Breaking News
Home / 2020 / May (page 12)

Monthly Archives: May 2020

ਅਮਰੀਕਾ ਦੀਆਂ ਜੇਲ੍ਹਾਂ ਵਿਚ ਜੇਬਾਂ ਖਾਲੀ ਕਰਵਾ ਕੇ ਡਿਪੋਰਟ ਹੋਣ ਮਗਰੋਂ ਅੰਮ੍ਰਿਤਸਰ ਪੁੱਜੇ 167 ਭਾਰਤੀ

ਅੰਮ੍ਰਿਤਸਰ : ਅਮਰੀਕਾ ਵੱਲੋਂ ਕੱਢੇ ਗਏ (ਡਿਪੋਰਟ ਕੀਤੇ) 167 ਭਾਰਤੀ ਮੰਗਲਵਾਰ ਇੱਥੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪੁੱਜੇ। ਇਹ ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ਗਏ ਸਨ। ਇਹ ਵਿਅਕਤੀ ਪੰਜਾਬ ਸਮੇਤ 10 ਸੂਬਿਆਂ ਦੇ ਵਸਨੀਕ ਹਨ ਅਤੇ ਇਨ੍ਹਾਂ ਵਿਚ ਸਭ ਤੋਂ ਵੱਧ 79 ਵਿਅਕਤੀ ਹਰਿਆਣਾ ਨਾਲ ਸਬੰਧਤ ਹਨ। ਪੰਜਾਬ …

Read More »

ਕੇਂਦਰ ਨੇ ਵਿੱਤੀ ਪੈਕੇਜ ਨਹੀਂ, ਰਾਜਾਂ ਨੂੰ ਕਰਜ਼ਾ ਦਿੱਤਾ : ਭਗਵੰਤ ਮਾਨ

ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੇਂਦਰ ਸਰਕਾਰ ਵੱਲੋਂ ਕਰੋਨਾਵਾਇਰਸ ਦੇ ਦੌਰ ਦੌਰਾਨ ਲਏ ਗਏ ਫ਼ੈਸਲਿਆਂ ਨੂੰ ਗਰੀਬਾਂ ਤੇ ਕਿਸਾਨਾਂ-ਮਜ਼ਦੂਰਾਂ ਲਈ ਬਰਬਾਦੀ ਵਾਲਾ ਅਤੇ ਕਾਰਪੋਰੇਟ ਘਰਾਣਿਆਂ ਲਈ ਵਰਦਾਨ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ‘ਆਤਮ-ਨਿਰਭਰ ਭਾਰਤ’ ਮੁਹਿੰਮ ਤਹਿਤ …

Read More »

2 ਮਹੀਨੇ ਬਾਅਦ ਦੌੜੀ ਰੋਡਵੇਜ਼ ਦੀ ‘ਲਾਰੀ’

ਬੱਸ ਅੱਡਿਆਂ ‘ਤੇ ਪਰਤੀ ਰੌਣਕ, ਚੋਣਵੇਂ ਰੂਟਾਂ ‘ਤੇ ਚੱਲੀਆਂ 150 ਬੱਸਾਂ ਜਲੰਧਰ/ਬਿਊਰੋ ਨਿਊਜ਼ : ਲਗਭਗ ਦੋ ਮਹੀਨਿਆਂ ਬਾਅਦ ਸੂਬੇ ‘ਚ ਬੱਸ ਸੇਵਾ ਮੁੜ ਸ਼ੁਰੂ ਹੋ ਗਈ ਹੈ ਤੇ ਮੁੱਖ ਸੜਕਾਂ ‘ਤੇ ਰੋਡਵੇਜ਼ ਦੀ ‘ਲਾਰੀ’ ਫਿਰ ਦੌੜਦੀ ਨਜ਼ਰ ਆਈ। ਬੱਸ ਸੇਵਾ ‘ਤੇ ਲੱਗੀਆਂ ਪਾਬੰਦੀਆਂ ਹਟਣ ਤੋਂ ਬਾਅਦ ਪਹਿਲੇ ਦਿਨ ਪੰਜਾਬ ਰੋਡਵੇਜ਼, …

Read More »

ਪੰਜਾਬ ਨੇ 200 ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਢਾਈ ਲੱਖ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਜੱਦੀ ਰਾਜਾਂ ਨੂੰ ਭੇਜਿਅ

