ਚੰਡੀਗੜ੍ਹ : ਭਗਤ ਸਿੰਘ ਦਾ ਪਿਸਤੌਲ ਖਟਕੜ ਕਲਾਂ ਦੇ ਅਜਾਇਬਘਰ ਵਿੱਚ ਰੱਖਣ ਦੀ ਮੰਗ ਕਰਨ ਵਾਲੀ ਜਨ ਹਿੱਤ ਪਟੀਸ਼ਨ ਦਾ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਨੋਟਿਸ ਲੈਣ ਤੋਂ ਇਕ ਮਹੀਨੇ ਬਾਅਦ ਕੇਂਦਰ ਸਰਕਾਰ ਤੇ ਬੀਐਸਐਫ ਨੇ ਸੰਕੇਤ ਦਿੱਤਾ ਕਿ ਸਬੰਧਤ ਅਧਿਕਾਰੀ ਇਸ ਮੰਗ ਉਤੇ ਸਰਗਰਮੀ ਨਾਲ ਵਿਚਾਰ ਕਰ ਰਹੇ ਹਨ। ਇਹ ਪਿਸਤੌਲ ਇਸ ਸਮੇਂ ਇੰਦੌਰ ਦੇ ਬੀਐਸਐਫ ਅਜਾਇਬਘਰ ਵਿੱਚ ਹੈ। ਵਕੀਲ ਐਚ.ਸੀ. ਅਰੋੜਾ ਵੱਲੋਂ ਜਨ ਹਿੱਤ ਪਟੀਸ਼ਨ ਦਾਇਰ ਕਰਨ ਉਤੇ ਇਹ ਮਾਮਲਾ 22 ਮਈ ਨੂੰ ਅਗਲੀ ਸੁਣਵਾਈ ਲਈ ਆਇਆ। ਉਨ੍ਹਾਂ ਬੈਂਚ ਨੂੰ ਦੱਸਿਆ ਕਿ ਇਹ ਪਿਸਤੌਲ ਪੁਲਿਸ ਦੇ ਸਹਾਇਕ ਸੁਪਰਡੈਂਟ ਜੌਹਨ ਸਾਂਡਰਸ ਦੇ ਕਤਲ ਲਈ ਵਰਤਿਆ ਗਿਆ ਸੀ। ਉਨ੍ਹਾਂ ਬੈਂਚ ਨੂੰ ਦੱਸਿਆ ਕਿ ਭਗਤ ਸਿੰਘ ਨਾਲ ਸਬੰਧਤ ਹੋਰ ਸਾਰੀਆਂ ਵਸਤਾਂ ਸ਼ਹੀਦ ਦੇ ਜਨਮ ਸਥਾਨ ਖਟਕੜ ਕਲਾਂ ਦੇ ਅਜਾਇਬ ਘਰ ਵਿੱਚ ਰੱਖੀਆਂ ਹੋਈਆਂ ਹਨ।
ਨਿੱਜੀ ਤੌਰ ਉਤੇ ਪੇਸ਼ ਹੋਏ ਵਕੀਲ ਅਰੋੜਾ ਨੇ ਦਲੀਲ ਦਿੱਤੀ ਇਹ ਪਿਸਤੌਲ ਬੀਐਸਐਫ ਨੇ ਪੰਜਾਬ ਪੁਲੀਸ ਅਕੈਡਮੀ ਫਿਲੌਰ ਤੋਂ ਅਕਤੂਬਰ 1969 ਵਿੱਚ ਲਿਆ ਸੀ। ਲਾਹੌਰ ਦੇ ਐਸਐਸਪੀ ਤੋਂ ਇਹ ਪਿਸਤੌਲ ਪ੍ਰਾਪਤ ਕਰਨ ਮਗਰੋਂ 1944 ਤੋਂ ਇਹ ਅਕੈਡਮੀ ਵਿੱਚ ਪਿਆ ਸੀ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …