Breaking News
Home / ਪੰਜਾਬ / ਕਪਿਲ ਸ਼ਰਮਾ ਦਾ ਵੀ ਕੱਟਿਆ ਜਾਵੇਗਾ ਚਲਾਨ

ਕਪਿਲ ਸ਼ਰਮਾ ਦਾ ਵੀ ਕੱਟਿਆ ਜਾਵੇਗਾ ਚਲਾਨ

punjab page;kapil sharma

ਬਿਨਾ ਹੈਲਮਟ ਤੋਂ ਮੋਟਰ ਸਾਈਕਲ ਚਲਾਉਂਦੇ ਸਮੇਂ ਦੀ ਵੀਡੀਓ ਹੋਈ ਵਾਇਰਲ
ਅੰਮ੍ਰਿਤਸਰ/ਬਿਊਰੋ ਨਿਊਜ਼ : ਵਿਦਿਆਰਥੀ ਜਥੇਬੰਦੀ ਇੰਡੀਪੈਂਡੈਂਟ ਸਟੂਡੈਂਟਸ ਫੈਡਰੇਸ਼ਨ ਨੇ ਕਾਮੇਡੀ ਕਲਾਕਾਰ ਕਪਿਲ ਸ਼ਰਮਾ ਖਿਲਾਫ ਬਿਨਾ ਹੈਲਮੈਟ ਦੋਪਹੀਆ ਵਾਹਨ ਚਲਾਉਣ ਸਬੰਧੀ ਪੁਲਿਸ ਕੋਲ ਸ਼ਿਕਾਇਤ ਕੀਤੀ ਹੈ। ਕਪਿਲ ਸ਼ਰਮਾ ਦੀ ਮੋਟਰਸਾਈਕਲ ਚਲਾਉਂਦੇ ਦੀ ਇੱਕ ਵੀਡਿਓ ਵਾਇਰਲ ਹੋਈ ਹੈ, ਜਿਸ ਵਿੱਚ ਉਹ ઠਬਿਨਾ ਹੈਲਮੈਟ ਦੋਪਹੀਆ ਵਾਹਨ ਚਲਾ ਰਿਹਾ ਹੈ। ਜਥੇਬੰਦੀ ਦੇ ਮੁਖੀ ਕੇਸ਼ਵ ਕੋਹਲੀ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਕਪਿਲ ਸ਼ਰਮਾ ਇੱਕ ਨਾਮੀਂ ਸ਼ਖ਼ਸੀਅਤ ਹੈ ਅਤੇ ਖਾਸ ਕਰਕੇ ਨੌਜਵਾਨਾਂ ਦਾ ਰੋਲ ਮਾਡਲ ਹੈ। ਜੇਕਰ ਉਹ ਖੁਦ ਬਿਨਾ ਹੈਲਮੈਟ ਪਾਏ ਦੋ-ਪਹੀਆ ਵਾਹਨ ਚਲਾਉਂਦਾ ਹੈ ਤਾਂ ਇਹ ਗੈਰਜ਼ਿੰਮੇਵਾਰੀ ਵਾਲੀ ਗੱਲ ਹੈ। ਪੁਲਿਸ ਡਿਪਟੀ ਕਮਿਸ਼ਨਰ ਅਮਰੀਕ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ ਲਖਬੀਰ ਸਿੰਘ ਨੇ ਇਸ ਸ਼ਿਕਾਇਤ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਇਸ ਸਬੰਧੀ ਕਾਨੂੰਨ ਮੁਤਾਬਕ ਕਾਰਵਾਈ ਹੋਵੇਗੀ। ਇਸ ਕਾਰਨ ਖ਼ਿਲਾਫ਼ ਉਸ ਦਾ ਚਲਾਨ ਹੋ ਸਕਦਾ ਹੈ। ਕਪਿਲ ਸ਼ਰਮਾ ਨੇ ਹਾਲ ਹੀ ਵਿੱਚ ਆਪਣੇ ਸ਼ਹਿਰ ਅੰਮ੍ਰਿਤਸਰ ਦਾ ਦੌਰਾ ਕੀਤਾ ਹੈ ਅਤੇ ਉਹ ਸ਼ਾਮ ਵੇਲੇ ਮੋਟਰਸਾਈਕਲ ਚਲਾਉਂਦਾ ਹੋਇਆ ਦਿਖਾਈ ਦਿੰਦਾ ਹੈ। ਇਹ ਵੀਡਿਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ।

Check Also

ਭਾਜਪਾ ਉਮੀਦਵਾਰ ਡਾ. ਸੁਭਾਸ਼ ਸ਼ਰਮਾ ਨੇ ਮੋਰਿੰਡਾ, ਸ੍ਰੀ ਚਮਕੌਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਚੋਣ ਪ੍ਰਚਾਰ ਕੀਤਾ 

ਮੋਰਿੰਡਾ : ਸ੍ਰੀ ਅਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ. ਸੁਭਾਸ਼ ਸ਼ਰਮਾ ਨੇ ਆਪਣੀ ਚੋਣ ਮੁਹਿੰਮ …