HomeਕੈਨੇਡਾFrontਪ੍ਰੈੱਸ ਸੂਚਨਾ ਬਿਊਰੋ ਚੰਡੀਗੜ੍ਹ ਅਤੇ ਕੇਂਦਰੀ ਸੰਚਾਰ ਬਿਊਰੋ ਚੰਡੀਗੜ੍ਹ ਵੱਲੋਂ ਹਿੰਦੀ ਪਖਵਾੜਾ...
ਪ੍ਰੈੱਸ ਸੂਚਨਾ ਬਿਊਰੋ ਚੰਡੀਗੜ੍ਹ ਅਤੇ ਕੇਂਦਰੀ ਸੰਚਾਰ ਬਿਊਰੋ ਚੰਡੀਗੜ੍ਹ ਵੱਲੋਂ ਹਿੰਦੀ ਪਖਵਾੜਾ ਆਯੋਜਿਤ ਕੀਤਾ ਗਿਆ
ਪ੍ਰੈੱਸ ਸੂਚਨਾ ਬਿਊਰੋ ਚੰਡੀਗੜ੍ਹ ਅਤੇ ਕੇਂਦਰੀ ਸੰਚਾਰ ਬਿਊਰੋ ਚੰਡੀਗੜ੍ਹ ਵੱਲੋਂ ਹਿੰਦੀ ਪਖਵਾੜਾ ਆਯੋਜਿਤ ਕੀਤਾ ਗਿਆ
ਚੰਡੀਗੜ੍ਹ / ਪ੍ਰਿੰਸ ਗਰਗ

ਹਿੰਦੀ ਭਾਸ਼ਾ ਦੇ ਪਸਾਰ ਅਤੇ ਪ੍ਰਸਾਰ ਲਈ ਪ੍ਰੈਸ ਸੂਚਨਾ ਬਿਊਰੋ ਚੰਡੀਗੜ੍ਹ ਅਤੇ ਕੇਂਦਰੀ ਸੰਚਾਰ ਬਿਊਰੋ ਚੰਡੀਗੜ੍ਹ ਵੱਲੋਂ ਕਾਨਫਰੰਸ ਰੂਮ ਵਿੱਚ ਹਿੰਦੀ ਪਖਵਾੜਾ ਮਨਾਇਆ ਗਿਆ। ਮੁੱਖ ਮਹਿਮਾਨ ਵਜੋਂ ਰਾਜ ਭਾਸ਼ਾ ਵਿਭਾਗ ਚੰਡੀਗੜ੍ਹ ਤੋਂ ਸਹਾਇਕ ਡਾਇਰੈਕਟਰ ਅਰਵਿੰਦ ਕੁਮਾਰ ਅਤੇ ਪ੍ਰਸਿੱਧ ਅਧਿਆਪਕਾ ਧਨੇਸ਼ਵਰੀ ਸ਼ਰਮਾ ਨੇ ਸ਼ਿਰਕਤ ਕੀਤੀ।
ਪ੍ਰੈਸ ਸੂਚਨਾ ਬਿਊਰੋ ਅਤੇ ਕੇਂਦਰੀ ਸੰਚਾਰ ਬਿਊਰੋ, ਚੰਡੀਗੜ੍ਹ ਵੱਲੋਂ ਕਈ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਦਫਤਰ ਦੇ ਕਰਮਚਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ।
ਪ੍ਰੈਸ ਇਨਫਰਮੇਸ਼ਨ ਬਿਊਰੋ ਚੰਡੀਗੜ੍ਹ ਵੱਲੋਂ ਕਰਵਾਏ ਗਏ ਭਾਸ਼ਣ ਮੁਕਾਬਲੇ ਵਿੱਚ ਧਰਮ ਸਿੰਘ ਨੇ ਪਹਿਲਾ ਸਥਾਨ, ਦੁਰਗਾਵਤੀ ਨੇ ਦੂਜਾ ਅਤੇ ਪਵਨ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਹਿਮਾਂਸ਼ੀ ਨੂੰ ਪ੍ਰੋਤਸਾਹਨ ਪੁਰਸਕਾਰ ਦਿੱਤਾ ਗਿਆ ਅਤੇ ਹੋਰ ਕਰਮਚਾਰੀਆਂ ਦੀ ਸ਼੍ਰੇਣੀ ਵਿੱਚ ਪਹਿਲਾ ਸਥਾਨ ਦੀਪਕ ਨੂੰ ਅਤੇ ਦੂਜਾ ਸਥਾਨ ਰਿੰਕੂ ਜੀ ਨੂੰ ਦਿੱਤਾ ਗਿਆ।

