Breaking News
Home / ਪੰਜਾਬ / ਆਰੋਪ : ਦਿੱਲੀ ‘ਚ ਵਧਦੇ ਪ੍ਰਦੂਸ਼ਣ ਨੂੰ ਲੈ ਕੇ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਉਣ ‘ਤੇ ਬੋਲੇ ਮੁੱਖ ਮੰਤਰੀ

ਆਰੋਪ : ਦਿੱਲੀ ‘ਚ ਵਧਦੇ ਪ੍ਰਦੂਸ਼ਣ ਨੂੰ ਲੈ ਕੇ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਉਣ ‘ਤੇ ਬੋਲੇ ਮੁੱਖ ਮੰਤਰੀ

ਕੇਜਰੀਵਾਲ ਦਾ ਬਿਆਨ ਬੇਹੂਦਾ, ਪੰਜਾਬ ‘ਚ ਪਰਾਲੀ ਸੜਦੀ ਤਾਂ ਪਹਿਲਾਂ ਇੱਥੇ ਐਫਯੂਆਈ ਵਧਦਾ ਦਿੱਲੀ ਦਾ ਨਹੀਂ : ਕੈਪਟਨ
ਆਪਣੀਆਂ ਨਾਕਾਮੀਆਂ ਲੁਕਾਉਣ ਲਈ ਦਿੱਲੀ ਦੇ ਮੁੱਖ ਮੰਤਰੀ ਲਗਾ ਰਹੇ ਪੰਜਾਬ ‘ਤੇ ਆਰੋਪ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਉਸ ਬਿਆਨ ਨੂੰ ਬੇਹੂਦਾ ਕਰਾਰ ਦਿੰਦੇ ਹੋਏ ਮਜ਼ਾਕ ਉਡਾਇਆ, ਜਿਸ ਵਿਚ ਉਨ੍ਹਾਂ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪ੍ਰਦੂਸ਼ਣ ਵਧਣ ਦਾ ਕਾਰਨ ਪੰਜਾਬ ਵਿਚ ਪਰਾਲੀ ਸਾੜਨ ਨੂੰ ਦੱਸਿਆ ਸੀ। ਕੈਪਟਨ ਨੇ ਆਪ ਆਗੂ ਨੂੰ ਰਾਜਨੀਤਕ ਡਰਾਮੇਬਾਜ਼ੀ ਅਤੇ ਊਟਪਟਾਂਗ ਦੀਆਂ ਗੱਲਾਂ ਕਰਨ ਤੋਂ ਪਹਿਲਾਂ ਅੰਕੜਿਆਂ ਨੂੰ ਦੇਖ ਲਈ ਕਿਹਾ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਦਾ ਆਪਣੀ ਸਰਕਾਰ ਦੀਆਂ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਦੀ ਚਾਲ ਹੈ। ਕੇਜਰੀਵਾਲ ਨੇ ਆਪਣੀ ਆਦਤ ਅਨੁਸਾਰ ਝੂਠ ਅਤੇ ਧੋਖੇ ਦੀ ਸ਼ਰਣ ਲੈਣ ਦੀ ਕੋਸ਼ਿਸ਼ ਕੀਤੀ ਹੈ। ਕੈਪਟਨ ਅਮਰਿੰਦਰ ਨੇ ਪੁੱਛਿਆ ਕਿ ਕੀ ਕੇਜਰੀਵਾਲ ਸੱਚਮੁੱਚ ਹੀ ਆਈਆਈਟੀ ਗਰੈਜੂਏਟ ਹਨ।
ਪੰਜਾਬ ਦਾ ਐਫਯੂਆਈ ਵਧਿਆ ਨਹੀਂ ਫਿਰ ਦਿੱਲੀ ਦਾ ਕਿਸ ਤਰ੍ਹਾਂ ਵਧ ਗਿਆ
