22.1 C
Toronto
Friday, September 11, 2026
spot_img
Homeਪੰਜਾਬਚੰਡੀਗੜ੍ਹ ਅਦਾਲਤ ਨੇ ਲੰਗਾਹ ਦੀ ਅਰਜ਼ੀ ਕੀਤੀ ਖਾਰਜ

ਚੰਡੀਗੜ੍ਹ ਅਦਾਲਤ ਨੇ ਲੰਗਾਹ ਦੀ ਅਰਜ਼ੀ ਕੀਤੀ ਖਾਰਜ

ਚੰਡੀਗੜ੍ਹ ਅਦਾਲਤ ਨੇ ਲੰਗਾਹ ਦੀ ਅਰਜ਼ੀ ਕੀਤੀ ਖਾਰਜਕਿਹਾ, ਗੁਰਦਾਸਪੁਰ ਜਾ ਕੇ ਹੀ ਆਤਮ ਸਮਰਪਣ ਕਰੋ
ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਸੁੱਚਾ ਸਿੰਘ ਲੰਗਾਹ ਦੀ ਅਰਜ਼ੀ ਖਾਰਿਜ ਕਰ ਦਿੱਤੀ ਹੈ। ਆਤਮ ਸਮਰਪਣ ਕਰਨ ਪਹੁੰਚੇ ਲੰਗਾਹ ਨੂੰ ਅਦਾਲਤ ਨੇ ਕਿਹਾ ਕਿ ਉਨ੍ਹਾਂ ‘ਤੇ ਮਾਮਲਾ ਗੁਰਦਾਸਪੁਰ ਵਿੱਚ ਦਰਜ ਹੋਇਆ ਹੈ। ਇਸ ਲਈ ਆਤਮ ਸਮਰਪਣ ਚੰਡੀਗੜ੍ਹ ਵਿੱਚ ਕਰਨਾ ਉਨ੍ਹਾਂ ਦਾ ਅਧਿਕਾਰ ਖੇਤਰ ਨਹੀਂ ਬਣਦਾ ਤੇ ਉਹ ਗੁਰਦਾਸਪੁਰ ਜਾ ਕੇ ਹੀ ਆਤਮ ਸਮਰਪਣ ਕਰਨ । ਹੈਰਾਨੀ ਦੀ ਗੱਲ ਇਹ ਰਹੀ ਕਿ ਲੰਗਾਹ ਡੇਢ ਘੰਟੇ ਦੇ ਕਰੀਬ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਰੁਕੇ ਪਰ ਪੰਜਾਬ ਪੁਲਿਸ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਨਹੀਂ ਪਹੁੰਚੀ ।

RELATED ARTICLES
POPULAR POSTS