1.5 C
Toronto
Wednesday, March 25, 2026
spot_img
HomeਕੈਨੇਡਾFrontਚੰਡੀਗੜ੍ਹ ਵਿਚ ਐਮਐਸਐਮਈ ਵਰਕਫੋਰਸ ਲਈ ਸੁਰੱਖਿਅਤ ਭਵਿੱਖ ਦੇ ਨਿਰਮਾਣ ਲਈ ਐਨਪੀਐਸ ਬਾਰੇ...

ਚੰਡੀਗੜ੍ਹ ਵਿਚ ਐਮਐਸਐਮਈ ਵਰਕਫੋਰਸ ਲਈ ਸੁਰੱਖਿਅਤ ਭਵਿੱਖ ਦੇ ਨਿਰਮਾਣ ਲਈ ਐਨਪੀਐਸ ਬਾਰੇ ਜਾਗਰੂਕਤਾ ਸੈਮੀਨਾਰ


ਚੰਡੀਗੜ੍ਹ : ਪੀਐਚਡੀਸੀਸੀਆਈ ਦੀ ਪੰਜਾਬ ਸਟੇਟ ਚੈਪਟਰ ਨੇ ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ (ਪੀਐਫਆਰਡੀਏ) ਦੇ ਸਹਿਯੋਗ ਨਾਲ ਪਿਛਲੇ ਦਿਨ ਪੀਐਚਡੀ ਹਾਊਸ, ਚੰਡੀਗੜ੍ਹ ਵਿਚ ਨੈਸ਼ਨਲ ਪੈਨਸ਼ਨ ਸਿਸਟਮ (ਐਨਪੀਐਸ) : ਐਮਐਸਐਮਈ ਵਰਕਫੋਰਸ ਲਈ ਸੁਰੱਖਿਅਤ ਭਵਿੱਖ ਦੇ ਨਿਰਮਾਣ ਵਿਸ਼ੇ ’ਤੇ ਇਕ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ। ਇਸ ਸੈਮੀਨਾਰ ਦਾ ਮੁੱਖ ਉਦੇਸ਼ ਐਮਐਸਐਮਈ ਨੂੰ ਕਰਮਚਾਰੀਆਂ ਦੀਆਂ ਸੰਗਠਿਤ ਰਿਟਾਇਰਮੈਂਟ ਯੋਜਨਾ ਬਣਾਉਣ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਸੀ। ਇਸ ਮੌਕੇ ਸਵਾਗਤੀ ਭਾਸ਼ਣ ਦਿੰਦੇ ਹੋਏ ਪੀਐਚਡੀਸੀਸੀਆਈ ਦੇ ਚੇਅਰਮੈਨ ਸ੍ਰੀ ਰਜਨੀਸ਼ ਬਾਂਸਲ ਨੇ ਵਿੱਤੀ ਸਾਖਰਤਾ ਅਤੇ ਸਮਾਜਿਕ ਸੁਰੱਖਿਆ ਯੋਜਨਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪੀਐਚਡੀਸੀਸੀਆਈ ਦੀ ਵਚਨਬੱਧਤਾ ਬਾਰੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਐਨਪੀਐਸ ਇਕ ਪਾਰਦਰਸ਼ੀ ਅਤੇ ਘੱਟ ਲਾਗਤ ਵਾਲਾ ਪੈਨਸ਼ਨ ਹੱਲ ਹੈ, ਜੋ ਐਮਐਸਐਮਈ ਖੇਤਰ ਵਿਚ ਕਰਮਚਾਰੀਆਂ ਲਈ ਲਾਭਕਾਰੀ ਸਾਬਤ ਹੋ ਸਕਦਾ ਹੈ। ਇਸ ਮੌਕੇ ਪੀਐਫਆਰਡੀਏ ਦੇ ਅਸਿਸਟੈਂਟ ਮੈਨੇਜਰ ਸ੍ਰੀ ਅਭਿਸ਼ੇਕ ਧੀਮਾਨ ਨੇ ਐਨਪੀਐਸ ਦੇ ਢਾਂਚੇ ਅਤੇ ਉਦੇਸ਼ਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਐਨਪੀਐਸ ਸਰਕਾਰ ਵਲੋਂ ਸੁਚੱਜੇ ਢੰਗ ਨਾਲ ਬਣਾਈ ਗਈ ਪੈਨਸ਼ਨ ਯੋਜਨਾ ਹੈ, ਜੋ ਲੰਬੇ ਸਮੇਂ ਲਈ ਵਿੱਤੀ ਅਨੁਸ਼ਾਸਨ ਨੂੰ ਉਤਸ਼ਾਹਿਤ ਕਰਦੀ ਹੈ।
ਐਚਡੀਐਫਸੀ ਦੇ ਸੀਨੀਅਰ ਮੈਨੇਜਰ ਸ੍ਰੀ ਐਸ਼ਵਰਿਆ ਮੌਦਗਿੱਲ ਨੇ ਪੈਨਸ਼ਨ ਫੰਡ ਬਾਰੇ ਜਾਣਕਾਰੀ ਸਾਂਝੀ ਕੀਤੀ। ਸੈਮੀਨਾਰ ਦਾ ਸੰਚਾਲਣ ਸ੍ਰੀ ਨਵੀਨ ਕੁਮਾਰ, ਰਿਹਾਇਸ਼ੀ ਮੈਨੇਜਰ ਪੀਐਚਡੀਸੀਸੀਆਈ ਨੇ ਕੀਤਾ। ਅਖੀਰ ਵਿਚ ਪੀਐਚਡੀਸੀਸੀਆਈ ਦੇ ਰਿਹਾਇਸ਼ੀ ਡਾਇਰੈਕਟਰ ਸ੍ਰੀ ਗੁਰਦਰਸ਼ਨ ਅਗਰਵਾਲ ਨੇ ਧੰਨਵਾਦ ਮਤਾ ਰੱਖਿਆ ਅਤੇ ਉਦਯੋਗਿਕ ਮੈਂਬਰਾਂ ਨੂੰ ਆਪਣੇ ਸੰਗਠਨਾਂ ਵਿਚ ਐਨਪੀਐਸ ਰਜਿਸਟਰੇਸ਼ਨ ਨੂੰ ਉਤਸ਼ਾਹਿਤ ਕਰਨ ਲਈ ਪ੍ਰੇਰਿਤ ਕੀਤਾ। ਇਸ ਸੈਮੀਨਾਰ ਵਿਚ 70 ਤੋਂ ਵੱਧ ਉਦਯੋਗਿਕ ਨੇਤਾਵਾਂ ਅਤੇ ਐਮਐਸਐਮਈ ਪ੍ਰਤੀਨਿਧੀਆਂ ਨੇ ਹਿੱਸਾ ਲਿਆ।

RELATED ARTICLES
POPULAR POSTS