24.7 C
Toronto
Wednesday, August 12, 2026
spot_img
HomeਕੈਨੇਡਾFrontਪਵਿੱਤਰ ਵੇਈਂ ਬਾਰੇ ਪੀਐਚ ਡੀ. ਕਰਨ ਵਾਲਿਆਂ ਦਾ ਸੰਤ ਸੀਚੇਵਾਲ ਨੇ ਕੀਤਾ...

ਪਵਿੱਤਰ ਵੇਈਂ ਬਾਰੇ ਪੀਐਚ ਡੀ. ਕਰਨ ਵਾਲਿਆਂ ਦਾ ਸੰਤ ਸੀਚੇਵਾਲ ਨੇ ਕੀਤਾ ਸਨਮਾਨ

ਪਵਿੱਤਰ ਵੇਈਂ ਬਾਰੇ ਪੀਐਚ ਡੀ. ਕਰਨ ਵਾਲਿਆਂ ਦਾ ਸੰਤ ਸੀਚੇਵਾਲ ਨੇ ਕੀਤਾ ਸਨਮਾਨ
ਪਵਿੱਤਰ ਵੇਈਂ ਦੀ ਕਾਰ ਸੇਵਾ ਦੀ 26ਵੀਂ ਵਰ੍ਹੇਗੰਢ ਮੌਕੇ ਚੱਲ ਰਹੇ ਹਨ ਸਮਾਗਮ
ਸੁਲਤਾਨਪੁਰ ਲੋਧੀ/ਬਿਊਰੋ ਨਿਊਜ਼
ਪਵਿੱਤਰ ਵੇਈਂ ਦੀ ਕਾਰਸੇਵਾ ਦੀ 26ਵੀਂ ਵਰ੍ਹੇਗੰਢ ਮੌਕੇ ਸੁਲਤਾਨਪੁਰ ਲੋਧੀ ’ਚ ਚੱਲ ਰਹੇ ਸਮਾਗਮਾਂ ਦੌਰਾਨ ਵਾਤਾਵਰਨ ਸੰਭਾਲ ਬਾਰੇ ਖੋਜ ਕਰਕੇ ਪੀਐੱਚ ਡੀ. ਦੀ ਡਿਗਰੀ ਹਾਸਲ ਕਰਨ ਵਾਲੇ ਵਿਦਵਾਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪਟਿਆਲਾ ਦੇ ਡਾ. ਜਸਬੀਰ ਸਿੰਘ ਅਤੇ ਸੁਲਤਾਨਪੁਰ ਲੋਧੀ ਦੇ ਡਾ. ਰੂਬਲ ਕਨੌਜੀਆ ਨੂੰ ਸਨਮਾਨਿਆ ਗਿਆ। ਦੋਵਾਂ ਨੇ ਆਪਣੇ ਖੋਜ ਕਾਰਜਾਂ ਰਾਹੀਂ ਵੇਈਂ ਦੀ ਪੁਨਰ-ਸੁਰਜੀਤੀ ਅਤੇ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਵਾਤਾਵਰਨ ਪੱਖੀ ਯਤਨ ਨੂੰ ਅਕਾਦਮਿਕ ਪੱਧਰ ’ਤੇ ਉਜਾਗਰ ਕੀਤਾ ਹੈ। ਇਸ ਦੌਰਾਨ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਸਪੱਸ਼ਟ ਨਿਸ਼ਾਨੇ ਅਤੇ ਦਿ੍ਰੜ ਇਰਾਦੇ ਨਾਲ ਕੀਤੇ ਕੰਮ ਨੂੰ ਸਮਾਜ ਅਤੇ ਸਰਕਾਰਾਂ ਮਾਨਤਾ ਦਿੰਦੀਆਂ ਹਨ। ਇਸ ਮੌਕੇ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ 2014 ਵਿੱਚ ਸੰਤ ਸੀਚੇਵਾਲ ਦੇ ਵਾਤਾਵਰਨ ’ਚ ਯੋਗਦਾਨ ’ਤੇ ਪੀਐੱਚ ਡੀ. ਪੂਰੀ ਕੀਤੀ। ਡਾ. ਰੂਬਲ ਕਨੌਜੀਆ ਨੇ ਆਪਣੀ ਖੋਜ ਵਿੱਚ ਦੇਸ਼ ਦੀਆਂ ਪਾਣੀ ਸਬੰਧੀ ਚੁਣੌਤੀਆਂ ਅਤੇ ਉਸਦੇ ਹੱਲ ’ਤੇ ਧਿਆਨ ਕੇਂਦਰਿਤ ਕੀਤਾ।

RELATED ARTICLES
POPULAR POSTS