Breaking News
Home / 2019 (page 237)

Yearly Archives: 2019

ਕਰਨਾਟਕ ‘ਚ ਕੁਮਾਰਸਵਾਮੀ ਨੇ ਬਹੁਮਤ ਸਾਬਤ ਕਰਨ ਲਈ ਸਪੀਕਰ ਤੋਂ ਮੰਗਿਆ ਸਮਾਂ

ਬਾਗੀ ਵਿਧਾਇਕਾਂ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਹੁਣ 16 ਜੁਲਾਈ ਨੂੰ ਸੁਣਵਾਈ ਕਰੇਗਾ ਮੁੰਬਈ/ਬਿਊਰੋ ਨਿਊਜ਼ ਕਰਨਾਟਕ ਵਿਚ ਜਾਰੀ ਰਾਜਨੀਤਕ ਸੰਕਟ ਦੇ ਚੱਲਦਿਆਂ ਮੁੱਖ ਮੰਤਰੀ ਕੁਮਾਰਸਵਾਮੀ ਨੇ ਅੱਜ ਵਿਧਾਨ ਸਭਾ ਦੇ ਸਪੀਕਰ ਕੋਲੋਂ ਬਹੁਮਤ ਸਾਬਤ ਕਰਨ ਲਈ ਸਮਾਂ ਮੰਗਿਆ ਹੈ। ਉਨ੍ਹਾਂ ਵਿਧਾਨ ਸਭਾ ਵਿਚ ਕਿਹਾ ਕਿ ਸੂਬੇ ਵਿਚ ਜਿਸ ਤਰ੍ਹਾਂ ਦੀ …

Read More »

ਜਿਨਸ਼ੀ ਸ਼ੋਸ਼ਣ ਦੇ ਮਾਮਲਿਆਂ ਦੇ ਛੇਤੀ ਨਿਪਟਾਰੇ ਲਈ ਬਣਨਗੀਆਂ 1023 ਫਾਸਟ ਟਰੈਕ ਅਦਾਲਤਾਂ

ਵਿਸ਼ੇਸ਼ ਅਦਾਲਤਾਂ ਦੇ ਨਿਰਮਾਣ ‘ਤੇ ਆਵੇਗਾ 700 ਕਰੋੜ ਰੁਪਏ ਦਾ ਖਰਚਾ ਨਵੀਂ ਦਿੱਲੀ/ਬਿਊਰੋ ਨਿਊਜ਼ ਜਿਨਸ਼ੀ ਸ਼ੋਸ਼ਣ ਅਤੇ ਬਾਲ ਅਪਰਾਧਾਂ ਦੇ ਮਾਮਲਿਆਂ ਦੀ ਛੇਤੀ ਸੁਣਵਾਈ ਲਈ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ 1023 ਫਾਸਟ ਟਰੈਕ ਅਦਾਲਤਾਂ ਖੋਲ੍ਹਣ ਲਈ ਹਰੀ ਝੰਡੀ ਦੇ ਦਿੱਤੀ ਹੈ। ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਇਹ ਵਿਸ਼ੇਸ਼ ਅਦਾਲਤਾਂ …

Read More »

ਬੀ.ਐਸ.ਐਫ. ਦੇ ਜਵਾਨਾਂ ਨੂੰ ਸ਼ੋਸ਼ਲ ਮੀਡੀਆ ਗਰੁੱਪਾਂ ਤੋਂ ਚੌਕਸ ਰਹਿਣ ਦੇ ਨਿਰਦੇਸ਼

ਜਲੰਧਰ/ਬਿਊਰੋ ਨਿਊਜ਼ ਭਾਰਤੀ ਫੌਜ ਤੋਂ ਬਾਅਦ ਹੁਣ ਬੀ.ਐਸ.ਐਫ. ਨੇ ਵੀ ਪੰਜਾਬ ਦੇ ਨਾਲ ਲੱਗਦੀ ਸਰਹੱਦ ਦੇ ਨੇੜੇ ਤਾਇਨਾਤ ਜਵਾਨਾਂ ਨੂੰ ਸ਼ੋਸ਼ਲ ਮੀਡੀਆ ਗਰੁੱਪਾਂ ਤੋਂ ਚੌਕਸ ਰਹਿਣ ਲਈ ਨਿਰਦੇਸ਼ ਦਿੱਤੇ ਹਨ। ਜਾਣਕਾਰੀ ਮਿਲੀ ਹੈ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਵਲੋਂ ਬੀ.ਐਸ.ਐਫ. ਦੇ ਜਵਾਨਾਂ ਕੋਲੋਂ ਸੂਚਨਾਵਾਂ ਲੈਣ ਲਈ ਸੰਪਰਕ ਕਰਨ ਦੀ ਸਾਜਿਸ਼ …

Read More »

