24 C
Toronto
Wednesday, August 12, 2026
spot_img
HomeਕੈਨੇਡਾFrontਪੰਜਾਬ ਦੇ ਤਿੰਨ ਰਿਟਾਇਰਡ ਆਈ.ਏ.ਐਸ. ਅਫਸਰਾਂ ਦੇ ਖਿਲਾਫ ਸਬੂਤ ਨਹੀਂ ਮਿਲੇ

ਪੰਜਾਬ ਦੇ ਤਿੰਨ ਰਿਟਾਇਰਡ ਆਈ.ਏ.ਐਸ. ਅਫਸਰਾਂ ਦੇ ਖਿਲਾਫ ਸਬੂਤ ਨਹੀਂ ਮਿਲੇ

ਪੰਜਾਬ ਦੇ ਤਿੰਨ ਰਿਟਾਇਰਡ ਆਈ.ਏ.ਐਸ. ਅਫਸਰਾਂ ਦੇ ਖਿਲਾਫ ਸਬੂਤ ਨਹੀਂ ਮਿਲੇ
ਵਿਜੀਲੈਂਸ ਨੇ ਕਿਹਾ : ਨਾ ਰਿਸ਼ਵਤ ਦੀ ਰਕਮ ਮਿਲੀ ਅਤੇ ਨਾ ਗਵਾਹ
ਮੁਹਾਲੀ/ਬਿਊਰੋ ਨਿਊਜ਼
ਪੰਜਾਬ ਦੇ ਬਹੁ-ਚਰਚਿਤ ਕਰੀਬ 1200 ਕਰੋੜ ਰੁਪਏ ਦੇ ਸਿੰਚਾਈ ਘੁਟਾਲੇ ਵਿਚ 3 ਰਿਟਾਇਰਡ ਆਈ.ਏ.ਐਸ. ਅਧਿਕਾਰੀਆਂ ਨੂੰ ਵੱਡੀ ਰਾਹਤ ਮਿਲੀ ਹੈ। ਵਿਜੀਲੈਂਸ ਦੀ ਜਾਂਚ ਵਿਚ ਇਨ੍ਹਾਂ ਖਿਲਾਫ ਦੋਸ਼ ਸਾਬਿਤ ਕਰਨ ਵਾਲਾ ਕੋਈ ਠੋਸ ਸਬੂਤ ਨਹੀਂ ਮਿਲਿਆ। ਜਾਂਚ ਦੌਰਾਨ ਨਾ ਰਿਸ਼ਵਤ ਦੀ ਰਕਮ ਬਰਾਮਦ ਹੋਈ ਅਤੇ ਨਾ ਹੀ ਕੋਈ ਅਜਿਹਾ ਗਵਾਹ ਮਿਲਿਆ, ਜਿਸ ਨੇ ਇਨ੍ਹਾਂ ਦੇ ਖਿਲਾਫ ਰਿਸ਼ਵਤ ਦੇ ਆਰੋਪਾਂ ਦੀ ਪੁਸ਼ਟੀ ਕੀਤੀ ਹੋਵੇ। ਵਿਜੀਲੈਂਸ ਨੇ ਸਾਬਕਾ ਚੀਫ ਸੈਕਟਰੀ ਸਰਵੇਸ਼ ਕੌਸ਼ਲ, ਸਾਬਕਾ ਸਪੈਸ਼ਲ ਚੀਫ ਸੈਕਟਰੀ ਕੇ.ਬੀ.ਐਸ. ਸਿੱਧੂ ਅਤੇ ਸਿੰਚਾਈ ਵਿਭਾਗ ਦੇ ਸਾਬਕਾ ਸਕੱਤਰ ਕਾਹਨ ਸਿੰਘ ਪੰਨੂ ਦੇ ਖਿਲਾਫ ਜਾਂਚ ਵਿਚ ਪੁਖਤਾ ਸਬੂਤ ਨਾ ਮਿਲਣ ਦੀ ਗੱਲ ਕਹੀ ਹੈ। ਵਿਜੀਲੈਂਸ ਵਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਦਾਖਲ ਸਟੇਟਸ ਰਿਪੋਰਟ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਇਹ ਮਾਮਲਾ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਦਾ ਸੀ।

RELATED ARTICLES
POPULAR POSTS