ਚੰਡੀਗੜ੍ਹ : ਟੀ.ਵੀ. ਜਗਤ ਦੇ ਮਸ਼ਹੂਰ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਡਾਕਟਰ ਹਾਥੀ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦਾ ਦੇਹਾਂਤ ਹਾਰਟ ਅਟੈਕ ਨਾਲ ਹੋਇਆ ਹੈ। ਪਰਦੇ ‘ਤੇ ਡਾਕਟਰ ਹਾਥੀ ਦਾ ਅਸਲ ਨਾਮ ਕਵੀ ਰਾਜ ਆਜ਼ਾਦ ਸੀ। ਕੁਝ ਦਿਨ ਪਹਿਲਾਂ ਹੀ ਕਵੀ ਨੇ ਆਪਣੇ ਅਧਿਕਾਰਕ ਟਵਿਟਰ ਅਕਾਊਂਟ ‘ਤੇ ਇਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਸੀ, “ਕਿਸੀ ਨੇ ਕਹਾ ਹੈ ਕਲ ਹੋ ਨਾ ਹੋ, ਮੈਂ ਕਹਿਤਾ ਹੂੰ ਪਲ ਹੋ ਨਾ ਹੋ੩ ਹਰ ਲਮਹਾ ਜੀਓ। ਕਵੀ ਕੁਮਾਰ ਆਜ਼ਾਦ ਦੀ ਮੌਤ ਨਾਲ ਟੀ.ਵੀ. ਜਗਤ ਨੂੰ ਬਹੁਤ ਵੱਡਾ ਵੱਡਾ ਘਾਟਾ ਪਿਆ। ਚੇਤੇ ਰਹੇ ਕਿ ਕਵੀ ਰਾਜ ਨੇ 2010 ਵਿਚ ਆਪਣਾ 80 ਕਿਲੋ ਭਾਰ ਸਰਜਰੀ ਨਾਲ ਘਟਾਇਆ ਸੀ। ਇਸ ਸਰਜਰੀ ਤੋਂ ਬਾਅਦ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਕਾਫੀ ਸੌਖੀ ਹੋ ਗਈ ਸੀ।
Check Also
ਅਯੁੱਧਿਆ ਦੇ ਰਾਮ ਮੰਦਿਰ ’ਚ ‘ਰਾਮ ਦਰਬਾਰ’ ਦੀ ਹੋਈ ਪ੍ਰਾਣ ਪ੍ਰਤਿਸ਼ਠਾ
ਸੂਰਤ ਦੇ ਕਾਰੋਬਾਰੀ ਨੇ ‘ਰਾਮ ਦਰਬਾਰ’ ਲਈ ਹੀਰੇ, ਸੋਨੇ ਅਤੇ ਚਾਂਦੀ ਦੇ ਗਹਿਣੇ ਕੀਤੇ ਦਾਨ …