17.7 C
Toronto
Wednesday, September 30, 2026
spot_img
HomeਕੈਨੇਡਾFrontਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ - ਚਾਂਦੀ 6550 ਰੁਪਏ ਸਸਤੀ ਹੋਈ...

ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ – ਚਾਂਦੀ 6550 ਰੁਪਏ ਸਸਤੀ ਹੋਈ ਅਤੇ ਸੋਨੇ ਦਾ ਭਾਅ ਵੀ ਘਟਿਆ

ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ – ਚਾਂਦੀ 6550 ਰੁਪਏ ਸਸਤੀ ਹੋਈ ਅਤੇ ਸੋਨੇ ਦਾ ਭਾਅ ਵੀ ਘਟਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਅਨੁਸਾਰ ਅੱਜ 25 ਜੂਨ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਇਸਦੇ ਚੱਲਦਿਆਂ 24 ਕੈਰਟ ਸੋਨੇ ਦੇ 10 ਗ੍ਰਾਮ ਦੀ ਕੀਮਤ ਘਟ ਕੇ ਕਰੀਬ 1 ਲੱਖ 40 ਹਜ਼ਾਰ ਰੁਪਏ ਰਹਿ ਗਈ ਹੈ, ਜਦਕਿ 22 ਕੈਰਟ ਸੋਨੇ ਦਾ ਰੇਟ ਕਰੀਬ 1 ਲੱਖ 28 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੀ ਵੈੱਬਸਾਈਟ ’ਤੇ ਅੱਜ 25 ਜੂਨ 2026 ਸਵੇਰੇ ਜਾਰੀ ਕੀਤੇ ਗਏ ਰੇਟਾਂ ਮੁਤਾਬਕ, 995 ਸ਼ੁੱਧਤਾ ਵਾਲੇ 23 ਕੈਰਟ ਸੋਨੇ ਦੀ ਕੀਮਤ 1 ਲੱਖ 39 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੋਂ ਵੱਧ ਰਹੀ। ਇਹ ਪਿਛਲੇ ਕਾਰੋਬਾਰੀ ਦਿਨ ਦੀ ਸ਼ਾਮ ਦੇ ਮੁਕਾਬਲੇ ਘੱਟ ਹੈ, ਜਦੋਂ ਇਸਦਾ ਰੇਟ 1 ਲੱਖ 41 ਹਜ਼ਾਰ ਰੁਪਏ ਤੋਂ ਉੱਪਰ ਸੀ। ਇਸੇ ਤਰ੍ਹਾਂ 916 ਸ਼ੁੱਧਤਾ ਵਾਲੇ 22 ਕੈਰਟ ਸੋਨੇ ਦੀ ਕੀਮਤ ਘਟ ਕੇ 1 ਲੱਖ 28 ਹਜ਼ਾਰ 260 ਰੁਪਏ ਪ੍ਰਤੀ 10 ਗ੍ਰਾਮ ਤੱਕ ਆ ਗਈ ਹੈ। ਉਧਰ ਦੂਜੇ ਪਾਸੇ ਚਾਂਦੀ ਦੀ ਕੀਮਤ ਵਿੱਚ ਵੀ ਵੱਡੀ ਕਮੀ ਆਈ ਹੈ ਅਤੇ ਇਹ 6550 ਰੁਪਏ ਤੱਕ ਸਸਤੀ ਹੋ ਗਈ ਹੈ। ਧਿਆਨ ਰਹੇ ਕਿ ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਵੱਲੋਂ ਜਾਰੀ ਕੀਤੀਆਂ ਕੀਮਤਾਂ ਪੂਰੇ ਭਾਰਤ ਵਿੱਚ ਮਾਨਤਾ ਪ੍ਰਾਪਤ ਹੁੰਦੀਆਂ ਹਨ। ਇਨ੍ਹਾਂ ਰੇਟਾਂ ਵਿੱਚ ਜੀ.ਐਸ.ਟੀ. ਸ਼ਾਮਲ ਨਹੀਂ ਹੁੰਦਾ ਅਤੇ ਗਹਿਣੇ ਖਰੀਦਣ ਵੇਲੇ ਮੇਕਿੰਗ ਚਾਰਜ ਵੱਖਰੇ ਤੌਰ ’ਤੇ ਅਦਾ ਕਰਨੇ ਪੈਂਦੇ ਹਨ।

RELATED ARTICLES
POPULAR POSTS