16.6 C
Toronto
Sunday, September 28, 2025
spot_img
Homeਭਾਰਤਅੰਨਾ ਹਜ਼ਾਰੇ ਦੀ ਭੁੱਖ ਹੜਤਾਲ ਸਮਾਪਤ

ਅੰਨਾ ਹਜ਼ਾਰੇ ਦੀ ਭੁੱਖ ਹੜਤਾਲ ਸਮਾਪਤ

ਨਵੀਂ ਦਿੱਲੀ : ਲੋਕਪਾਲ ਦੀ ਨਿਯੁਕਤੀ, ਕਿਸਾਨੀ ਮੁੱਦਿਆਂ ਅਤੇ ਹੋਰ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ‘ਤੇ ਬੈਠੇ ਸਮਾਜ ਸੇਵੀ ਅੰਨਾ ਹਜ਼ਾਰੇ ਨੇ ਆਪਣੀ ਭੁੱਖ ਹੜਤਾਲ ਸਮਾਪਤ ਕਰ ਦਿੱਤੀ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਅਤੇ ਕੇਂਦਰੀ ਰਾਜ ਮੰਤਰੀ ਗਜਿੰਦਰ ਸ਼ੇਖਾਵਤ ਨੇ ਜੂਸ ਪਿਲਾ ਨੇ ਅੰਨਾ ਹਜ਼ਾਰੇ ਦੀ ਭੁੱਖ ਹੜਤਾਲ ਖ਼ਤਮ ਕਰਵਾਈ। ਅੰਨ੍ਹਾ ਹਜ਼ਾਰੇ ਦੀ ਭੁੱਖ ਹੜਤਾਲ ਨੂੰ ਅੱਜ ਸੱਤਵਾਂ ਦਿਨ ਸੀ। ਅੰਨ੍ਹਾ ਹਜ਼ਾਰੇ ਨੇ ਮੰਚ ਤੋਂ ਅੱਜ ਐਲਾਨ ਕਰ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਹਨ। ਇਸ ਤੋਂ ਪਹਿਲਾਂ ਕੇਂਦਰੀ ਰਾਜ ਮੰਤਰੀ ਗਜੇਂਦਰ ਸ਼ੇਖਾਵਤ ਨੇ ਅੰਨਾ ਦੇ ਮੰਚ ‘ਤੇ ਪਹੁੰਚ ਕੇ ਪੀ ਐਮ ਓ ਦਫਤਰ ਦੀ ਚਿੱਠੀ ਪੜ੍ਹੀ। ਚੇਤੇ ਰਹੇ ਕਿ ਅੰਨਾ ਨੇ ਲੰਘੀ 23 ਮਾਰਚ ਨੂੰ ਦਿੱਲੀ ਦੇ ਰਾਮ ਲੀਲਾ ਮੈਦਾਨ ਵਿਚ ਭੁੱਖ ਹੜਤਾਲ ਸ਼ੁਰੂ ਕੀਤੀ ਸੀ।

RELATED ARTICLES
POPULAR POSTS