21.2 C
Toronto
Sunday, September 6, 2026
spot_img
Homeਭਾਰਤਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 'ਮੈਂ ਵੀ ਚੌਕੀਦਾਰ' ਕੰਪੇਨ ਨੂੰ ਝਟਕਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਮੈਂ ਵੀ ਚੌਕੀਦਾਰ’ ਕੰਪੇਨ ਨੂੰ ਝਟਕਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਮੈਂ ਵੀ ਚੌਕੀਦਾਰ’ ਕੰਪੇਨ ਨੂੰ ਝਟਕਾਚੋਣ ਕਮਿਸ਼ਨ ਨੇ ਭੇਜਿਆ ਨੋਟਿਸ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਜ਼ੋਰ-ਸ਼ੋਰ ਨਾਲ ਸ਼ੁਰੂ ਹੋਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਮੈਂ ਵੀ ਚੌਕੀਦਾਰ’ ਕੰਪੇਨ ਨੂੰ ਵੱਡਾ ਝਟਕਾ ਦਿੰਦਿਆਂ ਚੋਣ ਕਮਿਸ਼ਨ ਨੇ ਭਾਜਪਾ ਨੂੰ ਨੋਟਿਸ ਭੇਜਿਆ ਹੈ। ਇਹ ਨੋਟਿਸ ਕੰਪੇਨ ਦੀ ਵੀਡੀਓ ਨੂੰ ਬਿਨਾ ਆਗਿਆ ਦੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਨ ਕਰਕੇ ਭੇਜਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਵੀਡੀਓ ਭਾਜਪਾ ਦੀ ਚੋਣ ਕਮੇਟੀ ਦੇ ਮੈਂਬਰ ਨੀਰਜ ਕੁਮਾਰ ਨੇ ਸ਼ੇਅਰ ਕੀਤਾ ਸੀ। ਚੋਣ ਕਮਿਸ਼ਨ ਨੇ ਨੀਰਜ ਕੁਮਾਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਅਤੇ ਇਸ ਮਾਮਲੇ ਵਿਚ ਤਿੰਨ ਦਿਨਾਂ ਵਿਚ ਜਵਾਬ ਮੰਗਿਆ ਹੈ। ਲੰਘੇ ਦਿਨੀਂ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਆਪਣੇ ਨਾਮ ਦੇ ਅੱਗੇ ਚੌਕੀਦਾਰ ਸ਼ਬਦ ਲਗਾ ਦਿੱਤਾ ਸੀ, ਜਿਸ ਤੋਂ ਬਾਅਦ ਭਾਜਪਾ ਦੇ ਵੱਡੇ ਆਗੂਆਂ ਨੇ ਵੀ ਚੌਕੀਦਾਰ ਸ਼ਬਦ ਦੀ ਵਰਤੋਂ ਆਪਣੇ ਨਾਵਾਂ ਨਾਲ ਕੀਤੀ ਸੀ।

RELATED ARTICLES
POPULAR POSTS