
ਨਵੀਂ ਦਿੱਲੀ/ਬਿਊਰੋ ਨਿਊਜ਼
ਪੰਚਕੂਲਾ ਨਗਰ ਨਿਗਮ ਵਿੱਚ 160 ਕਰੋੜ ਰੁਪਏ ਦੇ ਫਿਕਸਡ ਡਿਪਾਜ਼ਿਟ (ਐਫਡੀ) ਦੇ ਗਬਨ ਦਾ ਮਾਮਲਾ ਸਾਹਮਣੇ ਆਇਆ ਹੈ। ਅਜਿਹਾ ਦੋਸ਼ ਕੋਟਕ ਮਹਿੰਦਰਾ ਬੈਂਕ ਦੇ ਕੁਝ ਅਧਿਕਾਰੀਆਂ ਅਤੇ ਕਰਮਚਾਰੀਆਂ ’ਤੇ ਲਗਾਇਆ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਪੰਚਕੂਲਾ ਨਗਰ ਨਿਗਮ ਨੇ ਵੱਖ-ਵੱਖ ਸਮਿਆਂ ’ਤੇ ਬੈਂਕ ਵਿੱਚ ਕੁੱਲ 160 ਕਰੋੜ ਰੁਪਏ ਐਫ.ਡੀ. ਵਜੋਂ ਜਮ੍ਹਾ ਕਰਵਾਏ ਸਨ। ਇਲਜ਼ਾਮ ਹੈ ਕਿ ਬੈਂਕ ਦੇ ਅਧਿਕਾਰੀਆਂ ਨੇ ਫਰਜ਼ੀ ਖਾਤੇ ਖੋਲ੍ਹ ਕੇ ਇਹ ਸਾਰੀ ਰਕਮ ਉਨ੍ਹਾਂ ਵਿੱਚ ਟਰਾਂਸਫਰ ਕਰ ਲਈ ਅਤੇ ਨਗਰ ਨਿਗਮ ਨੂੰ ਸਿਰਫ ਕਾਗਜ਼ੀ ਦਸਤਾਵੇਜ਼ ਅਤੇ ਨਕਲੀ ਸਟੇਟਮੈਂਟ ਦਿੱਤੇ ਗਏ।

