17 C
Toronto
Thursday, October 8, 2026
spot_img
Homeਭਾਰਤਸੀਐਮ ਮਾਨ ਦੇ ਵੀਡੀਓ ਵਿਵਾਦ 'ਚ ਭਾਜਪਾ ਦੀ ਐਂਟਰੀ, ਵਿਜੇ ਸਾਂਪਲਾ ਦੇ...

ਸੀਐਮ ਮਾਨ ਦੇ ਵੀਡੀਓ ਵਿਵਾਦ ‘ਚ ਭਾਜਪਾ ਦੀ ਐਂਟਰੀ, ਵਿਜੇ ਸਾਂਪਲਾ ਦੇ ਦਾਅਵੇ ਨਾਲ ਹੋਈ ਨਵੀਂ ਹਲਚਲ

ਸੀਐਮ ਮਾਨ ਦੇ ਵੀਡੀਓ ਵਿਵਾਦ ‘ਚ ਭਾਜਪਾ ਦੀ ਐਂਟਰੀ, ਵਿਜੇ ਸਾਂਪਲਾ ਦੇ ਦਾਅਵੇ ਨਾਲ ਹੋਈ ਨਵੀਂ ਹਲਚਲਜਲੰਧਰ/ਬਿਊਰੋ ਨਿਊਜ਼ : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਵਿਜੇ ਸਾਂਪਲਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਥਿਤ ਵੀਡੀਓ ਵਿਵਾਦ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪੰਜਾਬ ਪੁਲਿਸ ‘ਤੇ ਨਿਸ਼ਾਨਾ ਸਾਧਿਆ ਹੈ। ਸਾਂਪਲਾ ਨੇ ਦਾਅਵਾ ਕੀਤਾ ਕਿ ਹਰਿਆਣਾ ਪੁਲਿਸ ਨੇ ਇਸ ਮਾਮਲੇ ਵਿਚ ਇਕ ਐਫ.ਆਈ.ਆਰ. ਦਰਜ ਕੀਤੀ ਹੈ, ਜਿਸ ਵਿਚ ਪੰਜਾਬ ਪੁਲਿਸ ਦੇ 2 ਅਫਸਰਾਂ ‘ਤੇ ਇਕ ਗੈਰ-ਮਾਨਤਾ ਪ੍ਰਾਪਤ ਲੈਬ ਤੋਂ ਝੂਠੀ ਫੋਰੈਂਸਿਕ ਰਿਪੋਰਟ ਬਣਵਾਉਣ ਦੇ ਲਈ ਦਬਾਅ ਪਾਉਣ ਦੇ ਇਲਜ਼ਾਮ ਹਨ। ਸਾਂਪਲਾ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਕਰਵਾਈ ਗਈ ਜਾਂਚ ਵਿਚ ਇਹ ਸਾਬਤ ਹੋ ਚੁੱਕਾ ਹੈ ਕਿ ਇਹ ਵੀਡੀਓ ਅਸਲੀ ਹੈ ਅਤੇ ਏ.ਆਈ. ਜਨਰੇਟਿਡ ਨਹੀਂ ਹੈ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਫੁਰਮਾਨ ਨੂੰ ਲਾਗੂ ਕਰਨ ਅਤੇ ਅਜਿਹੇ ਆਗੂਆਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ। ਵਿਜੇ ਸਾਂਪਲਾ ਨੇ ਦੱਸਿਆ ਕਿ ਹਰਿਆਣਾ ਪੁਲਿਸ ਨੇ ਇਸ ਮਾਮਲੇ ਵਿਚ ਜੋ ਐਫ.ਆਈ.ਆਰ. ਦਰਜ ਕੀਤੀ ਹੈ, ਉਹ ਕਿਸੇ ਦੀ ਸ਼ਿਕਾਇਤ ‘ਤੇ ਅਧਾਰਿਤ ਹੈ। ਸ਼ਿਕਾਇਤ ਵਿਚ ਸਾਫ ਤੌਰ ‘ਤੇ ਦੱਸਿਆ ਗਿਆ ਹੈ ਕਿ ਵੀਡੀਓ ਦੀ ਫੋਰੈਂਸਿਕ ਜਾਂਚ ਨੂੰ ਲੈ ਕੇ ਦਬਾਅ ਬਣਾਇਆ ਗਿਆ ਸੀ।

 

RELATED ARTICLES

POPULAR POSTS