ਅੰਮ੍ਰਿਤਸਰ/ਬਿਊਰੋ ਨਿਊਜ਼ : ਕਰੋਨਾ ਵਾਇਰਸ ਦੇ ਮੱਦੇਨਜ਼ਰ ਲਗਾਈ ਤਾਲਾਬੰਦੀ ਕਰਕੇ ਫਸੇ ਪਰਵਾਸੀ ਮਜ਼ਦੂਰਾਂ ਨੂੰ ਪੰਜਾਬ ਸਰਕਾਰ ਵਲੋਂ ਹੁਣ ਤੱਕ 200 ਵਿਸ਼ੇਸ਼ ਰੇਲ ਗੱਡੀਆਂ ਰਾਹੀਂ 2,50,000 ਤੋਂ ਵੱਧ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਪਿੱਤਰੀ ਰਾਜਾਂ ‘ਚ ਵਾਪਸ ਜਾਣ ਦੀ ਸਹੂਲਤ ਮੁਹੱਈਆ ਕਰਵਾਈ ਹੈ। ਨੋਡਲ ਅਧਿਕਾਰੀ ਨੇ ਦੱਸਿਆ ਕਿ 19 ਮਈ ਤੱਕ …

Read More »

ਐਨ ਆਈ ਏ 532 ਕਿੱਲੋ ਹੈਰੋਇਨ ਮਾਮਲੇ ‘ਚ ਰਿੜਕੇਗੀ ਰਣਜੀਤ ਸਿੰਘ ਚੀਤੇ ਨੂੰ

ਅੰਮ੍ਰਿਤਸਰ/ਬਿਊਰੋ ਨਿਊਜ਼ ਪਿਛਲੇ ਸਾਲ ਪਾਕਿਸਤਾਨ ਤੋਂ ਲੂਣ ਵਾਲੇ ਟਰੱਕ ਵਿੱਚ ਆਈ 532 ਕਿਲੋਗ੍ਰਾਮ ਹੈਰੋਇਨ ਦੇ ਮਾਮਲੇ ‘ਚ ਗ੍ਰਿਫਤਾਰ ਤਸਕਰ ਰਣਜੀਤ ਸਿੰਘ ਚੀਤਾ ਨੂੰ ਅੱਜ ਐਨਆਈਏ ਆਪਣੀ ਹਿਰਾਸਤ ‘ਚ ਲੈ ਲਵੇਗੀ। ਚੀਤਾ ਨੂੰ ਮੁਹਾਲੀ ਸਥਿਤ ਐਨਆਈਏ ਦੀ ਵਿਸ਼ੇਸ਼ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਚੀਤਾ ਅੰਮ੍ਰਿਤਸਰ ਦਿਹਾਤੀ ਪੁਲਿਸ ਕੋਲ …

Read More »

ਕਾਂਗਰਸ ਦੀ ਵੱਡੀ ਕਾਰਵਾਈ : ਨਵਾਂ ਸ਼ਹਿਰ ਦੇ ਐਮ ਐਲ ਏ ਅੰਗਦ ਦੀ ਵਿਧਾਇਕ ਪਤਨੀ ਅਦਿਤੀ ਸਿੰਘ ਪਾਰਟੀ ‘ਚੋਂ ਮੁਅੱਤਲ

ਲਖਨਊ/ਬਿਊਰੋ ਨਿਊਜ਼ ਕੇਂਦਰ ਵਿਚਲੀ ਨਰਿੰਦਰ ਮੋਦੀ ਤੇ ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਿਆਨਾਥ ਸਰਕਾਰ ਦੀ ਅਕਸਰ ਹੀ ਸ਼ਲਾਘਾ ਕਰਨ ਤੇ ਆਪਣੀ ਪਾਰਟੀ ‘ਤੇ ਉਂਗਲ ਚੁੱਕਣ ਵਾਲੀ ਵਿਧਾਇਕਾ ਅਦਿਤੀ ਸਿੰਘ ਨੂੰ ਕਾਂਗਰਸ ਨੇ ਅੱਜ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ। ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਦੇ ਸੰਸਦੀ ਖੇਤਰ ਰਾਏ ਬਰੇਲੀ ਸਦਰ ਦੀ …

Read More »

