Breaking News
Home / ਭਾਰਤ / ਪਾਖੰਡੀ ਸੰਤ ਰਾਮਪਾਲ ਨੂੰ ਕਤਲ ਦੇ ਇਕ ਹੋਰ ਮਾਮਲੇ ‘ਚ ਉਮਰ ਕੈਦ ਦੀ ਸਜ਼ਾ

ਪਾਖੰਡੀ ਸੰਤ ਰਾਮਪਾਲ ਨੂੰ ਕਤਲ ਦੇ ਇਕ ਹੋਰ ਮਾਮਲੇ ‘ਚ ਉਮਰ ਕੈਦ ਦੀ ਸਜ਼ਾ

ਰਾਮਪਾਲ ਜ਼ਿੰਦਗੀ ਦੇ ਆਖਰੀ ਸਾਹਾਂ ਤੱਕ ਰਹੇਗਾ ਜੇਲ੍ਹ ਵਿਚ
ਹਿਸਾਰ/ਬਿਊਰੋ ਨਿਊਜ਼
ਸਤਲੋਕ ਆਸ਼ਰਮ ਦੇ ਮੁਖੀ ਪਾਖੰਡੀ ਸੰਤ ਰਾਮਪਾਲ ਨੂੰ ਕਤਲ ਦੇ ਇਕ ਹੋਰ ਮਾਮਲੇ ਵਿਚ ਹਿਸਾਰ ਦੀ ਵਿਸ਼ੇਸ਼ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਰਾਮਪਾਲ ‘ਤੇ ਇਕ ਲੱਖ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਹੈ। ਲੰਘੇ ਕੱਲ੍ਹ ਇਸ ਅਦਾਲਤ ਨੇ ਰਾਮਪਾਲ ਸਮੇਤ 15 ਵਿਅਕਤੀਆਂ ਨੂੰ ਕਤਲ ਦੇ ਇਕ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਰਾਮਪਾਲ ਦੀ ਸਜ਼ਾ ਨੂੰ ਲੈ ਕੇ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਚੌਕਸ ਹੈ। ਉਸ ਦੇ ਸਮਰਥਕ ਕਿਸੇ ਤਰ੍ਹਾਂ ਦੀ ਭੰਨ੍ਹਤੋੜ ਨਾ ਕਰਨ, ਇਸ ਦੇ ਲਈ ਹਿਸਾਰ ਵਿਚ ਧਾਰਾ 144 ਲਗਾ ਦਿੱਤੀ ਗਈ ਹੈ।ઠਜ਼ਿਕਰਯੋਗ ਹੈ ਕਿ ਸੁਰੇਸ਼ ਕੁਮਾਰ ਨਾਂ ਦੇ ਵਿਅਕਤੀ ਨੇ ਰਾਮਪਾਲ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਉਸ ਦੇ ਆਸ਼ਰਮ ਤੋਂ ਇਕ ਔਰਤ ਦੀ ਲਾਸ਼ ਮਿਲਣ ਦੇ ਬਾਅਦ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿਚ ਰਾਮਪਾਲ ਸਮੇਤ 13 ਹੋਰ ਵਿਅਕਤੀਆਂ ਖਿਲਾਫ ਸ਼ਿਕਾਇਤ ਦਰਜ ਕੀਤੀ ਗਈ ਸੀ।

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 8 ਮਈ ਤੱਕ ਵਧੀ

ਸ਼ਰਾਬ ਘੁਟਾਲਾ ਮਾਮਲੇ 23 ਫਰਵਰੀ 2023 ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ : …