ਖਬਰਾਂ ਨੂੰ ਦੱਸਿਆ ਅਧਾਰਹੀਣ, ਕਿਹਾ – ਨੋਟਾਂ ਦੀ ਛਪਾਈ ਭਾਰਤ ਵਿਚ ਹੀ ਹੁੰਦੀ ਹੈ ਅਤੇ ਹੁੰਦੀ ਰਹੇਗੀ
ਨਵੀਂ ਦਿੱਲੀ/ਬਿਊਰੋ ਨਿਊਜ਼
ਚੀਨ ਵਿਚ ਹੋ ਰਹੀ ਭਾਰਤੀ ਨੋਟਾਂ ਦੀ ਛਪਾਈ ਨੂੰ ਲੈ ਕੇ ਆਈਆਂ ਖਬਰਾਂ ਨੂੰ ਕੇਂਦਰ ਸਰਕਾਰ ਨੇ ਅਧਾਰਹੀਣ ਦੱਸਿਆ ਹੈ। ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਦੇ ਵਿਭਾਗ ਦੇ ਸਕੱਤਰ ਸੁਭਾਸ਼ ਚੰਦਰ ਗਰਗ ਨੇ ਇਸ ਮਾਮਲੇ ‘ਤੇ ਸਫਾਈ ਦਿੱਤੀ ਹੈ ਅਤੇ ਕਿਹਾ ਕਿ ਨੋਟਾਂ ਦੀ ਛਪਾਈ ਭਾਰਤ ਵਿਚ ਹੀ ਹੁੰਦੀ ਹੈ ਅਤੇ ਹੁੰਦੀ ਰਹੇਗੀ। ਜ਼ਿਕਰਯੋਗ ਹੈ ਕਿ ਚੀਨ ਦੇ ਇਕ ਅਖਬਾਰ ਦੀ ਰਿਪੋਰਟ ‘ਚ ਕਿਹਾ ਗਿਆ ਸੀ ਕਿ ਭਾਰਤ, ਨੇਪਾਲ, ਬੰਗਲਾਦੇਸ਼, ਮਲੇਸ਼ੀਆ ਅਤੇ ਥਾਈਲੈਂਡ ਸਮੇਤ ਕਈ ਦੇਸ਼ਾਂ ਦੇ ਕਰੰਸੀ ਨੋਟ ਚੀਨ ਵਿਚ ਛਾਪੇ ਜਾ ਰਹੇ ਹਨ। ਇਸ ਸਬੰਧੀ ਵਿੱਤ ਮੰਤਰਾਲੇ ਨੇ ਸਫਾਈ ਦਿੱਤੀ ਹੈ ਕਿ ਚੀਨ ਦੀ ਕਿਸੇ ਵੀ ਪ੍ਰਿੰਟਿੰਗ ਪ੍ਰੈਸ ਵਿਚ ਭਾਰਤੀ ਨੋਟ ਨਹੀਂ ਛਾਪੇ ਜਾ ਰਹੇ ਹਨ, ਇਸ ਨਾਲ ਜੁੜੀਆਂ ਸਾਰੀਆਂ ਰਿਪੋਰਟਾਂ ਗਲਤ ਹਨ। ਉਨ੍ਹਾਂ ਦੱਸਿਆ ਕਿ ਭਾਰਤੀ ਕਰੰਸੀ ਨੋਟ ਕੇਵਲ ਭਾਰਤ ਸਰਕਾਰ ਅਤੇ ਆਰਬੀਆਈ ਦੀ ਪ੍ਰਿੰਟਿੰਗ ਪ੍ਰੈਸ ਵਿਚ ਹੀ ਛਾਪੇ ਜਾਂਦੇ ਹਨ।
Check Also
ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ
ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …