-1 C
Toronto
Thursday, December 25, 2025
spot_img
Homeਭਾਰਤਕੇਜਰੀਵਾਲ ਸਰਕਾਰ ਦੇ ਟਰਾਂਸਪੋਰਟ ਮੰਤਰੀ ਗੋਪਾਲ ਰਾਏ ਨੇ ਦਿੱਤਾ ਅਸਤੀਫਾ

ਕੇਜਰੀਵਾਲ ਸਰਕਾਰ ਦੇ ਟਰਾਂਸਪੋਰਟ ਮੰਤਰੀ ਗੋਪਾਲ ਰਾਏ ਨੇ ਦਿੱਤਾ ਅਸਤੀਫਾ

4ਸਤੇਂਦਰ ਜੈਨ ਬਣੇ ਟਰਾਂਸਪੋਰਟ ਮੰਤਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਕੇਜਰੀਵਾਲ ਸਰਕਾਰ ਦੇ ਟਰਾਂਸਪੋਰਟ ਮੰਤਰੀ ਨੇ ਅਸਤੀਫਾ ਦੇ ਦਿੱਤਾ ਹੈ। ਦਿੱਲੀ ਦੇ ਟਰਾਂਸਪੋਰਟ ਮੰਤਰੀ ਗੋਪਾਲ ਰਾਏ ਦਾ ਅਸਤੀਫਾ ਮੁੱਖ ਮੰਤਰੀ ਨੇ ਮਨਜ਼ੂਰ ਕਰ ਲਿਆ ਹੈ। ਉਨ੍ਹਾਂ ਦੀ ਥਾਂ ‘ਤੇ ਹੁਣ ਸਤੇਂਦਰ ਜੈਨ ਨੂੰ ਟਰਾਂਸਪੋਰਟ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਗੋਪਾਲ ਰਾਏ ਨੇ ਆਪਣੀ ਸਿਹਤ ਠੀਕ ਨਾ ਹੋਣ ਦਾ ਹਵਾਲਾ ਦਿੰਦਿਆਂ ਅਹੁਦਾ ਛੱਡਣ ਦੀ ਅਪੀਲ ਕੀਤੀ ਸੀ। ਦਰਅਸਲ ਗੋਪਾਲ ਰਾਏ ਦੇ ਕਰੀਬ 17 ਸਾਲ ਪਹਿਲਾਂ ਗਲ ਵਿਚ ਗੋਲੀ ਵੱਜੀ ਸੀ। ਪਿਛਲੇ ਮਹੀਨੇ ਹੀ ਸਰਜਰੀ ਕਰਕੇ ਗੋਲੀ ਕੱਢੀ ਗਈ ਹੈ। ਗੋਪਾਲ ਰਾਏ ਮੁਤਾਬਕ ਉਨ੍ਹਾਂ ਨੂੰ ਅਜੇ ਹੋਰ ਇਲਾਜ਼ ਦੀ ਜ਼ਰੂਰਤ ਹੈ। ਜਿਸ ਕਾਰਨ ਉਹ ਮੰਤਰਾਲੇ ਦਾ ਕੰਮ-ਕਾਰ ਨਹੀਂ ਸੰਭਾਲ ਸਕਦੇ। ਉਧਰ ਗੋਪਾਲ ਰਾਏ ਦੇ ਇਸ ਕਦਮ ਨੂੰ ਲੈ ਕੇ ਭਾਜਪਾ ਦਾ ਆਪਣਾ ਤਰਕ ਹੈ। ਭਾਜਪਾ ਮੁਤਾਬਕ ਪ੍ਰੀਮੀਅਮ ਬੱਸ ਯੋਜਨਾ ਵਿਚ ਏਸੀਬੀ ਦੀ ਜਾਂਚ ਤੋਂ ਘਬਰਾ ਕੇ ਗੋਪਾਲ ਰਾਏ ਆਪਣਾ ਅਹੁਦਾ ਛੱਡ ਰਹੇ ਹਨ।

RELATED ARTICLES
POPULAR POSTS