ਟਰੰਪ ਪ੍ਰਸ਼ਾਸ਼ਨ ਗੈਰਕਾਨੂੰਨੀ ਪਰਵਾਸੀਆਂ ਨੂੰ ਡਿਪੋਰਟ ਕਰਨ ਦੀ ਤਿਆਰੀ ‘ਚ

ਸ਼ਰਨਾਰਥੀਆਂ ਨੂੰ ਫੜਨ ਲਈ ਮੁਹਿੰਮ ਹੋਵੇਗੀ ਸ਼ੁਰੂ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਅੰਦਰ ਗੈਰਕਾਨੂੰਨੀ ਤਰੀਕੇ ਰਹਿ ਰਹੇ ਲੱਖਾਂ ਦੀ ਗਿਣਤੀ ਵਿਚ ਭਾਰਤੀਆਂ ਸਮੇਤ ਹੋਰ ਪਰਵਾਸੀਆਂ ‘ਤੇ ਟਰੰਪ ਪ੍ਰਸ਼ਾਸਨ ਸ਼ਿਕੰਜਾ ਕਸਣ ਜਾ ਰਿਹਾ ਹੈ। ਜਾਣਕਾਰੀ ਮਿਲੀ ਹੈ ਕਿ ਅਮਰੀਕਾ ਦਾ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ (ਆਈ.ਸੀ.ਈ.) ਆਉਂਦੇ ਐਤਵਾਰ 14 ਜੁਲਾਈ ਤੋਂ ਪੂਰੇ ਅਮਰੀਕਾ ਵਿਚ …

Read More »

ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਮਿਲੀ ਜ਼ਮਾਨਤ

ਦਿਲਪ੍ਰੀਤ ਨੇ ਪਰਮੀਸ਼ ਵਰਮਾ ‘ਤੇ ਕੀਤਾ ਸੀ ਹਮਲਾ ਮੁਹਾਲੀ/ਬਿਊਰੋ ਨਿਊਜ਼ : ਪੰਜਾਬੀ ਗਾਇਕ ਪਰਮੀਸ਼ ਵਰਮਾ ‘ਤੇ ਹਮਲਾ ਕਰਨ ਵਾਲੇ ਗੈਂਗਸਟਰ ਦਿਲਪ੍ਰੀਤ ਬਾਬਾ ਦੀ ਜ਼ਮਾਨਤ ਅਰਜ਼ੀ ਮੋਹਾਲੀ ਦੀ ਅਦਾਲਤ ਵਲੋਂ ਮਨਜੂਰ ਕਰ ਲਈ ਗਈ ਹੈ। ਦਿਲਪ੍ਰੀਤ ਬਾਬਾ ਨੇ ਮੁਹਾਲੀ ਦੀ ਅਦਾਲਤ ਵਿਚ ਆਪਣੀ ਜ਼ਮਾਨਤ ਦੀ ਅਰਜ਼ੀ ਲਾਈ ਸੀ, ਜਿਸ ਨੂੰ ਮਨਜੂਰ …

Read More »

ਲੁਧਿਆਣਾ ਕੇਂਦਰੀ ਜੇਲ੍ਹ ‘ਚ ਕੈਦੀਆਂ ਦੇ ਦੋ ਗੁੱਟ ਫਿਰ ਆਪਸ ਵਿਚ ਭਿੜੇ

ਤਿੰਨ ਹਵਾਲਾਤੀ ਜ਼ਖ਼ਮੀ – ਪੁਲਿਸ ਨੇ ਦਰਜ ਕੀਤਾ ਕਰਾਸ ਕੇਸ ਲੁਧਿਆਣਾ : ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਰਾਤ ਦੇ ਖਾਣੇ ਦੌਰਾਨ ਬੰਦੀਆਂ ਦੇ ਦੋ ਗੁੱਟ ਆਪਸ ਵਿੱਚ ਭਿੜ ਗਏ। ਇਸ ਘਟਨਾ ਵਿਚ ਤਿੰਨ ਹਵਾਲਾਤੀ ਫੱਟੜ ਹੋ ਗਏ। ਪੁਲਿਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਕਰਾਸ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੇਰ …

Read More »

ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਅਤੇ ਲਾਵਾਰਿਸ ਲਾਸ਼ਾਂ ਸਾੜਨ ਖਿਲਾਫ ਸੁਪਰੀਮ ਕੋਰਟ ‘ਚ ਪਟੀਸ਼ਨ

ਇਸੇ ਮਹੀਨੇ ਸੁਣਵਾਈ ਹੋਣ ਦੀ ਸੰਭਾਵਨਾ ਅੰਮ੍ਰਿਤਸਰ/ਬਿਊਰੋ ਨਿਊਜ਼ : ਪੰਜਾਬ ਵਿਚ ਚੱਲੇ ਮਾੜੇ ਦੌਰ ਦੌਰਾਨ (ਸੰਨ 1980-1994 ਤੱਕ) ਵੱਡੀ ਗਿਣਤੀ ਵਿਚ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਤੇ ਮਗਰੋਂ ਲਾਸ਼ਾਂ ਨੂੰ ਲਾਵਾਰਿਸ ਕਰਾਰ ਦੇ ਕੇ ਵੱਖ-ਵੱਖ ਸ਼ਹਿਰਾਂ ਦੇ ਸ਼ਮਸ਼ਾਨਘਾਟਾਂ ਵਿਚ ਸਸਕਾਰ ਕਰ ਦਿੱਤੇ ਜਾਣ ਦੇ ਮਾਮਲੇ ਵਿਚ ਪਹਿਲੀ ਵਾਰ …

