ਬਰੈਂਪਟਨ/ਬਿਊਰੋ ਨਿਊਜ਼ : ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਲੈ ਕੇ ਕੈਨੇਡੀਅਨ ਸੰਸਦ ਮੈਂਬਰ ਸੋਨੀਆ ਸਿੱਧੂ (ਬਰੈਂਪਟਨ ਸਾਊਥ) ਨੇ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਹੈ ਅਤੇ ਲੋਕਤੰਤਰੀ ਮੁਲਕ ਵਿੱਚ ਆਪਣੀ ਗੱਲ ਨੂੰ ਸ਼ਾਂਤਮਈ ਢੰਗ ਨਾਲ ਸਰਕਾਰ ਤੱਕ ਪਹੁੰਚਾਉਣ ਦੇ ਹੱਕ ਦੀ ਗੱਲ ਕਹੀ। …
Read More »Yearly Archives: 2020
ਜਸਵਿੰਦਰ ਲੇਲਣਾ ਦਾ ਦੇਹਾਂਤ
ਬਰੈਂਪਟਨ/ਡਾ. ਝੰਡ : ਬੜੇ ਦੁੱਖ ਨਾਲ ਇਹ ਖ਼ਬਰ ਸਾਂਝੀ ਕੀਤੀ ਜਾ ਰਹੀ ਹੈ ਕਿ ਟੀ.ਪੀ.ਏ.ਆਰ. ਕਲੱਬ ਦਾ ਅਣਮੁੱਲ ਹੀਰਾ ਜਸਵਿੰਦਰ ਲੇਲਣਾ ਹੁਣ ਸਾਡੇ ਦਰਮਿਆਨ ਨਹੀਂ ਰਿਹਾ। ਕਰੋਨਾ ਮਹਾਂਮਾਰੀ ਤੋਂ ਪੀੜਤ ਹੋਣ ਕਾਰਨ ਹਸਪਤਾਲ ਵਿਚ ਕਈ ਦਿਨ ਲਗਾਤਾਰ ਚੱਲੇ ਇਲਾਜ ਦੇ ਬਾਵਜੂਦ 27 ਨਵੰਬਰ ਸ਼ੁੱਕਰਵਾਰ ਨੂੰ ਜਸਵਿੰਦਰ ਸਾਰਿਆਂ ਨੂੰ ਅਲਵਿਦਾ ਕਹਿ …
Read More »ਆਸ਼ਰਮ ਵੱਲੋਂ ਪਰਿਵਾਰ ਨੂੰ ਸੌਂਪੀ ਜਸਮੀਤ ਕੌਰ ਨਿੱਕਲੀ ਆਸ਼ਾ ਰਾਣੀ
ਦੱਸਿਆ ਵਿਆਹੁਤਾ ਪਰ ਸੀ ਕੁਆਰੀ ਪਿੰਡ ਸਰਾਭਾ ਨਜ਼ਦੀਕ ਬਣੇ ਗੁਰੂ ਅਮਰ ਦਾਸ ਅਪਾਹਜ ਆਸ਼ਰਮ ਵਿਚ ਰਹਿਣ ਵਾਲੀ ਜਸਮੀਤ ਕੌਰ ਉਰਫ਼ ਸਿਮਰਨ ਕੌਰ ਦਾ ਅਸਲੀ ਨਾਉਂ ਸੀ ਆਸ਼ਾ ਰਾਣੀ। ਦੱਸਦੀ ਸੀ ਸ਼ਾਦੀ-ਸ਼ੁਦਾ ਪਰ ਸੀ ਕੁਆਰੀ। ਪਿੰਡ ਦੱਸਦੀ ਸੀ ਲੁਧਿਆਣੇ ਕੋਲ ਗੌਂਸਪੁਰ, ਪਰ ਸੀ ਰਾਜਪੁਰੇ ਦੀ । ਇਹ ਅਸਲੀਅਤ ਉਦੋਂ ਸਾਹਮਣੇ ਆਈ …
Read More »551ਵਾਂ ਪ੍ਰਕਾਸ਼ ਪੁਰਬ : ਮੁੱਖ ਸਮਾਗਮ ‘ਚ ਐਸਜੀਪੀਸੀ ਅਤੇ ਪੰਜਾਬ ਸਰਕਾਰ ਦੀਆਂ ਵੱਖ-ਵੱਖ ਸਟੇਜਾਂ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਨੂੰ ਅਪਨਾਉਣ ਦੀ ਲੋੜ : ਅਮਰਿੰਦਰ ਸੁਲਤਾਨਪੁਰ ਲੋਧੀ/ਬਿਊਰੋ ਨਿਊਜ਼ : ਸੋਮਵਾਰ ਨੂੰ ਸੁਲਤਾਨਪੁਰ ਲੋਧੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਸਮਾਗਮ ਸ਼ਰਧਾ ਪੂਰਵਕ ਮਨਾਇਆ ਗਿਆ। ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਐਸਜੀਪੀਸੀ ਅਤੇ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸਟੇਜਾਂ …
