Breaking News
Home / ਹਫ਼ਤਾਵਾਰੀ ਫੇਰੀ (page 141)

ਹਫ਼ਤਾਵਾਰੀ ਫੇਰੀ

ਹਫ਼ਤਾਵਾਰੀ ਫੇਰੀ

ਖਹਿਰਾ ਲਈ ‘ਆਪ’ ਦੇ ਬੂਹੇ ਬੰਦ!

ਭਗਵੰਤ ਮਾਨ ਨੇ ਕਿਹਾ ਵੱਖਰੀ ਪਾਰਟੀ ਬਣਾ ਕੇ ਚੋਣ ਲੜਨ ਵਾਲਿਆਂ ਦਾ ਹਸ਼ਰ ਵੇਖ ਹੀ ਲਿਆ ਹੈ ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦਾ ਭਲਾ ਚਾਹੁਣ ਵਾਲੇ ਹਰੇਕ ਚੰਗੇ ਬੰਦੇ ਦਾ ਪਾਰਟੀ ਵਿੱਚ ਸਵਾਗਤ ਹੈ ਪਰ ਨਵਜੋਤ ਸਿੱਧੂ ਨੂੰ ‘ਆਪ’ ਵਿਚ …

Read More »

‘ਆਪ’-ਦਿੱਲੀ ਜਿੱਤਿਆ ਪੰਜਾਬ ‘ਤੇ ਨਜ਼ਰ

ਨਫ਼ਰਤ ਦੀ ਰਾਜਨੀਤੀ ‘ਤੇ ਭਾਰੀ ਪਿਆ ਕੰਮ, ਝਾੜੂ ਨੇ ਹੂੰਝਾ ਦਿੱਤਾ ਕਮਲ ਤੇ ਪੰਜਾ ਕੁੱਲ ਸੀਟਾਂ : 70 ‘ਆਪ’ : 62 ਭਾਜਪਾ : 08 ਕਾਂਗਰਸ : 00 ਨਵੀਂ ਦਿੱਲੀ : ਭਾਰਤ ਦਾ ਦਿਲ ਆਖੀ ਜਾਣ ਵਾਲੀ ਦਿੱਲੀ ਨੇ ਭਾਰਤੀ ਜਨਤਾ ਪਾਰਟੀ ਨੂੰ ਸ਼ੀਸ਼ਾ ਦਿਖਾਉਂਦਿਆਂ ਕੰਮ ਨੂੰ ਵੋਟ ਪਾਈ। ਦਿੱਲੀ ਵਾਸੀਆਂ …

Read More »

