26.3 C
Toronto
Sunday, August 16, 2026
spot_img
HomeਕੈਨੇਡਾFrontਪੰਜਾਬੀ  ਯੂਨੀਵਰਸਿਟੀ ’ਚ ਸਕਾਲਰਸ਼ਿਪ ਘੁਟਾਲੇ ’ਚ ਈਡੀ ਨੇ ਸ਼ੁਰੂ ਕੀਤੀ ਜਾਂਚ

ਪੰਜਾਬੀ  ਯੂਨੀਵਰਸਿਟੀ ’ਚ ਸਕਾਲਰਸ਼ਿਪ ਘੁਟਾਲੇ ’ਚ ਈਡੀ ਨੇ ਸ਼ੁਰੂ ਕੀਤੀ ਜਾਂਚ

ਪੰਜਾਬੀ  ਯੂਨੀਵਰਸਿਟੀ ’ਚ ਸਕਾਲਰਸ਼ਿਪ ਘੁਟਾਲੇ ’ਚ ਈਡੀ ਨੇ ਸ਼ੁਰੂ ਕੀਤੀ ਜਾਂਚ
ਮੁੱਖ ਆਰੋਪੀ ਸਣੇ 20 ਤੋਂ ਜ਼ਿਆਦਾ ਵਿਅਕਤੀਆਂ ਦੇ ਰਿਕਾਰਡ ਤਲਬ
ਪਟਿਆਲਾ/ਬਿਊਰੋ ਨਿਊਜ਼
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਹੋਏ ਕਰੀਬ 14 ਕਰੋੜ ਰੁਪਏ ਦੇ ਯੂ.ਜੀ.ਸੀ. ਸਕਾਲਰਸ਼ਿਪ ਘੁਟਾਲੇ  ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਈਡੀ ਨੇ ਇਸ ਮਾਮਲੇ ਵਿਚ ਮਨੀ ਲਾਂਡਰਿੰਗ ਐਕਟ-2002 ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਜਾਂਚ ਨੂੰ ਅੱਗੇ ਵਧਾਉਂਦੇ ਹੋਏ ਕੇਂਦਰੀ ਏਜੰਸੀ ਈਡੀ  ਨੇ ਮੁੱਖ ਆਰੋਪੀ ਨਿਸ਼ੂ ਚੌਧਰੀ ਅਤੇ ਹੋਰ ਆਰੋਪੀਆਂ ਦੀਆਂ 20 ਤੋਂ ਜ਼ਿਆਦਾ ਸੰਪਤੀਆਂ ਦਾ ਰਿਕਾਰਡ ਪਟਿਆਲਾ ਦੇ ਸਬ-ਰਜਿਸਟਰਾਰ ਦਫਤਰ ਤੋਂ ਤਲਬ ਕਰ ਲਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਈਡੀ ਨੇ ਸਬ-ਰਜਿਸਟਰਾਰ ਨੂੰ ਇਕ ਪੱਤਰ ਭੇਜ ਕੇ ਨਿਸ਼ੂ ਚੌਧਰੀ ਅਤੇ ਉਸਦੇ ਸਹਿਯੋਗੀਆਂ ਦੀਆਂ ਜਾਇਦਾਦਾਂ ਦਾ  ਪੂਰਾ ਬਿਓਰਾ ਮੰਗਿਆ ਹੈ। ਏਜੰਸੀ ਮੁੱਖ ਰੂਪ ਨਾਲ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਸਕਾਲਰਸ਼ਿਪ ਦੇ ਫਰਜੀਵਾੜੇ ਤੋਂ ਕਮਾਏ ਗਏ ਕਰੋੜਾਂ ਰੁਪਏ ਦਾ ਇਸਤੇਮਾਲ ਕਿਹਨਾਂ-ਕਿਹਨਾਂ ਅਚੱਲ ਸੰਪਤੀਆਂ ਨੂੰ ਖਰੀਦਣ ਵਿਚ ਕੀਤਾ ਗਿਆ ਅਤੇ ਕੀ ਇਸ ਗੈਰਕਾਨੂੰਨੀ ਕਾਲੀ ਕਮਾਈ ਨੂੰ ਟਿਕਾਣੇ ਲਗਾ ਕੇ ਕਾਨੂੰਨੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।

RELATED ARTICLES
POPULAR POSTS