Read More »

ਵਿਸ਼ੇਸ਼ ਕੈਦੀਆਂ ਨੂੰ ਜੇਲ੍ਹਾਂ ‘ਚ ਨਹੀਂ ਮਿਲਣਗੀਆਂ ‘ਖਾਸ ਸਹੂਲਤਾਂ’

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੀਆਂ ਜੇਲ੍ਹਾਂ ਵਿਚ ਅਸਰ ਰਸੂਖ ਵਾਲੇ ਕੈਦੀਆਂ ਜਾਂ ਗੈਂਗਸਟਰਾਂ ਦੀਆਂ ਚੱਲ ਰਹੀਆਂ ‘ਪ੍ਰਾਈਵੇਟ’ ਰਸੋਈਆਂ ਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਜੋ ਸਾਰਿਆਂ ਨੂੰ ਜੇਲ੍ਹ ਦੀ ਰੋਟੀ ਹੀ ਮਿਲੇ। ਅਜਿਹਾ ਕਦਮ ਉਦੋਂ ਉਠਾਇਆ ਗਿਆ ਹੈ ਜਦੋਂ ਕੁਝ ਰਿਪੋਰਟਾਂ ਮਿਲੀਆਂ ਸਨ ਕਿ ‘ਵਿਸ਼ੇਸ਼’ ਕੈਦੀਆਂ ਨੂੰ …

Read More »

ਬੁੱਧ ਸਿੰਘ ਨੂੰ ਕਾਂਗਰਸੀਆਂ ਨੇ ਕੁੱਟਿਆ, ਦਸਤਾਰ ਵੀ ਉਤਾਰੀ

ਕਰਜ਼ਾ ਮਾਫ਼ੀ ਦੇ ਪੋਸਟਰ ‘ਚ ਕੈਪਟਨ ਨਾਲ ਕਦੇ ਲੱਗੀ ਸੀ ਤਸਵੀਰ ਗੁਰਦਾਸਪੁਰ/ਬਿਊਰੋ ਨਿਊਜ਼ : ਵਿਧਾਨ ਸਭਾ ਚੋਣਾਂ ਵੇਲੇ ਜਿਸ ਕਿਸਾਨ ਬੁੱਧ ਸਿੰਘ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਕਰਜ਼ਾ ਮਾਫ਼ੀ ਦੀ ਫੋਟੋ ਪੋਸਟਰ ਵਿਚ ਛਾਪੀ ਗਈ ਸੀ, ਉਸੇ ਕਿਸਾਨ ਨੂੰ ਕਾਂਗਰਸੀ ਵਰਕਰਾਂ ਨੇ ਕੁੱਟਿਆ ਤੇ ਦਸਤਾਰ ਵੀ ਉਛਾਲ ਦਿੱਤੀ। ਇਹੀ ਨਹੀਂ, …

Read More »

ਅੰਮ੍ਰਿਤਸਰ ਦੇ ਪਿੰਗਲਵਾੜੇ ‘ਚ 10 ਸਾਲਾਂ ਬਾਅਦ ਦੋ ਭੈਣਾਂ ਦਾ ਮੇਲ ਹੋਇਆ

ਨੀਲਮ ਨੇ ਪ੍ਰੀਤੀ ਨੂੰ ਆਪਣੇ ਨਾਲ ਲਿਜਾਣ ਦਾ ਕੀਤਾ ਫੈਸਲਾ ਅੰਮ੍ਰਿਤਸਰ/ਬਿਊਰੋ ਨਿਊਜ਼ : ਅੰਮ੍ਰਿਤਸਰ ਦੇ ਪਿੰਗਲਵਾੜੇ ਵਿਚ ਲਗਪਗ ਦਸ ਸਾਲ ਬਾਅਦ ਦੋ ਸਕੀਆਂ ਭੈਣਾਂ ਦਾ ਮੇਲ ਹੋਇਆ ਹੈ। ਇਕ ਭੈਣ ਪਿਛਲੇ ਲਗਪਗ 8 ਸਾਲਾਂ ਤੋਂ ਇਥੇ ਮਰੀਜ਼ ਵਜੋਂ ਦਾਖਲ ਸੀ ਜਦੋਂਕਿ ਦੂਜੀ ਹੁਣ ਆਪਣੇ ਪਰਿਵਾਰ ਸਮੇਤ ਪਿੰਗਲਵਾੜਾ ਦੇਖਣ ਆਈ ਸੀ। …

Read More »