ਸਿੱਧੂ ਚੁੱਪ ਚਰਚੇ ਖੂਬ ਨਵਜੋਤ ਸਿੱਧੂ ਹੋਣਗੇ ਪੰਜਾਬ ‘ਚ ‘ਆਪ’ ਦਾ ਮੁੱਖ ਮੰਤਰੀ ਦਾ ਚਿਹਰਾ! ਚੰਡੀਗੜ੍ਹ : ਦਿੱਲੀ ਵਿਧਾਨ ਸਭਾ ਦੇ ਚੋਣ ਨਤੀਜੇ ਆਉਣ ਦੇ ਨਾਲ ਹੀ ਪੰਜਾਬ ‘ਚ 2022 ਦੀਆਂ ਚੋਣਾਂ ਨੂੰ ਲੈ ਕੇ ਚਰਚਾ ਸਿਖਰਾਂ ‘ਤੇ ਹੈ। ਜਿਵੇਂ ਹੀ ਦਿੱਲੀ ਵਿਚ ਆਮ ਆਦਮੀ ਪਾਰਟੀ ਜਿੱਤੀ ਪੰਜਾਬ ਦੀ ਸਮੁੱਚੀ ‘ਆਪ’ ਲੀਡਰਸ਼ਿਪ ਤੇ ਵਰਕਰਾਂ ਵਿਚ ਜਾਨ ਪੈ ਗਈ। ਦਿੱਲੀ ਦੇ ਚੋਣ ਨਤੀਜਿਆਂ ਦੇ ਨਾਲ-ਨਾਲ ਪੰਜਾਬ ਦੀਆਂ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਿਆਸ ਅਰਾਈਆਂ ਸ਼ੁਰੂ ਹੋ ਗਈਆਂ। ਇਨ੍ਹਾਂ ਕਿਆਸ ਅਰਾਈਆਂ ਵਿਚ ਸਭ ਤੋਂ ਵੱਧ ਚਰਚਾ ਨਵਜੋਤ ਸਿੰਘ ਸਿੱਧੂ ਦੇ ਨਾਂ ਦੀ ਰਹੀ। ਨਵਜੋਤ ਸਿੱਧੂ ਖੁਦ ਚੁੱਪ ਹਨ ਪਰ ਉਨ੍ਹਾਂ ਦਾ ਨਾਂ ਖੂਬ ਬੋਲ ਰਿਹਾ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦੀਆਂ ਦੋ ਬੈਠਕਾਂ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨਾਲ ਹੋ ਚੁੱਕੀਆਂ ਹਨ ਪਰ ਅਜੇ ਵੀ ਸਿੱਧੂ ਨੇ ਚੁੱਪ ਨਹੀਂ ਤੋੜੀ। ਨਵਜੋਤ ਸਿੱਧੂ ‘ਆਪ’ ਲੀਡਰਸ਼ਿਪ ਤੋਂ ਪੂਰਾ ਭਰੋਸਾ ਚਾਹੁੰਦੇ ਹਨ ਕਿ ਉਹ ਬਤੌਰ ਮੁੱਖ ਮੰਤਰੀ ਉਮੀਦਵਾਰ ਉਨ੍ਹਾਂ ਨੂੰ ਮੈਦਾਨ ਵਿਚ ਉਤਾਰਨਗੇ ਤੇ ਕੋਈ ਵੀ ਲੀਡਰ ਉਨ੍ਹਾਂ ਦੀ ਮੁਖਾਲਫ਼ਤ ਨਹੀਂ ਕਰੇਗਾ। ਇਹ ਪੁਖਤਾ ਭਰੋਸਾ ਮਿਲਣ ਤੋਂ ਬਾਅਦ ਹੀ ਨਵਜੋਤ ਸਿੱਧੂ ਫੈਸਲਾ ਲੈਣਗੇ ਕਿ ਉਨ੍ਹਾਂ 2022 ਦੀ ਚੋਣ ‘ਆਪ’ ਵੱਲੋਂ ਲੜਨੀ ਹੈ ਜਾਂ ਕਾਂਗਰਸ ਵੱਲੋਂ ਕਿਉਂਕਿ ਸਿੱਧੂ ਨੂੰ ਕਾਂਗਰਸ ਹਾਈ ਕਮਾਂਡ ਤੋਂ ਵੀ ਇਹ ਸੰਕੇਤ ਮਿਲ ਰਹੇ ਹਨ ਕਿ 2022 ‘ਚ ਉਹ ਪੰਜਾਬ ਵਿਚ ਮੁੱਖ ਮੰਤਰੀ ਦੇ ਉਮੀਦਵਾਰ ਹੋ ਸਕਦੇ ਹਨ। ਵਾਪਸੀ ਤੋਂ ਇਨਕਾਰ ਕਾਂਗਰਸ ਹਾਈ ਕਮਾਂਡ ਨੇ ਨਵਜੋਤ ਸਿੱਧੂ ਦੀ ਕੈਪਟਨ ਕੈਬਨਿਟ ‘ਚ ਵਾਪਸੀ ਕਰਵਾਉਂਦਿਆਂ ਉਨ੍ਹਾਂ ਨੂੰ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਸੀ ਪਰ ਨਵਜੋਤ ਸਿੱਧੂ ਨੇ ਇਸ ਪੇਸ਼ਕਸ਼ ਨੂੰ ਸਵੀਕਾਰ ਨਹੀਂ ਕੀਤਾ ਤੇ ਸਰਕਾਰ ‘ਚ ਵਾਪਸੀ ਤੋਂ ਇਨਕਾਰ ਕਰ ਦਿੱਤਾ।

ਸਿੱਧੂ ਚੁੱਪ ਚਰਚੇ ਖੂਬ ਨਵਜੋਤ ਸਿੱਧੂ ਹੋਣਗੇ ਪੰਜਾਬ ‘ਚ ‘ਆਪ’ ਦਾ ਮੁੱਖ ਮੰਤਰੀ ਦਾ ਚਿਹਰਾ! ਚੰਡੀਗੜ੍ਹ : ਦਿੱਲੀ ਵਿਧਾਨ ਸਭਾ ਦੇ ਚੋਣ ਨਤੀਜੇ ਆਉਣ ਦੇ ਨਾਲ ਹੀ ਪੰਜਾਬ ‘ਚ 2022 ਦੀਆਂ ਚੋਣਾਂ ਨੂੰ ਲੈ ਕੇ ਚਰਚਾ ਸਿਖਰਾਂ ‘ਤੇ ਹੈ। ਜਿਵੇਂ ਹੀ ਦਿੱਲੀ ਵਿਚ ਆਮ ਆਦਮੀ ਪਾਰਟੀ ਜਿੱਤੀ ਪੰਜਾਬ ਦੀ ਸਮੁੱਚੀ …

Read More »

