Breaking News
Home / ਪੰਜਾਬ / ਭੜਕੇ ਲੋਕਾਂ ਨੇ ਥਾਣੇਦਾਰ ਨੂੰ ਖੰਭੇ ਨਾਲ ਬੰਨ੍ਹ ਕੇ ਕੁੱਟਿਆ

ਭੜਕੇ ਲੋਕਾਂ ਨੇ ਥਾਣੇਦਾਰ ਨੂੰ ਖੰਭੇ ਨਾਲ ਬੰਨ੍ਹ ਕੇ ਕੁੱਟਿਆ

logo-2-1-300x105ਬਟਾਲਾ : ਬਟਾਲਾ ਵਿਖੇ ਡੇਰਾ ਬਾਬਾ ਨਾਨਕ ਰੋਡ ‘ਤੇ ਵਾਪਰੇ ਇਕ ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਤੇ ਇਕ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕ ਨੌਜਵਾਨ ਦੇ ਘਰ ਵਾਲਿਆਂ ਤੇ ਪਿੰਡ ਵਾਸੀਆਂ ਨੂੰ ਪਤਾ ਲੱਗਦਿਆਂ ਹੀ ਉਹ ਵੱਡੀ ਗਿਣਤੀ ਵਿਚ ਘਟਨਾ ਵਾਲੀ ਥਾਂ ‘ਤੇ ਪੁੱਜ ਗਏ। ਵੱਡੀ ਗਿਣਤੀ ਵਿਚ ਲੋਕਾਂ ਨੂੰ ਦੇਖ ਕੇ ਟਰਾਲੀ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ ਤੇ ਭੜਕੇ ਲੋਕਾਂ ਨੇ ਥਾਣੇਦਾਰ ਨੂੰ ਹੀ ਬੰਦੀ ਬਣਾ ਲਿਆ ਤੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਐਤਵਾਰ ਕਰੀਬ 11 ਵਜੇ ਸਰਬਜੋਤ ਸਿੰਘ ਪਿੰਡ ਵਿਚਲੀ ਪੰਚਾਇਤੀ ਜ਼ਮੀਨ ਦੀ ਬੋਲੀ ਹੋਣ ਮਗਰੋਂ ਪੈਸਾ ਕਢਾਉਣ ਲਈ ਏਟੀਐੱਮ ਤੋਂ ਪੈਸੇ ਲੈਣ ਮਗਰੋਂ ਆਪਣੇ ਘਰ ਪਿੰਡ ਤਾਰਾਗੜ੍ਹ ਜਾ ਰਿਹਾ ਸੀ ਤੇ ਉਸ ਦਾ ਸਾਥੀ ਜਗਜੀਤ ਸਿੰਘ ਉਸ ਦੇ ਪਿੱਛੇ ਮੋਟਰਸਾਈਕਲ ‘ਤੇ ਬੈਠਾ ਹੋਇਆ ਸੀ। ਜਦੋਂ ਉਹ ਡੇਰਾ ਬਾਬਾ ਨਾਨਕ ਬਾਈਪਾਸ ‘ਤੇ ਪੁਲ ਹੇਠ ਪੁੱਜਾ ਤਾਂ ਦੂਜੇ ਪਾਸਿਓਂ ਆ ਰਹੀ ਇਕ ਗੋਹੇ ਲੱਦੀ ਟਰਾਲੀ ਗ਼ਲਤ ਸਾਈਡ ਤੋਂ ਮੁੜ ਗਈ, ਜਿਸ ਕਾਰਨ ਸਰਬਜੋਤ ਦਾ ਮੋਟਰਸਾਈਕਲ ਟਰਾਲੀ ਨਾਲ ਟਕਰਾ ਗਿਆ, ਜਿਸ ਕਾਰਨ ਸਰਬਜੋਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਜਗਜੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਬਾਅਦ ‘ਚ ਬਟਾਲਾ ਦੇ ਇਕ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਸੂਚਨਾ ਮਿਲਦਿਆਂ ਹੀ ਥਾਣਾ ਸਿਵਲ ਲਾਈਨ ਵਿਚ ਤਾਇਨਾਤ ਥਾਣੇਦਾਰ ਨਰਜੀਤ ਸਿੰਘ ਆਪਣੇ ਸਾਥੀ ਪੁਲਿਸ ਕਰਮਚਾਰੀਆਂ ਨਾਲ ਮੌਕੇ ‘ਤੇ ਪਹੁੰਚ ਗਏ ਤੇ ਪੁਲਿਸ ਨੂੰ ਦੇਖਦਿਆਂ ਹੀ ਟਰੈਕਟਰ ਚਾਲਕ ਦੌੜ ਗਿਆ।
ਮੁਲਜ਼ਮਾਂ ਨੂੰ ਫੜਨ ਗਈ ਪੁਲਿਸ ਪਾਰਟੀ ‘ਤੇ ਹਮਲਾ
ਬਟਾਲਾ : ਪਿੰਡ ਜੌੜੀਆਂ ਖੁਰਦ ਵਿੱਚ ਅਪਰਾਧਿਕ ਮਾਮਲੇ ਵਿਚ ਲੋੜੀਂਦੇ ਵਿਅਕਤੀਆਂ ਨੂੰ ਫੜਨ ਗਈ ਥਾਣਾ ਡੇਰਾ ਬਾਬਾ ਨਾਨਕ ਪੁਲਿਸ ਟੀਮ ‘ਤੇ ਮੁਲਜ਼ਮਾਂ ਨੇ ਹਮਲਾ ਕਰ ਦਿੱਤਾ, ਜਿਸ ਵਿੱਚ ਇੱਕ ਹੌਲਦਾਰ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਖਿੱਚ-ਧੂਹ ਵਿੱਚ ਕੁਝ ਹੋਰ ਜਵਾਨਾਂ ਦੀਆਂ ਵਰਦੀਆਂ ਪਾਟ ਗਈਆਂ।  ਥਾਣਾ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਘਟਨਾ ਲਈ ਜ਼ਿੰਮੇਵਾਰ ਤਿੰਨ ਮੁੱਖ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ, ਜਿਨ੍ਹਾਂ ਦੀ ਸ਼ਨਾਖ਼ਤ ਅਮਰਜੋਤ ਤੇ ਅਮਰਜੀਤ (ਸਕੇ ਭਰਾ) ਅਤੇ ਰੋਹਿਤ ਮਸੀਹ ਉਰਫ਼ ਮਿੱਠੂ ਵਜੋਂ ਹੋਈ ਹੈ। ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ। ਇਹ ਘਟਨਾ ਦੇਰ ਰਾਤ ਇੱਕ ਵਜੇ ਦੇ ਕਰੀਬ ਵਾਪਰੀ। ਪੁਲਿਸ ‘ਤੇ ਹੋਏ ਇਸ ਹਮਲੇ ਵਿੱਚ ਹੌਲਦਾਰ ਗੁਰਮੀਤ ਸਿੰਘ ਦੀ ਖੱਬੀ ਬਾਂਹ ਤੋੜ ਦਿੱਤੀ ਗਈ।

Check Also

ਪੰਜਾਬ, ਹਿਮਾਚਲ ਤੇ ਚੰਡੀਗੜ੍ਹ ’ਚ ਚੋਣ ਪ੍ਰਚਾਰ ਹੋਇਆ ਬੰਦ

7ਵੇਂ ਤੇ ਆਖਰੀ ਗੇੜ ਦੀਆਂ ਵੋਟਾਂ 1 ਜੂਨ ਨੂੰ ਪੈਣਗੀਆਂ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ, ਹਿਮਾਚਲ ਪ੍ਰਦੇਸ਼ …