27.3 C
Toronto
Wednesday, July 1, 2026
spot_img
Homeਭਾਰਤਜਨਰਲ ਧੀਰਜ ਸੇਠ ਹੋਣਗੇ ਭਾਰਤੀ ਫੌਜ ਨਵੇਂ ਫੌਜ ਮੁਖੀ

ਜਨਰਲ ਧੀਰਜ ਸੇਠ ਹੋਣਗੇ ਭਾਰਤੀ ਫੌਜ ਨਵੇਂ ਫੌਜ ਮੁਖੀ

ਜਨਰਲ ਉਪੇਂਦਰ ਦਿਵੇਦੀ ਦੀ ਸੇਵਾਮੁਕਤੀ ਤੋਂ ਬਾਅਦ ਧੀਰਜ ਸੇਠ ਨੇ ਸੰਭਾਲਿਆ ਅਹੁਦਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਜਨਰਲ ਉਪੇਂਦਰ ਦਿਵੇਦੀ ਮੰਗਲਵਾਰ ਨੂੰ ਭਾਰਤੀ ਫੌਜ ਮੁਖੀ ਦੇ ਅਹੁਦੇ ਤੋਂ ਸੇਵਾਮੁਕਤ ਹੋ ਗਏ ਹਨ। ਇਸਦੇ ਚੱਲਦਿਆਂ ਨਵੇਂ ਜਨਰਲ ਧੀਰਜ ਸੇਠ ਨੇ ਉਨ੍ਹਾਂ ਦੀ ਥਾਂ ‘ਤੇ ਅਹੁਦਾ ਸੰਭਾਲਿਆ ਹੈ। ਸੇਵਾਮੁਕਤ ਹੋਣ ਤੋਂ ਪਹਿਲਾਂ ਜਨਰਲ ਦਿਵੇਦੀ ਨੇ ਨਵੀਂ ਦਿੱਲੀ ਦੇ ਰਾਸ਼ਟਰੀ ਯੁੱਧ ਸਮਾਰਕ ਵਿਖੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਦਿਵੇਦੀ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿਚ ਭਾਰਤੀ ਫੌਜ ਨੇ ਹਰ ਮੋਰਚੇ ‘ਤੇ ਆਪਣੀ ਤਿਆਰੀ, ਸੰਤੁਲਣ ਅਤੇ ਚੌਕਸੀ ਬਣਾਈ ਰੱਖੀ ਹੈ ਅਤੇ ਆਪ੍ਰੇਸ਼ਨ ਸੰਧੂਰ ਇਸਦੀ ਇਕ ਪ੍ਰਮੁੱਖ ਉਦਾਹਰਣ ਹੈ। ਉਨ੍ਹਾਂ ਕਿਹਾ ਕਿ ਅੱਜ, ਮੈਂ ਇਹ ਜ਼ਿੰਮੇਵਾਰੀ ਜਨਰਲ ਧੀਰਜ ਸੇਠ ਨੂੰ ਸੌਂਪ ਰਿਹਾ ਹਾਂ। ਉਹ ਇਕ ਤਜ਼ਰਬੇਕਾਰ ਸਿਪਾਹੀ ਅਤੇ ਇਕ ਸਮਰੱਥ ਨੇਤਾ ਹਨ। ਮੈਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਅਗਵਾਈ ਹੇਠ, ਭਾਰਤੀ ਫੌਜ ਆਪਣੀਆਂ ਸ਼ਾਨਦਾਰ ਪਰੰਪਰਾਵਾਂ ਨੂੰ ਬਣਾਈ ਰੱਖਦੇ ਹੋਏ ਨਵੀਆਂ ਉਚਾਈਆਂ ‘ਤੇ ਪਹੁੰਚੇਗੀ। ਜ਼ਿਕਰਯੋਗ ਹੈ ਕਿ ਜਨਰਲ ਸੇਠ ਭਾਰਤ ਦੇ 31ਵੇਂ ਫੌਜ ਮੁਖੀ ਹਨ। ਉਨ੍ਹਾਂ ਨੂੰ ਭਾਰਤੀ ਫੌਜ ਵਿਚ ਕਰੀਬ ਚਾਰ ਦਹਾਕਿਆਂ ਦਾ ਤਜ਼ਰਬਾ ਹੈ ਅਤੇ ਉਹ ਦਸੰਬਰ 1986 ਵਿਚ ਭਾਰਤੀ ਫੌਜ ਵਿਚ ਸ਼ਾਮਲ ਹੋਏ ਸਨ।
ਹੁਣ ਯੂਜਰ ਨੇਮ ਨਾਲ ਵੀ ਹੋ ਸਕੇਗੀ ਵਟਸਐਪ ‘ਤੇ ਚੈਟ
ਨਵੀਂ ਦਿੱਲੀ : ਭਾਰਤ ਵਿਚ ਹੁਣ ਤੱਕ ਵਟਸਐਪ ‘ਤੇ ਕਿਸੇ ਨਵੇਂ ਵਿਅਕਤੀ ਨਾਲ ਗੱਲ ਕਰਨ ਦੇ ਲਈ ਮੋਬਾਇਲ ਨੰਬਰ ਦੇਣਾ ਜ਼ਰੂਰੀ ਹੁੰਦਾ ਸੀ, ਪਰ ਹੁਣ ਅਜਿਹਾ ਨਹੀਂ ਹੋਵੇਗਾ। ਮੇਟਾ ਦੀ ਮਲਕੀਅਤ ਵਾਲੇ ਵਟਸਐਪ ਨੇ ਯੂਜਰ ਨੇਮ ਫੀਚਰ ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਵਿਅਕਤੀ ਆਪਣਾ ਮੋਬਾਇਲ ਨੰਬਰ ਦੱਸੇ ਬਿਨਾ ਵੀ ਸਿਰਫ ਯੂਜਰ ਨੇਮ ਦੇ ਜ਼ਰੀਏ ਚੈਟ ਕਰ ਸਕਣਗੇ। ਕੰਪਨੀ ਨੇ ਲੰਘੇ ਕੱਲ੍ਹ 29 ਜੂਨ ਤੋਂ ਦੁਨੀਆ ਭਰ ਵਿਚ ਯੂਜਰ ਨੇਮ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਇਹ ਸਹੂਲਤ ਸਾਰੇ ਯੂਜਰਜ਼ ਨੂੰ ਇਕੋ ਸਮੇਂ ਨਹੀਂ ਮਿਲੇਗੀ ਅਤੇ ਆਉਣ ਵਾਲੇ ਮਹੀਨਿਆਂ ਵਿਚ ਹੌਲੀ-ਹੌਲੀ ਸਾਰੇ ਦੇਸ਼ਾਂ ਵਿਚ ਰੋਲ ਆਊਟ ਕੀਤਾ ਜਾਵੇਗਾ। ਦੱਸਿਆ ਗਿਆ ਕਿ ਜਦੋਂ ਇਹ ਫੀਚਰ ਯੂਜਰ ਦੇ ਇਲਾਕਿਆਂ ਵਿਚ ਉਪਲਬਧ ਹੋਵੇਗਾ, ਉਦੋਂ ਉਸਦੇ ਵਟਸਐਪ ਦੇ ਅੰਦਰ ਨੋਟੀਫਿਕੇਸ਼ਨ ਮਿਲੇਗਾ।

RELATED ARTICLES
POPULAR POSTS