ਮੰਤਰੀ ਅਹੁਦਾ ਬਚਾਉਣ ਲਈ ਮੰਤਰੀ ਸਾਬ ਚੱਲ ਰਹੇ ਨੰਗੇ ਪੈਰ ਤੇ ਬੱਕਰੇ ਕਰਨਗੇ ਦਾਨ

ਘਰੋਂ ਨਿਕਲਣ ਵੇਲੇ ਗੱਡੀ ਤੱਕ ਚਲਦੇ ਹਨ ਨੰਗੇ ਪੈਰ, ਕਦੇ ਹਾਥੀ ‘ਤੇ ਚੜ੍ਹਨ, ਕਦੇ ਗਰਮੀਆਂ ‘ਚ ਖੇਸੀ ਦੀ ਬੁੱਕਲ ਮਾਰਨ ਤੇ ਕਦੀ ਚੜ੍ਹਦੇ ਵੱਲ ਨੂੰ ਮੂੰਹ ਕਰਨ ਦੇ ਚੱਕਰ ‘ਚ ਸਰਕਾਰੀ ਕੰਧ ਭੰਨ ਘਿਰੇ ਰਹੇ ਹਨ ਵਿਵਾਦਾਂ ‘ਚ ਚੰਡੀਗੜ੍ਹ : ਕੈਪਟਨ ਸਰਕਾਰ ਦੇ ਇਕ ਮੰਤਰੀ ਆਪਣੇ ਟੋਟਕਿਆਂ ਦੇ ਲਈ ਚਰਚਾ …

Read More »

ਅਮਰੀਕਾ ਨਿਵਾਸੀ ਡਾ. ਜਸਵੰਤ ਸਿੰਘ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ : ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਲੁਧਿਆਣਾ, ਅੰਮ੍ਰਿਤਸਰ (ਪਰਕਸ) ਤੇ ਪੰਜਾਬ ਲਾਇਬਰੇਰੀ ਮੂਵਮੈਂਟ ਵੱਲੋਂ ਅਮਰੀਕਾ ਨਿਵਾਸੀ ਡਾ. ਜਸਵੰਤ ਸਿੰਘ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸੁਸਾਇਟੀ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ, ਮੀਤ ਪ੍ਰਧਾਨ ਪ੍ਰੋਫੈਸਰ ਬ੍ਰਹਮਜਗਤੀਸ਼ ਸਿੰਘ ਮੈਨੇਜਿੰਗ ਡਾਇਰੈਕਟਰ ਡਾ. ਚਰਨਜੀਤ ਸਿੰਘ ਗੁੰਮਟਾਲਾ, ਸਕੱਤਰ ਗੁਰਮੀਤ …

Read More »

ਜਥੇਦਾਰ ਰਣਜੀਤ ਸਿੰਘ ਸੰਘੇੜਾ ਦਾ ਬੇਵਕਤੀ ਤੁਰ ਜਾਣਾ ਕੌਮ ਲਈ ਵੱਡਾ ਘਾਟਾ

ਪੈਰਿਸ : ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ઠਬਰਨਾਲਾ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਸੰਘੇੜਾ ਜੋ 13 ਮਈ 2020 ਇਸ ਫਾਨੀ ਸੰਸਾਰ ਨੂੰ ਛੱਡ ਗਏ ਹਨ, ਜਿਸ ਨਾਲ ਪੰਥਕ ਸੋਚ ਅਤੇ ਸਿੱਖ ਕੌਮੀ ਅਜਾਦੀ ਦੀ ਲਹਿਰ ਨੂੰ ਵੱਡਾ ਘਾਟਾ ਪਿਆ ਹੈ। ਜੁਝਾਰੂ ਸੋਚ ਦੇ ਮਾਲਕ ਜਥੇਦਾਰ ਸੰਘੇੜਾ ਨੇ ਸਾਰੀ ਜਿੰਦਗੀ ਖਾਲਸਾ ਰਾਜ …

Read More »

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਰ ਸ਼ਬਦ ‘ਚ ਸਾਡੇ ਲਈ ਡੂੰਘਾ ਸੰਦੇਸ਼

ਡਾ. ਦੇਵਿੰਦਰ ਸਿੰਘ ਸੇਖੋਂ ਕੈਨੇਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਵਿੱਚ ਉਲਥਾ ਕਰਦਿਆਂ ਕਈ ਅਜਿਹੇ ਪਾਵਨ ਸ਼ਬਦ ਸਾਹਮਣੇ ਆਏ ਜਿਨ੍ਹਾਂ ਦੇ ਪ੍ਰਚਲਤ ਅਰਥਾਂ ਵਿੱਚ ਕੁਝ ਔਕੜਾਂ ਨਜ਼ਰ ਆਈਆਂ, ਅਤੇ ਉਹਨਾਂ ਦੇ ਅਰਥਾਂ ਨਾਲ਼ ਦਾਸ ਦੀ ਸੰਤੁਸ਼ਟੀ ਨਹੀਂ ਹੁੰਦੀ ਸੀ॥ ਉਲਥਾ ਕਰਦੇ ਸਮੇਂ ਦਾਸ ਦੋ ਤਿੰਨ ਗੱਲ਼ਾਂ ਵੱਲ ਉਚੇਚਾ ਧਿਆਨ …

Read More »