Read More »ਕਿਸਾਨਾਂ ਤੇ ਆੜ੍ਹਤੀਆਂ ਦਾ ਰਿਸ਼ਤਾ ਨਾ ਤੋੜੇ ਕੇਂਦਰ: ਕੈਪਟਨ
ਦੇਸ਼ ਦੀ ਸਲਾਮਤੀ ਅਤੇ ਤਰੱਕੀ ਲਈ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਡੇਰਾ ਬਾਬਾ ਨਾਨਕ/ਬਿਊਰੋ ਨਿਊਜ਼ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੇਰਾ ਬਾਬਾ ਨਾਨਕ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸਮਾਗਮਾਂ ਦੇ ਸੰਪੂਰਨਤਾ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਕਿਸਾਨਾਂ …
Read More »ਨਿਊਯਾਰਕ ਵਿਚ ਸੜਕ ਦਾ ਨਾਮ ‘ਗੁਰਦੁਆਰਾ ਸਟਰੀਟ’ ਰੱਖਿਆ
ਨਿਊਯਾਰਕ/ਬਿਊਰੋ ਨਿਊਜ਼ ਅਮਰੀਕਾ ਵਿਚ ਪੈਂਦੇ ਨਿਊਯਾਰਕ ਸ਼ਹਿਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਭਾਈਚਾਰੇ ਨੂੰ ਵੱਡਾ ਮਾਣ ਮਿਲਿਆ ਹੈ। ਨਿਊਯਾਰਕ ਦੇ ਪ੍ਰਸਿੱਧ ਗੁਰੂ ਘਰ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਵਾਲੀ 97 ਐਵੀਨਿਊ ‘ਤੇ 117 ਸਟਰੀਟ ਦਾ ਨਾਮ ਹੁਣ ‘ਗੁਰਦੁਆਰਾ ਸਟਰੀਟ’ ਰੱਖ ਦਿੱਤਾ ਗਿਆ ਹੈ ਤੇ ਇਸ …
Read More »ਨਿਆਂ ਵਿਭਾਗ ਨੂੰ ਅਮਰੀਕੀ ਚੋਣਾਂ ਵਿਚ ਹੇਰਾਫੇਰੀ ਦਾ ਕੋਈ ਸਬੂਤ ਨਹੀਂ ਮਿਲਿਆ : ਅਟਾਰਨੀ ਜਨਰਲ
ਵਾਸ਼ਿੰਗਟਨ/ਹੁਸਨ ਲੜੋਆ ਬੰਗਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਚੋਣ ਨਤੀਜੇ ਉਲਟਾਉਣ ਦੀਆਂ ਕੋਸ਼ਿਸ਼ਾਂ ਨੂੰ ਉਸ ਵੇਲੇ ਜਬਰਦਸਤ ਝਟਕਾ ਲੱਗਾ ਜਦੋਂ ਅਟਾਰਨੀ ਜਨਰਲ ਵਿਲੀਅਮ ਬਾਰ ਨੇ ਕਿਹਾ ਕਿ ਨਿਆਂ ਵਿਭਾਗ ਨੂੰ ਚੋਣ ਨਤੀਜਿਆਂ ਵਿਚ ਵੱਡੀ ਪੱਧਰ ‘ਤੇ ਹੇਰਾਫੇਰੀ ਦਾ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਜਿਸ ਨਾਲ ਨਤੀਜਿਆਂ ਵਿਚ ਉਲਟ ਫੇਰ ਦੀ …
Read More »ਭਾਰਤੀ-ਅਮਰੀਕੀ ਨੀਰਾ ਟੰਡਨ ਨੂੰ ਵ੍ਹਾਈਟ ਹਾਊਸ ਵਿਚ ਅਹਿਮ ਅਹੁਦਾ
ਵਾਸ਼ਿੰਗਟਨ : ਮੁਲਕ ਦੇ ਨਵੇਂ ਚੁਣੇ ਰਾਸ਼ਟਰਪਤੀ ਜੋ ਬਿਡੇਨ ਨੇ ਭਾਰਤੀ-ਅਮਰੀਕੀ ਨੀਰਾ ਟੰਡਨ (50) ਨੂੰ ਵ੍ਹਾਈਟ ਹਾਊਸ ਪ੍ਰਸ਼ਾਸਨ ਵਿੱਚ ਪ੍ਰਬੰਧਨ ਤੇ ਬਜਟ ਦਫ਼ਤਰ ਦਾ ਡਾਇਰੈਕਟਰ ਲਾਉਣ ਦੀ ਤਿਆਰੀ ਖਿੱਚ ਲਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਪਰੋਕਤ ਅਹੁਦਾ ਵ੍ਹਾਈਟ ਹਾਊਸ ਦੇ ਸਿਖਰਲੇ ਅਹੁਦਿਆਂ ਵਿਚ ਸ਼ੁਮਾਰ ਹੈ। ਵ੍ਹਾਈਟ ਹਾਊਸ ਪ੍ਰਸ਼ਾਸਨ ਦੇ ਬਜਟ ਦੀ …
Read More »ਭਾਰਤੀ ਗਣਤੰਤਰ ਦਿਵਸ ਮੌਕੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੂੰ ਮੁੱਖ ਮਹਿਮਾਨ ਵਜੋਂ ਸੱਦਾ
ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪਿਛਲੇ ਹਫ਼ਤੇ ਬਰਤਾਨੀਆ (ਯੂ.ਕੇ.) ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨਾਲ ਕੀਤੀ ਟੈਲੀਫੋਨ ਗੱਲਬਾਤ ਦੌਰਾਨ ਉਨ੍ਹਾਂ ਨੂੰ ਭਾਰਤ ਦੇ 2021 ਦੇ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਬਣਨ ਦਾ ਸੱਦਾ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਦਿਨੀਂ ਕੋਵਿਡ-19, ਵਾਤਾਵਰਨ ਬਦਲਾਅ …
Read More »ਕੁੱਤੇ ਨਾਲ ਖੇਡਦਿਆਂ ਬਿਡੇਨ ਦਾ ਪੈਰ ਟੁੱਟਿਆ
ਡਾਕਟਰਾਂ ਵੱਲੋਂ ਨਵੇਂ ਚੁਣੇ ਰਾਸ਼ਟਰਪਤੀ ਨੂੰ ਵਾਕਿੰਗ ਬੂਟ ਪਾਉਣ ਦੀ ਸਲਾਹ ਵਾਸ਼ਿੰਗਟਨ : ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋ ਬਿਡੇਨ ਆਪਣੇ ਕੁੱਤੇ ਨਾਲ ਖੇਡਦਿਆਂ ਪੈਰ ਤੁੜਾ ਬੈਠੇ ਹਨ। ਡੈਮੋਕਰੈਟਿਕ ਆਗੂ ਦੇ ਡਾਕਟਰ ਮੁਤਾਬਕ ਬਿਡੇਨ ਦੇ ਪੈਰ ਦੇ ਐਨ ਵਿਚਾਲੇ ਮਾਮੂਲੀ ਜਿਹਾ ਫਰੈਕਚਰ ਆਇਆ ਹੈ, ਜਿਸ ਲਈ ਉਨ੍ਹਾਂ ਨੂੰ ਅਗਲੇ ਕੁਝ …
Read More »