15.3 C
Toronto
Monday, August 24, 2026
spot_img
HomeਕੈਨੇਡਾFrontਸਵਿਗੀ ਨੇ ਕੀਤਾ ਹੁਣ ਤੱਕ ਦਾ ਸਭ ਤੋਂ ਵੱਡਾ ਬਦਲਾਅ! - ਭਾਰਤੀ...

ਸਵਿਗੀ ਨੇ ਕੀਤਾ ਹੁਣ ਤੱਕ ਦਾ ਸਭ ਤੋਂ ਵੱਡਾ ਬਦਲਾਅ! – ਭਾਰਤੀ ਹਿੱਸੇਦਾਰੀ 50% ਤੋਂ ਪਾਰ

ਸਵਿਗੀ ਨੇ ਕੀਤਾ ਹੁਣ ਤੱਕ ਦਾ ਸਭ ਤੋਂ ਵੱਡਾ ਬਦਲਾਅ! – ਭਾਰਤੀ ਹਿੱਸੇਦਾਰੀ 50% ਤੋਂ ਪਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਸਵਿਗੀ ਨੇ ਸਟਾਕ ਐਕਸਚੇਂਜ ਨੂੰ ਦਿੱਤੀ ਜਾਣਕਾਰੀ ਵਿੱਚ ਦੱਸਿਆ ਹੈ ਕਿ ਵਿਦੇਸ਼ੀ ਨਿਵੇਸ਼ ਹੁਣ ਕੰਪਨੀ ਦੀ ਕੁੱਲ ਹਿੱਸੇਦਾਰੀ ਦਾ 49.76 ਫੀਸਦੀ ਰਹਿ ਗਿਆ ਹੈ। ਇਸਦਾ ਮਤਲਬ ਹੈ ਕਿ ਭਾਰਤੀ ਨਿਵੇਸ਼ਕਾਂ ਦੀ ਹਿੱਸੇਦਾਰੀ ਵੱਧ ਕੇ 50.24 ਫੀਸਦੀ ਹੋ ਗਈ ਹੈ। ਹਾਲਾਂਕਿ, ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਸਿਰਫ ਹਿੱਸੇਦਾਰੀ 50 ਫੀਸਦੀ ਤੋਂ ਵੱਧ ਹੋ ਜਾਣ ਨਾਲ ਕੰਪਨੀ ਦੀ ਮਲਕੀਅਤ ਜਾਂ ਓਨਰਸ਼ਿਪ ਐਂਡ ਕੰਟਰੋਲ ਆਪਣੇ ਆਪ ਨਹੀਂ ਬਦਲ ਜਾਂਦਾ। ਕੰਪਨੀ ਦੇ ਮੁਤਾਬਕ, ਇਸ ਵੇਲੇ ਉਸ ਦੀ ਸ਼ੇਅਰ ਪੂੰਜੀ, ਪ੍ਰਬੰਧਨ, ਵੋਟਿੰਗ ਅਧਿਕਾਰਾਂ ਜਾਂ ਕਾਰੋਬਾਰ ਦੇ ਸੰਚਾਲਣ ਵਿੱਚ ਕੋਈ ਤਬਦੀਲੀ ਨਹੀਂ ਹੋਈ ਹੈ। ਜੇਕਰ ਭਵਿੱਖ ਵਿੱਚ ਕੋਈ ਵੱਡਾ ਫੈਸਲਾ ਲਿਆ ਜਾਂਦਾ ਹੈ ਤਾਂ ਉਸ ਦੀ ਜਾਣਕਾਰੀ ਨਿਯਮਾਂ ਅਨੁਸਾਰ ਸਟਾਕ ਐਕਸਚੇਂਜ ਨੂੰ ਦਿੱਤੀ ਜਾਵੇਗੀ।

RELATED ARTICLES
POPULAR POSTS