ਪ੍ਰੈਸ ਇਨਫਰਮੇਸ਼ਨ ਬਿਊਰੋ ਚੰਡੀਗੜ੍ਹ ਵੱਲੋਂ ਕਰਵਾਏ ਗਏ ਹਿੰਦੀ ਲੇਖਣ ਮੁਕਾਬਲੇ ਵਿੱਚ ਸੁਧੀਰ ਨੇ ਪਹਿਲਾ ਸਥਾਨ, ਧਰਮ ਸਿੰਘ ਨੇ ਦੂਜਾ ਅਤੇ ਪਵਨ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਤਨਵੀਰ ਖਿਲਜੀ ਨੂੰ ਵੀ ਪ੍ਰੋਤਸਾਹਨ ਪੁਰਸਕਾਰ ਦਿੱਤਾ ਗਿਆ। ਹੋਰ ਕਰਮਚਾਰੀਆਂ ਦੀ ਸ਼੍ਰੇਣੀ ਵਿੱਚ ਪਹਿਲਾ ਸਥਾਨ ਰਿੰਕੂ ਜੀ ਅਤੇ ਦੂਜਾ ਸਥਾਨ ਦਿਨੇਸ਼ ਜੀ ਨੇ ਪ੍ਰਾਪਤ ਕੀਤਾ।
ਕੇਂਦਰੀ ਸੰਚਾਰ ਬਿਊਰੋ ਚੰਡੀਗੜ੍ਹ ਵੱਲੋਂ ਕਰਵਾਏ ਗਏ ਹਿੰਦੀ ਲੇਖਣ ਮੁਕਾਬਲੇ ਵਿੱਚ ਖੇਤਰੀ ਪ੍ਰਚਾਰ ਸਹਾਇਕ ਰੂਜ਼ ਨੇ ਪਹਿਲਾ, ਤਕਨੀਕੀ ਸਹਾਇਕ ਕਮਲ ਰਾਵਤ ਨੇ ਦੂਜਾ ਅਤੇ ਦਫ਼ਤਰ ਸਹਾਇਕ ਰਾਮ ਅਕਬਲ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਬਹੁਮੰਤਵੀ ਕਰਮਚਾਰੀ ਸਚਿਨ ਕੁਮਾਰ ਨੂੰ ਪ੍ਰੋਤਸਾਹਨ ਪੁਰਸਕਾਰ ਦਿੱਤਾ ਗਿਆ।

ਖੇਤਰੀ ਪ੍ਰਚਾਰ ਅਧਿਕਾਰੀ ਵਾਟਿਕਾ ਚੰਦਰ ਨੇ ਪ੍ਰੈੱਸ ਇਨਫਰਮੇਸ਼ਨ ਬਿਊਰੋ ਚੰਡੀਗੜ੍ਹ ਵਿਖੇ ਪ੍ਰੋਗਰਾਮ ਦੀ ਰੂਪ ਰੇਖਾ ਉਲੀਕੀ।
ਮੰਚ ਸੰਚਾਲਨ ਸਹਾਇਕ ਡਾਇਰੈਕਟਰ ਬਲਜੀਤ ਸਿੰਘ ਗਰੇਵਾਲ ਨੇ ਕੀਤਾ।
ਇਸ ਮੌਕੇ ਪ੍ਰੈਸ ਸੂਚਨਾ ਦਫ਼ਤਰ ਚੰਡੀਗੜ੍ਹ ਅਤੇ ਕੇਂਦਰੀ ਸੰਚਾਰ ਬਿਊਰੋ ਚੰਡੀਗੜ੍ਹ ਦੇ ਸਮੂਹ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।