ ਲੋ ਅਰਥ ਆਰਬਿਟ ਵਿਚ 300 ਕਿਲੋਮੀਟਰ ਦੂਰ ਤੱਕ ਇਕ ਲਾਈਵ ਸੈਟੇਲਾਈਟ ਸੁੱਟਿਆ ਹੈ। ਇਹ ਅਪਰੇਸ਼ਨ ‘ਮਿਸ਼ਨ ਸ਼ਕਤੀ’ ਭਾਰਤ ਦੀ ਐਂਟੀ ਸੈਟੇਲਾਈਟ ਮਿਜਾਈਲ ਨਾਲ ਸਿਰਫ ਤਿੰਨ ਮਿੰਟ ਵਿਚ ਪੂਰਾ ਕੀਤਾ ਗਿਆ। ਮੋਦੀ ਨੇ ਕਿਹਾ ਕਿ ਭਾਰਤ ਹੁਣ ਪੁਲਾੜ ਵਿਚ ਮਹਾਂਸ਼ਕਤੀ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਐਂਟੀ ਸੈਟੇਲਾਈਟ ਮਿਜ਼ਾਈਲ ਵਿਕਾਸ ਯਾਤਰਾ ਦੀ ਨਜ਼ਰ ਤੋਂ ਦੇਸ਼ ਨੂੰ ਨਵੀਂ ਦਿਸ਼ਾ ਦੇਵੇਗੀ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸਾਡਾ ਮਕਸਦ ਯੁੱਧ ਦਾ ਮਾਹੌਲ ਬਣਾਉਣਾ ਨਹੀਂ, ਬਲਕਿ ਸ਼ਾਂਤੀ ਬਣਾਈ ਰੱਖਣਾ ਹੈ।
Home / ਭਾਰਤ / ਚੀਨ ਜਾਂ ਪਾਕਿ ਨਾਲ ਜੰਗ ਦੀ ਸਥਿਤੀ ‘ਚ ਐਂਟੀ ਸੈਟੇਲਾਈਟ ਮਿਜਾਈਲ ਭਾਰਤ ਦਾ ਸਭ ਤੋਂ ਵੱਡਾ ਹਥਿਆਰ ਹੋਵੇਗੀ
Check Also
ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ
ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …