7.5 C
Toronto
Sunday, May 24, 2026
spot_img
Homeਭਾਰਤਭਾਰਤ ਕੋਲ 60 ਦਿਨ ਦਾ ਕੱਚਾ ਤੇਲ

ਭਾਰਤ ਕੋਲ 60 ਦਿਨ ਦਾ ਕੱਚਾ ਤੇਲ

ਹਰਦੀਪ ਪੁਰੀ ਨੇ ਕਿਹਾ : ਪ੍ਰਧਾਨ ਮੰਤਰੀ ਦੀਆਂ ਗੱਲਾਂ ਧਿਆਨ ਨਾਲ ਸੁਣੋ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੇ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਭਾਰਤ ਕੋਲ 60 ਦਿਨ ਦਾ ਕੱਚਾ ਤੇਲ, 60 ਦਿਨ ਦੀ ਐਲ.ਐਨ.ਜੀ. ਅਤੇ 45 ਦਿਨ ਦੀ ਐਲ.ਪੀ.ਜੀ. ਦਾ ਸਟੌਕ ਹੈ। ਉਨ੍ਹਾਂ ਕਿਹਾ ਕਿ ਸਪਲਾਈ ਦੇ ਮਾਮਲੇ ਵਿਚ ਦਿੱਕਤ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੱਛਮੀ ਏਸ਼ੀਆ ਸੰਕਟ ਦੇ ਕਾਰਨ ਊਰਜਾ ਸਪਲਾਈ ਵਿਚ ਆਈਆਂ ਰੁਕਾਵਟਾਂ ਦਾ ਬੋਝ ਆਮ ਜਨਤਾ ‘ਤੇ ਨਹੀਂ ਪੈਣ ਦਿੱਤਾ ਜਾਵੇਗਾ। ਹਰਦੀਪ ਪੁਰੀ ਨੇ ਦਿੱਲੀ ਵਿਚ ਆਯੋਜਿਤ ਸੀ.ਆਈ.ਆਈ. ਦੇ ਸਲਾਨਾ ਬਿਜਨਸ ਸਮਿਟ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੱਚਤ ਦੀ ਅਪੀਲ ਦਾ ਵੀ ਜ਼ਿਕਰ ਕੀਤਾ। ਪੁਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋ ਦਿਨ ਪਹਿਲਾਂ ਜੋ ਗੱਲਾਂ ਕਹੀਆਂ ਹਨ, ਉਨ੍ਹਾਂ ਨੂੰ ਧਿਆਨ ਨਾਲ ਸੁਣੋ ਅਤੇ ਉਨ੍ਹਾਂ ਦਾ ਮਨਘੜਤ ਮਤਲਬ ਨਾ ਕੱਢੋ। ਜ਼ਿਕਰਯੋਗ ਹੈ ਕਿ ਪੀਐਮ ਮੋਦੀ ਨੇ ਦੋ ਦਿਨ ਲੋਕਾਂ ਨੂੰ ਤੇਲ ਘੱਟ ਇਸਤੇਮਾਲ ਕਰਨ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਜਿੱਥੇ ਵੀ ਸੰਭਵ ਹੋਵੇ ਪੈਟਰੋਲ, ਡੀਜ਼ਲ ਦਾ ਇਸਤੇਮਾਲ ਘੱਟ ਕਰੋ ਅਤੇ ਮੈਟਰੋ, ਇਲੈਕਟ੍ਰੋਨਿਕ ਬੱਸ ਅਤੇ ਪਬਲਿਕ ਟਰਾਂਸਪੋਰਟ ਦਾ ਇਸਤੇਮਾਲ ਕਰੋ ਅਤੇ ਵਿਦੇਸ਼ ਦੀ ਯਾਤਰਾ ਤੋਂ ਵੀ ਬਚੋ।

RELATED ARTICLES
POPULAR POSTS