ਢੱਡਰੀਆਂ ਵਾਲੇ ਦਾ ਮਾਮਲਾ ਭਖਿਆ

ਮੈਂ ਕਿਸੇ ਕਮੇਟੀ ਅੱਗੇ ਪੇਸ਼ ਨਹੀਂ ਹੋਵਾਂਗਾ : ਰਣਜੀਤ ਸਿੰਘ ਢੱਡਰੀਆਂ ਵਾਲਾ ਪਟਿਆਲਾ/ਬਿਊਰੋ ਨਿਊਜ਼ : ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਖ਼ਿਲਾਫ਼ ਬਗ਼ਾਵਤ ਦਾ ਝੰਡਾ ਚੁੱਕਦਿਆਂ ਐਲਾਨ ਕੀਤਾ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਨਹੀਂ ਹੋਣਗੇ, ਸਗੋਂ ਸੱਚ ਲਈ ਪਹਿਰੇਦਾਰੀ ਕਰਦੇ …

Read More »

ਪੰਜਾਬ ਦੀ ਆਰਥਿਕ ਹਾਲਤ ਵਿਗੜੀ ਵਿਭਾਗਾਂ ‘ਚੋਂ ਮੁਲਾਜ਼ਮਾਂ ਦੀ ਹੋਵੇਗੀ ਛਾਂਟੀ

ਚੰਡੀਗੜ੍ਹ : ਪੰਜਾਬ ਦੀ ਕੈਪਟਨ ਸਰਕਾਰ ਸੂਬੇ ‘ਚ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦੀ ਥਾਂ ਰਾਜ ਦੀ ਮਾੜੀ ਵਿੱਤੀ ਹਾਲਤ ਦੇ ਮੱਦੇਨਜ਼ਰ ਸਾਰੇ ਵਿਭਾਗਾਂ ‘ਚੋਂ ਫਾਲਤੂ ਮੁਲਾਜ਼ਮਾਂ ਦੀ ਛਾਂਟੀ ਕਰਨ ‘ਚ ਲੱਗੀ ਹੋਈ ਹੈ। ਅਜਿਹੇ ਮੁਲਾਜ਼ਮਾਂ ਦੀ ਵਿੱਤ ਵਿਭਾਗ ਹੋਰਨਾਂ ਵਿਭਾਗਾਂ ਤੋਂ ਜਾਣਕਾਰੀ ਇਕੱਠੀ ਕਰ ਰਿਹਾ ਹੈ, ਜਿਹੜੇ ਮੁਲਾਜ਼ਮ …

Read More »

ਨਿਊਯਾਰਕ ‘ਚ ਗੁਰਦਾਸਪੁਰ ਦੇ ਨੌਜਵਾਨ ਦੀ ਹੱਤਿਆ

ਨਿਊਯਾਰਕ : ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿਚ ਗੁਰਦਾਸਪੁਰ ਦੇ ਪੰਜਾਬੀ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ। ਜ਼ਿਲ੍ਹਾ ਗੁਰਦਾਸਪੁਰ ਦੇ ਪੁਲਿਸ ਸਟੇਸ਼ਨ ਤਿੱਬੜ ਅਧੀਨ ਪੈਂਦੇ ਪਿੰਡ ਭੁੱਲੇਚੱਕ ਦੇ ਇਕ ਨੌਜਵਾਨ ਦੀ ਨਿਊਯਾਰਕ ‘ਚ ਲੁੱਟ ਖੋਹ ਦੀ ਨੀਅਤ ਨਾਲ ਇਕ ਕਾਲੇ ਤੇ ਦੋ ਔਰਤਾਂ ਵਲੋਂ ਸਿਰ ‘ਚ ਰਾਡ ਮਾਰ ਕੇ ਕਤਲ ਕਰ …

Read More »