ਅਕਤੂਬਰ, 2018 ਦੌਰਾਨ ਹਵਾ ਦਾ ਵੇਗ ਸਥਿਰ ਹੋ ਗਿਆ ਜੋ ਘੱਟ ਹੋ ਕੇ ਦੋ ਕਿਲੋਮੀਟਰ ਪ੍ਰਤੀ ਘੰਟਾ ਤੋਂ ਵੀ ਘੱਟ ਹੋ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਦਿੱਲੀ ਦੀ ਆਬੋ ਹਵਾ ਦੇ ਪ੍ਰਦੂਸ਼ਣ ਦਾ ਕਾਰਨ ਪਰਾਲੀ ਸਾੜਨਾ ਹੀ ਹੈ ਤਾਂ ਇਸ ਨਾਲ ਸਭ ਤੋਂ ਪਹਿਲਾਂ ਪੰਜਾਬ ਦੇ ਸ਼ਹਿਰਾਂ ਦੇ ਐਫਯੂਆਈ ‘ਤੇ ਇਸਦਾ ਪ੍ਰਭਾਵ ਪੈਂਦਾ।
ਹਾਲਾਂਕਿ ਅਕੂਬਰ, 2018 ਦੇ ਦੌਰਾਨ ਪੰਜਾਬ ਦਾ ਔਸਤਨ ਐਫਯੂਆਈ 117 ਸੀ, ਜਦਕਿ ਦਿੱਲੀ ਦਾ ਔਸਤਨ 270 ਦੇ ਆਸ-ਪਾਸ ਮੰਡਰਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੇ ਬਿਲਕੁਲ ਉਲਟ ਪੰਜਾਬ ਦੇ ਬਹੁਤ ਸਾਰੇ ਸ਼ਹਿਰਾਂ ਵਿਚ ਲੰਬੀ ਦੂਰੀ ਤੋਂ ਦੇਖਣ ਲਈ ਮੌਸਮ ਬਿਲਕੁਲ ਸਾਫ ਹੈ।
98 ਪ੍ਰਤੀਸ਼ਤ ਕਿਸਾਨਾਂ ਨੂੰ ਪ੍ਰੇਰਿਤ ਕਰਨ ਵਿਚ ਸਫਲ ਰਹੀ ਪੰਜਾਬ ਸਰਕਾਰ
ਤਿੰਨ ਨਵੰਬਰ ਤੱਕ ਅਜਿਹੇ 25394 ਮਾਮਲੇ ਸਾਹਮਣੇ ਆਏ ਹਨ, ਜਦਕਿ ਪਿਛਲੇ ਸਾਲ ਇਸ ਤਰੀਕ ਤੱਕ 30832 ਘਟਨਾਵਾਂ ਵਾਪਰੀਆਂ ਸਨ। ਇਸ ਨਾਲ ਇਹ ਰੁਝਾਨ ਘਟਣ ਦੇ ਬਾਰੇ ਵਿਚ ਸਪੱਸ਼ਟ ਖੁਲਾਸਾ ਹੁੰਦਾ ਹੈ। ਝੋਨਾ ਅਧੀਨ ਖੇਤਰਫਲ ਵਿਚ ਪ੍ਰਤੀ ਲੱਖ ਏਕੜ 390 ਘਟਨਾਵਾਂ ਪਰਾਲੀ ਸਾੜਨ ਦੀਆਂ ਘਟੀਆਂ ਹਨ, ਜੋ ਕਿ ਬਹੁਤ ਮਾਮੂਲੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿਚ 12700 ਪਿੰਡ ਹਨ ਅਤੇ ਪ੍ਰਤੀ ਪਿੰਡ ਦੋ ਤੋਂ ਵੀ ਘੱਟ ਪਰਾਲੀ ਸਾੜਨ ਦੀਆਂ ਘਟਨਾਵਾਂ ਵਾਪਰੀਆਂ ਹਨ। ਜਿਸ ਨਾਲ ਪੰਜਾਬ ਪਰਾਲੀ ਨਾ ਸਾੜਨ ਦੇ ਅਮਲ ਵਿਚ 98 ਫੀਸਦੀ ਕਿਸਾਨਾਂ ਨੂੰ ਪ੍ਰੇਰਿਤ ਕਰਨ ਵਿਚ ਸਫਲ ਰਿਹਾ ਹੈ। ਕੈਪਟਨ ਅਮਰਿੰਦਰ ਨੇ ਦੱਸਿਆ ਕਿ ਪਰਾਲੀ ਸਾੜਨ ਦੇ ਕਾਰਨ ਪੀਐਮ 2.5 ਦੀ ਘਣਤਾ ਵਿਚ ਵਾਧਾ ਪੀਐਮ 10 ਦੇ ਮੁਕਾਬਲੇ ਘੱਟ ਹੈ। ਇਸ ਕਾਰਨ ਪੀ ਐਮ 2.5 ਦੇ ਵਾਧੇ ਵਿਚ ਪਰਾਲੀ ਸਾੜਨ ਦੀ ਦੇਣ ਘੱਟ ਹੈ, ਜਦਕਿ ਦਿੱਲੀ ਵਿਚ ਹਵਾ ਗੁਣਵੱਤਾ ਵਿਚ ਸਰਦੀਆਂ ਦੇ ਮਹੀਨਿਆਂ ਦੌਰਾਨ ਪੀਐਮ 2.5 ਵਿਚ ਵਾਧਾ ਹੁੰਦਾ ਹੈ।

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …