ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਜੇ ਐਸ ਖੇਰ ਫਾਸਟ ਟਰੈਕ ਮੋਡ ‘ਚ ਹਨ। ਚੀਫ਼ ਜਸਟਿਸ ਨੂੰ ਅਜੇ ਅਹੁਦਾ ਸੰਭਾਲੇ ਇਕ ਮਹੀਨਾ ਨਹੀਂ ਹੋਇਆ ਪ੍ਰੰਤੂ ਉਨ੍ਹਾਂ ਨੇ ਪੂਰੀ ਤਰ੍ਹਾਂ ਨਾਲ ਇਹ ਸੰਕੇਤ ਦੇ ਦਿੱਤਾ ਹੈ ਕਿ ਉਹ ਸਾਲਾਂ ਤੋਂ ਲਟਕੇ ਮਾਮਲਿਆਂ ਨੂੰ ਤੇਜੀ ਨਾਲ ਨਿਪਟਾਉਣ ਦੇ ਪੱਖ ‘ਚ ਹਨ। ਇੰਨਾ ਹੀ ਨਹੀਂ ਇਸ ਦੌਰਾਨ ਹੀ ਉਨ੍ਹਾਂ ਨੇ ਦੋ ਅਹਿਮ ਮਾਮਲਿਆਂ ਦੀ ਸੁਣਵਾਈ ਗਰਮੀ ਦੀਆਂ ਛੁੱਟੀਆਂ ‘ਚ ਕਰਨ ਦਾ ਫੈਸਲਾ ਕੀਤਾ ਹੈ। ਇਕ ਸੁਣਵਾਈ ਦੇ ਦੌਰਾਨ ‘ਇਹ ਸੁਪਰੀਮ ਕੋਰਟ ਕੋਈ ਪੰਚਾਇਤ ਨਹੀਂ’ ਟਿੱਪਣੀ ਕਰਕੇ ਚੀਫ਼ ਜਸਟਿਸ ਨੇ ਆਪਣੇ ਕੰਮ ਦੇ ਤੌਰ ਤਰੀਕੇ ਤੋਂ ਜਾਣੂ ਕਰਵਾਇਆ। ਉਨ੍ਹਾਂ ਦਾ ਕਾਰਜਕਾਲ ਅਗਸਤ ਤੱਕ ਹੈ। ਜਸਟਿਸ ਖੇਰ ਨੇ ਲੰਘੀ 4 ਜਨਵਰੀ ਨੂੰ ਚੀਫ਼ ਜਸਟਿਸ ਦੇ ਅਹੁਦੇ ਦੀ ਸਹੁੰ ਚੁੱਕੀ ਸੀ, ਉਸ ਤੋਂ ਬਾਅਦ ਹੀ ਉਹ ਫਾਸਟ ਟਰੈਕ ਮੋਡ ‘ਚ ਹਨ। ਚੀਫ਼ ਜਸਟਿਸ ਬਣਨ ਤੋਂ ਬਾਅਦ ਕੁਝ ਦਿਨਾਂ ਦੇ ਅੰਦਰ ਹੀ ਉਨ੍ਹਾਂ ਨੇ ਸਮਾਜਿਕ ਨਿਆਂ ਪ੍ਰਣਾਲੀ ਨੂੰ ਮੁੜ ਜੀਵਤ ਕਰਨ ਦਾ ਉਨ੍ਹਾਂ ਨੇ ਫੈਸਲਾ ਕੀਤਾ ਹੈ। ਉਨ੍ਹਾਂ ਨੇ ਗੰਗਾ ਦੀ ਸਫਾਈ ਨਾਲ ਸਬੰਧਤ 1985 ‘ਚ ਦਾਇਰ ਇਕ ਜਨਹਿਤ ਪਟੀਸ਼ਨ ਨੂੰ ਐਨਜੀਟੀ ‘ਚ ਭੇਜ ਕੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ। ਮਾਮਲੇ ਨੂੰ ਐਨਜੀਟੀ ਦੇ ਕੋਲ ਭੇਜਦੇ ਹੋਏ ਚੀਫ਼ ਜਸਟਿਸ ਨੇ ਕਿਹਾ ਕਿ ਅਸੀਂ ਇਸ ਮਾਮਲੇ ‘ਚ ਕਾਫ਼ੀ ਸਮਾਂ ਦਿੱਤਾ ਅਤੇ ਸੁਪਰੀਮ ਕੋਰਟ ਦੇ ਲਈ ਇਸ ਮਾਮਲੇ ‘ਚ ਲਗਾਤਾਰ ਨਿਗਰਾਨੀ ਰੱਖਣਾ ਠੀਕ ਨਹੀਂ ਹੈ।
Check Also
ਕਾਂਗਰਸੀ ਵਿਧਾਇਕ ਪਰਗਟ ਸਿੰਘ ਭਾਜਪਾ ਸੰਸਦ ਮੈਂਬਰ ਕੰਗਣਾ ਰਣੌਤ ’ਤੇ ਭੜਕੇ
ਕਿਹਾ : ਸਮਾਜ ’ਚ ਨਫਰਤ ਫੈਲਾਉਣ ਵਾਲੇ ਲੋਕਾਂ ਦਾ ਕਰੋ ਬਾਈਕਾਟ ਜਲੰਧਰ/ਬਿਊਰੋ ਨਿਊਜ਼ : ਜਲੰਧਰ …