ਪੰਜਾਬ ‘ਚ ਬੇਰੁਜ਼ਗਾਰੀ ਤੇ ਖੇਤੀ ਸੰਕਟ ਕਾਰਨ ਨੌਜਵਾਨ ਵਿਦੇਸ਼ੀਂ ਜਾਣ ਲਈ ਮਜਬੂਰ

ਵਿਦੇਸ਼ ਜਾਣ ਦੇ ਚਾਹਵਾਨ 70 ਫ਼ੀਸਦ ਨੌਜਵਾਨ ਕਿਸਾਨੀ ਪਿਛੋਕੜ ਵਾਲੇ ਚੰਡੀਗੜ੍ਹ/ਬਿਊਰੋ ਨਿਊਜ਼ : ਖੇਤੀ ਸੰਕਟ, ਰੁਜ਼ਗਾਰ ‘ਚ ਗੁਣਵੱਤਾ ਦੀ ਘਾਟ ਪੰਜਾਬ ਦੇ ਪੇਂਡੂ ਨੌਜਵਾਨਾਂ ਨੂੰ ਵਿਦੇਸ਼ ਉਡਾਰੀ ਮਾਰਨ ਲਈ ਮਜਬੂਰ ਕਰ ਰਹੇ ਹਨ। ਇਕ ਹਾਲੀਆ ਅਧਿਐਨ ਵਿਚ ਸਾਹਮਣੇ ਆਇਆ ਹੈ ਕਿ ਵਿਦੇਸ਼ ਜਾ ਰਹੇ ਨੌਜਵਾਨਾਂ ਵਿਚੋਂ 70 ਫ਼ੀਸਦ ਕਿਸਾਨੀ ਪਿਛੋਕੜ …

Read More »

ਦਰਬਾਰ ਸਾਹਿਬ ਦੇ ਰਾਹ ‘ਚੋਂ ਹਟਾਏ ਬੁੱਤ

ਕੈਪਟਨ ਅਮਰਿੰਦਰ ਨੇ ਪ੍ਰਸ਼ਾਸਨ ਨੂੰ ਕਿਹਾ ਸੀ ਇਹ ਬੁੱਤ ਇਥੋਂ ਹਟਾ ਕੇ ਕਿਸੇ ਹੋਰ ਜਗ੍ਹਾ ਲਗਾਓ ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤੇ ਵਿਚੋਂ ਵੀਰਵਾਰ ਨੂੰ ਗਿੱਧੇ-ਭੰਗੜੇ ਤੇ ਹੋਰ ਸਭਿਆਚਾਰਕ ਬੁੱਤ ਹਟਾ ਦਿੱਤੇ ਗਏ। ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਬੁੱਤਾਂ ਨੂੰ ਹਟਾਉਣ ਦਾ ਕੰਮ ਕੀਤਾ। ਜ਼ਿਕਰਯੋਗ ਹੈ ਕਿ …

Read More »

ਨਾਗਰਿਕਤਾ ਕਾਨੂੰਨ ਦੇ ਹੱਕ ਲਈ ਵਿਦਿਆਰਥੀਆਂ ਦੀ ਲਈ ਆੜ

ਧਨੌਲਾ ਦੇ ਇਕ ਸਕੂਲ ‘ਚ ਬੱਚਿਆਂ ਕੋਲੋਂ ਸੀਏਏ ਦੇ ਹੱਕ ‘ਚ ਕਰਵਾਏ ਗਏ ਦਸਤਖਤ ਧਨੌਲਾ/ਬਿਊਰੋ ਨਿਊਜ਼ : ਸੰਗਰੂਰ ਜ਼ਿਲ੍ਹੇ ਵਿਚ ਪੈਂਦੇ ਕਸਬਾ ਧਨੌਲਾ ਦੇ ਇਕ ਸਕੂਲ ਵਿਚ ਬੱਚਿਆਂ ਤੋਂ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਹੱਕ ਵਿਚ ਦਸਤਖ਼ਤ ਕਰਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੇਸ਼ੱਕ ਪੁਲਿਸ ਨੇ ਮੁਸਤੈਦੀ ਵਰਤਦਿਆਂ ਮਾਮਲਾ …

Read More »

ਤਰਨਜੀਤ ਸੰਧੂ ਅਮਰੀਕਾ ‘ਚ ਭਾਰਤ ਦੇ ਰਾਜਦੂਤ ਨਿਯੁਕਤ

ਨਵੀਂ ਦਿੱਲੀ : ਕੇਂਦਰ ਸਰਕਾਰ ਨੇ 1988 ਬੈਚ ਦੇ ਆਈਐੱਫਐੱਸ ਅਧਿਕਾਰੀ ਤਰਨਜੀਤ ਸਿੰਘ ਸੰਧੂ ਨੂੰ ਅਮਰੀਕਾ ਵਿੱਚ ਭਾਰਤ ਦਾ ਨਵਾਂ ਰਾਜਦੂਤ ਨਿਯੁਕਤ ਕੀਤਾ ਹੈ। ਸੰਧੂ ਮੌਜੂਦਾ ਸਮੇਂ ਕੋਲੰਬੋ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਹਨ। ਸੰਧੂ ਅਮਰੀਕਾ ਵਿੱਚ ਹਰਸ਼ ਵਰਧਨ ਸ਼੍ਰਿੰਗਲਾ ਦੀ ਥਾਂ ਲੈਣਗੇ। ਸ਼੍ਰਿੰਗਲਾ ਨੂੰ ਵਿਜੈ ਗੋਖਲੇ ਦੀ ਥਾਂ ਵਿਦੇਸ਼ …

Read More »