14.3 C
Toronto
Monday, September 28, 2026
spot_img
HomeਕੈਨੇਡਾFrontਸਿਰਫ ਲੰਬੀ ਸੇਵਾ ਦੇ ਅਧਾਰ ’ਤੇ ਮੁਲਾਜ਼ਮ ਨਹੀਂ ਹੋ ਸਕਦੇ ਪੱਕੇ :...

ਸਿਰਫ ਲੰਬੀ ਸੇਵਾ ਦੇ ਅਧਾਰ ’ਤੇ ਮੁਲਾਜ਼ਮ ਨਹੀਂ ਹੋ ਸਕਦੇ ਪੱਕੇ : ਹਾਈਕੋਰਟ

ਸਿਰਫ ਲੰਬੀ ਸੇਵਾ ਦੇ ਅਧਾਰ ’ਤੇ ਮੁਲਾਜ਼ਮ ਨਹੀਂ ਹੋ ਸਕਦੇ ਪੱਕੇ : ਹਾਈਕੋਰਟ

ਚੰਡੀਗੜ੍ਹ/ਬਿਊਰੋ ਨਿਊਜ਼ ; ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਫੈਸਲਾ ਸੁਣਾਉਂਦਿਆਂ ਕਿਹਾ ਹੈ ਕਿ ਮੁਲਾਜ਼ਮਾਂ ਨੂੰ ਸਿਰਫ ਉਨ੍ਹਾਂ ਦੀ ਸੇਵਾ ਦੇ ਲੰਬੇ ਸਮੇਂ ਦੇ ਅਧਾਰ ’ਤੇ ਹੀ ਪੱਕਾ ਨਹੀਂ ਕੀਤਾ ਜਾ ਸਕਦਾ, ਬਲਕਿ ਉਨ੍ਹਾਂ ਦਾ ਕੰਮ ਅਤੇ ਆਚਰਣ ਵੀ ਚੰਗਾ ਹੋਣਾ ਜ਼ਰੂਰੀ ਹੈ। ਹਾਈਕੋਰਟ ਨੇ ਇਹ ਵੀ ਸਪੱਸ਼ਟ ਕੀਤਾ ਕਿ ਮੁਲਾਜ਼ਮ ਨੂੰ ਪੱਕਾ ਕਰਨ ਤੋਂ ਇਨਕਾਰ ਕਰਨ ਲਈ ਜਿਸ ਮਾੜੇ ਆਚਰਣ ਨੂੰ ਅਧਾਰ ਬਣਾਇਆ ਜਾਵੇਗਾ, ਉਹ ਪੰਜ ਸਾਲ ਤੋਂ ਵੱਧ ਪੁਰਾਣਾ ਨਹੀਂ ਹੋਣਾ ਚਾਹੀਦਾ। ਇਹ ਫੈਸਲਾ ਪੰਜਾਬ ਵਿਚ ਸਥਾਨਕ ਸਰਕਾਰਾਂ ਵਲੋਂ ਉਨ੍ਹਾਂ ਮੁਲਾਜ਼ਮਾਂ ਦੇ ਕੇਸਾਂ ਵਿਚ ਦਾਖਲ ਅਪੀਲਾਂ ’ਤੇ ਆਇਆ ਹੈ, ਜਿਨ੍ਹਾਂ ਨੇ ਦਹਾਕਿਆਂ ਤੱਕ ਸੇਵਾ ਨਿਭਾਈ ਸੀ। ਅਦਾਲਤ ਨੇ ਇਹ ਟਿੱਪਣੀ ਸਿੰਗਲ ਜੱਜ ਦੇ ਹੁਕਮਾਂ ਵਿਚ ਸੋਧ ਕਰਦਿਆਂ ਕੀਤੀ, ਜਿਸ ਵਿਚ ਵੱਖ-ਵੱਖ ਨਗਰ ਕੌਂਸਲਾਂ, ਕਾਰਪੋਰੇਸ਼ਨਾਂ ਵਿਚ ਕੰਮ ਕਰ ਰਹੇ ਡਰਾਈਵਰਾਂ ਦੀਆਂ ਰਿੱਟ ਪਟੀਸ਼ਨਾਂ ਨੂੰ ਪ੍ਰਵਾਨ ਕਰਦਿਆਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਪੱਕਾ ਕਰਨ ਦੇ ਹੁਕਮ ਦਿੱਤੇ ਸਨ।

RELATED ARTICLES
POPULAR POSTS