24.5 C
Toronto
Saturday, August 29, 2026
spot_img
Homeਹਫ਼ਤਾਵਾਰੀ ਫੇਰੀਅਮਰੀਕਾ 'ਚ 2 ਲੱਖ ਵਿਦੇਸ਼ੀਆਂ ਦੇ ਵੀਜ਼ੇ ਹੋਣਗੇ ਰੱਦ

ਅਮਰੀਕਾ ‘ਚ 2 ਲੱਖ ਵਿਦੇਸ਼ੀਆਂ ਦੇ ਵੀਜ਼ੇ ਹੋਣਗੇ ਰੱਦ

ਅਮਰੀਕਾ ‘ਚ 2 ਲੱਖ ਵਿਦੇਸ਼ੀਆਂ ਦੇ ਵੀਜ਼ੇ ਹੋਣਗੇ ਰੱਦਵੀਜ਼ੇ ਰੱਦ ਕਰਨ ਦੀ ਕਾਰਵਾਈ ਅਮਰੀਕੀ ਇਤਿਹਾਸ ਦੀ ਸਭ ਤੋਂ ਵੱਡੀ ਕਾਰਵਾਈ ਹੋਵੇਗੀ
ਵਾਸ਼ਿੰਗਟਨ/ਪਰਵਾਸੀ ਨਿਊਜ਼ : ਅਮਰੀਕਾ ਦੀ ਡੋਨਾਲਡ ਟਰੰਪ ਸਰਕਾਰ 2 ਲੱਖ ਵਿਦੇਸ਼ੀ ਨਾਗਰਿਕਾਂ ਦੇ ਬਿਜਨਸ (ਬੀ1) ਅਤੇ ਟੂਰਿਸਟ ਵੀਜ਼ਾ (ਬੀ2) ਰੱਦ ਕਰਨ ਦੀ ਤਿਆਰੀ ਕਰ ਰਹੀ ਹੈ। ਸਰਕਾਰ ਦੀ ਨਜ਼ਰ ਉਨ੍ਹਾਂ ਵਿਅਕਤੀਆਂ ‘ਤੇ ਹੈ, ਜੋ ਟੂਰਿਸਟ ਜਾਂ ਬਿਜ਼ਨਸ ਵੀਜ਼ਾ ਲੈ ਕੇ ਅਮਰੀਕਾ ਪਹੁੰਚਦੇ ਹਨ ਅਤੇ ਬਾਅਦ ਵਿਚ ਉਥੇ ਹੀ ਰਹਿਣ ਦੇ ਲਈ ਸ਼ਰਣ ਮੰਗਣ ਲੱਗਦੇ ਹਨ। ਇਨ੍ਹਾਂ ਵਿਚ 2016 ਤੋਂ 2026 ਦੇ ਵਿਚਾਲੇ ਜਾਰੀ ਕੀਤੇ ਗਏ ਵੀਜ਼ੇ ਸ਼ਾਮਲ ਹਨ। ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕੀ ਵਿਦੇਸ਼ ਵਿਭਾਗ ਆਉਣ ਵਾਲੇ ਦਿਨਾਂ ‘ਚ ਇਸ ਸਬੰਧੀ ਐਲਾਨ ਕਰ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਅਮਰੀਕੀ ਇਤਿਹਾਸ ਵਿਚ ਵੀਜ਼ਾ ਰੱਦ ਕਰਨ ਦੀ ਸਭ ਤੋਂ ਵੱਡੀ ਕਾਰਵਾਈ ਹੋਵੇਗੀ। ਅਮਰੀਕਾ ਦੇ ਡਿਪਟੀ ਵਿਦੇਸ਼ ਮੰਤਰੀ ਕ੍ਰਿਸਟੋਫਰ ਲੈਂਡੋ ਨੇ ਕਿਹਾ ਹੈ ਕਿ ਕੁਝ ਵਿਅਕਤੀ ਟੂਰਿਸਟ ਜਾਂ ਬਿਜ਼ਨਸ ਵੀਜ਼ਾ ਲੈ ਕੇ ਅਮਰੀਕਾ ਪਹੁੰਚਦੇ ਹਨ ਅਤੇ ਫਿਰ ਇੱਥੇ ਹੀ ਸ਼ਰਣ ਲੈਣ ਲਈ ਅਰਜ਼ੀਆਂ ਦਿੰਦੇ ਹਨ। ਧਿਆਨ ਰਹੇ ਕਿ ਅਮਰੀਕੀ ਵਿਦੇਸ਼ ਵਿਭਾਗ ਨੇ ਵੀਜ਼ੇ ਰੱਦ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਦੱਸਣ ਤੋਂ ਇਨਕਾਰ ਕੀਤਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਵੀਜ਼ੇ ਰੱਦ ਹੋਣ ਦੀ ਪ੍ਰਕਿਰਿਆ ਵੱਖ-ਵੱਖ ਪੜਾਵਾਂ ਵਿਚ ਚਲੇਗੀ, ਇਸ ਲਈ ਇਹ ਗਿਣਤੀ ਵਧ ਵੀ ਸਕਦੀ ਹੈ।

RELATED ARTICLES
POPULAR POSTS