15.9 C
Toronto
Monday, July 20, 2026
spot_img
Homeਪੰਜਾਬਗੁਰਮੀਤ ਸਿੰਘ ਮੀਤ ਹੇਅਰ ਦੀ ਡਾ. ਗੁਰਵੀਨ ਕੌਰ ਨਾਲ ਮੇਰਠ 'ਚ ਹੋਈ...

ਗੁਰਮੀਤ ਸਿੰਘ ਮੀਤ ਹੇਅਰ ਦੀ ਡਾ. ਗੁਰਵੀਨ ਕੌਰ ਨਾਲ ਮੇਰਠ ‘ਚ ਹੋਈ ਮੰਗਣੀ

7 ਨਵੰਬਰ ਨੂੰ ਚੰਡੀਗੜ੍ਹ ਵਿਚ ਹੋਵੇਗਾ ਵਿਆਹ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਵਿਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਮੇਰਠ ਦੀ ਡਾ. ਗੁਰਵੀਨ ਕੌਰ ਨਾਲ ਮੰਗਣੀ ਕਰਵਾ ਲਈ ਹੈ ਅਤੇ ਇਨ੍ਹਾਂ ਦੋਵਾਂ ਦਾ ਵਿਆਹ 7 ਨਵੰਬਰ ਨੂੰ ਚੰਡੀਗੜ੍ਹ ਵਿਚ ਹੋਵੇਗਾ। ਡਾ. ਗੁਰਵੀਨ ਕੌਰ ਮੇਰਠ ਦੇ ਗੋਡਵਿਨ ਗਰੁੱਪ ਦੇ ਡਾਇਰੈਕਟਰ ਭੁਪਿੰਦਰ ਸਿੰਘ ਬਾਜਵਾ ਦੀ ਧੀ ਹੈ ਅਤੇ ਉਹ ਰੇਡੀਓਲੋਜਿਸਟ ਹਨ।
ਖੇਡ ਮੰਤਰੀ ਮੀਤ ਹੇਅਰ ਅਤੇ ਡਾ. ਗੁਰਵੀਨ ਕੌਰ ਦੀ ਮੰਗਣੀ ਐਤਵਾਰ ਨੂੰ ਮੇਰਠ ਦੇ ਗੋਡਵਿਨ ਹੋਟਲ ਵਿਚ ਹੋਈ ਹੈ। ਇਸ ਮੰਗਣੀ ਸਮਾਗਮ ਵਿਚ ਦੋਵਾਂ ਨੂੰ ਵਧਾਈ ਦੇਣ ਲਈ ਪੰਜਾਬ ਦੇ ਕੁਝ ਮੰਤਰੀ ਮੇਰਠ ਪਹੁੰਚੇ। ਇਨ੍ਹਾਂ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਕੁਲਦੀਪ ਸਿੰਘ ਧਾਲੀਵਾਲ, ਬ੍ਰਹਮ ਸ਼ੰਕਰ ਜਿੰਪਾ ਅਤੇ ਹਰਜੋਤ ਸਿੰਘ ਬੈਂਸ ਵੀ ਸ਼ਾਮਲ ਰਹੇ। ਧਿਆਨ ਰਹੇ ਕਿ ਗੁਰਮੀਤ ਸਿੰਘ ਮੀਤ ਹੇਅਰ ਅਤੇ ਡਾ. ਗੁਰਵੀਨ ਕੌਰ ਦਾ ਵਿਆਹ 7 ਨਵੰਬਰ ਨੂੰ ਚੰਡੀਗੜ੍ਹ ਵਿਚ ਹੋਵੇਗਾ ਅਤੇ ਰਿਸਪੈਸ਼ਨ 8 ਨਵੰਬਰ ਨੂੰ ਰੱਖੀ ਗਈ ਹੈ।
ਮੀਤ ਹੇਅਰ ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਹਨ ਅਤੇ ਉਹ ਲਗਾਤਾਰ ਦੂਜੀ ਵਾਰ ਵਿਧਾਇਕ ਬਣੇ ਹਨ ਅਤੇ ਹੁਣ ਉਹ ਪੰਜਾਬ ‘ਚ ਖੇਡ ਮੰਤਰੀ ਹਨ। ਇਸੇ ਤਰ੍ਹਾਂ ਡਾ. ਗੁਰਵੀਨ ਕੌਰ ਮੇਦਾਂਤਾ ਹਸਪਤਾਲ ਵਿਚ ਰੇਡੀਓਲੋਜਿਸਟ ਹਨ।

RELATED ARTICLES
POPULAR POSTS