Breaking News
Home / ਪੰਜਾਬ / ਹਮਲਾਵਰਾਂ ਨੂੰ ਜਾਂਚ ਦੀ ਇਜਾਜ਼ਤ ਦੇ ਕੇ ਦੇਸ਼ ਨੂੰ ਕੀਤਾ ਸ਼ਰਮਸਾਰ: ਸੰਜੇ ਸਿੰਘ

ਹਮਲਾਵਰਾਂ ਨੂੰ ਜਾਂਚ ਦੀ ਇਜਾਜ਼ਤ ਦੇ ਕੇ ਦੇਸ਼ ਨੂੰ ਕੀਤਾ ਸ਼ਰਮਸਾਰ: ਸੰਜੇ ਸਿੰਘ

APP Protest in Pathandko copy copyਪਠਾਨਕੋਟ/ਬਿਊਰੋ ਨਿਊਜ਼
ਪਠਾਨਕੋਟ ‘ਚ ਏਅਰਬੇਸ ਦੇ ਮੁੱਖ ਗੇਟ ਕੋਲ ਆਮ ਆਦਮੀ ਪਾਰਟੀ, ਕਾਂਗਰਸ ਪਾਰਟੀ, ਸ਼ਿਵ ਸੈਨਾ (ਬਾਲ ਠਾਕਰੇ), ਸ਼ਿਵ ਸੈਨਾ (ਇਨਕਲਾਬ) ਅਤੇ ઠਹਿੰਦੂ ਸੁਰੱਖਿਆ ਸਮਿਤੀ ਵੱਲੋਂ ਪਾਕਿਸਤਾਨ ਦੀ ਜਾਇੰਟ ਇਨਵੈਸਟੀਗੇਸ਼ਨ ਟੀਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਅੱਤਵਾਦ ਦੇ ਪੁਤਲੇ ਫੂਕੇ ਗਏ। ਇਨ੍ਹਾਂ ਸਾਰੀਆਂ ਹੀ ਪਾਰਟੀਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿੰਦਾ ਕੀਤੀ। ਆਮ ਆਦਮੀ ਪਾਰਟੀ ਦੇ ਪ੍ਰਦਰਸ਼ਨ ਦੀ ਅਗਵਾਈ ਪੰਜਾਬ ਮਾਮਲਿਆਂ ਦੇ ઠਇੰਚਾਰਜ ਸੰਜੇ ਸਿੰਘ, ਦਿੱਲੀ ਸਰਕਾਰ ਦੇ ਮੰਤਰੀ ਕਪਿਲ ਮਿਸ਼ਰਾ ਅਤੇ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਕਰ ਰਹੇ ਸਨ ਜਦ ਕਿ ਕਾਂਗਰਸ ਪਾਰਟੀ ਦੇ ਪ੍ਰਦਰਸ਼ਨ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਅਨਿਲ ਵਿੱਜ ਨੇ ਕੀਤੀ। ਸ਼ਿਵ ਸੈਨਾ (ਬਾਲ ਠਾਕਰੇ), ઠਦੇ ਸੂਬਾ ਪ੍ਰਧਾਨ ਯੋਗ ਰਾਜ ਸ਼ਰਮਾ ਦੇ ਅਗਵਾਈ ਵਿੱਚ ਸ਼ਿਵ ਸੈਨਿਕਾਂ ਨੇ ਖੂਬ ਪਿੱਟ ਸਿਆਪਾ ਕੀਤਾ। ਸ਼ਿਵ ਸੈਨਾ (ਇਨਕਲਾਬ) ਦੇ ਪ੍ਰਦਰਸ਼ਨ ਦੀ ਅਗਵਾਈ ਅਮਿਤ ਅਗਰਵਾਲ ਅਤੇ ઠਹਿੰਦੂ ਸੁਰੱਖਿਆ ਸੰਮਤੀ ਦੇ ਆਗੂ ਰਵੀ ਸ਼ਰਮਾ ਨੇ ਕੀਤੀ। ‘ਆਪ’ ઠਦੇ ਕੌਮੀ ਬੁਲਾਰੇ ਸੰਜੇ ਸਿੰਘ ਨੇ ਰੋਸ ਪ੍ਰਦਰਸ਼ਨ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੀ ਸਰਕਾਰ ਦੇ ਸਾਹਮਣੇ ਗੋਡੇ ਟੇਕ ਦਿੱਤੇ ਹਨ, ઠਜੋ ਪੂਰੇ ਦੇਸ਼ ਲਈ ਸ਼ਰਮ ਦੀ ਗੱਲ ਹੈ।ਕਾਂਗਰਸ ਪਾਰਟੀ ਵੱਲੋਂ ਅੱਤਵਾਦ ਦਾ ਪੁਤਲਾ ਫੂਕ ਪ੍ਰਦਰਸ਼ਨ ਮੌਕੇ ਜ਼ਿਲ੍ਹਾ ਪ੍ਰਧਾਨ ਅਨਿਲ ਵਿੱਜ ਨੇ ਭਾਰਤੀ ਜਨਤਾ ਪਾਰਟੀ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ਨਿੰਦਾ ਕੀਤੀ।
ਜਾਂਚ ਟੀਮ ਨੂੰ ਆਰਜ਼ੀ ਗੇਟ ਰਾਹੀਂ ਬਾਹਰ ਕੱਢਿਆ
ਇਨ੍ਹਾਂ ਸਾਰੀਆਂ ਪਾਰਟੀਆਂ ਵੱਲੋਂ ਪਾਕਿਸਤਾਨ ਦੀ ਟੀਮ ਦਾ ਵਿਰੋਧ ਤਾਂ ਕੀਤਾ ਗਿਆ ਪਰ ਇਹ ਸਾਰੇ ਆਗੂ ਏਅਰਬੇਸ ਦੇ ਮੁੱਖ ਗੇਟ ਕੋਲ ਪ੍ਰਦਰਸ਼ਨ ਕਰਦੇ ਰਹੇ ਜਦਕਿ ਇਨਵੈਸਟੀਗੇਸ਼ਨ ਟੀਮ ਨੂੰ ਏਅਰਬੇਸ ਦੀ ਦੀਵਾਰ ਵਾਲੇ ਪਾਸੇ ਤੋਂ ਅੰਦਰ ਲਿਜਾਇਆ ਗਿਆ ਅਤੇ ਉੱਥੋਂ ਹੀ ਛੋਟੇ ਜਿਹੇ ਆਰਜ਼ੀ ਤੌਰ ‘ਤੇ ਬਣਾਏ ਗਏ ਗੇਟ ਰਾਹੀਂ ਬਾਹਰ ਕੱਢਿਆ ਗਿਆ।

Check Also

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਦਾ ਨਤੀਜਾ ਐਲਾਨਿਆ

ਲੁਧਿਆਣਾ ਦੀ ਆਦਿੱਤੀ ਨੇ 100% ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਮੁਹਾਲੀ/ਬਿਊਰੋ ਨਿਊਜ਼ ਪੰਜਾਬ …