ਭੂਚਾਲ ਦੀ ਤੀਬਰਤਾ 5.8 ਮਾਪੀ ਗਈ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਤੇ ਚੰਡੀਗੜ੍ਹ ਸਮੇਤ ਉੱਤਰੀ ਭਾਰਤ ਵਿੱਚ ਸੋਮਵਾਰ ਦੇਰ ਰਾਤ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ। ਜਾਣਕਾਰੀ ਮੁਤਾਬਕ ਭੂਚਾਲ ਦਾ ਕੇਂਦਰ ਉੱਤਰਾਖੰਡ ਵਿੱਚ ਰੁਦਰਪ੍ਰਯਾਗ ਵਿਖੇ ਸੀ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 5.8 ਮਾਪੀ ਗਈ। ਭੂਚਾਲ ਦੇ ਝਟਕਿਆਂ ਕਾਰਨ ਕਈ …
Read More »ਮੋਗਾ ਦੇ ਇਕ ਸਰਕਾਰੀ ਸਕੂਲ ਦੇ ਅਧਿਆਪਕ ਨੇ 8ਵੀਂ ਜਮਾਤ ਦੇ ਵਿਦਿਆਰਥੀ ਨੂੰ ਬੇਰਹਿਮੀ ਨਾਲ ਕੁੱਟਿਆ
ਵਿਦਿਆਰਥੀ ਹੋਇਆ ਬੇਹੋਸ਼, ਹਸਪਤਾਲ ਦਾਖਲ ਮੋਗਾ/ਬਿਊਰੋ ਨਿਊਜ਼ ਮੋਗਾ ਜ਼ਿਲ੍ਹੇ ਦੇ ਪਿੰਡ ਸਿੰਘਾਂਵਾਲਾ ਦੇ ਸਰਕਾਰੀ ਹਾਈ ਸਕੂਲ ਦੇ ਅਧਿਆਪਕ ਵੱਲੋਂ 8ਵੀਂ ਜਮਾਤ ਦੇ ਵਿਦਿਆਰਥੀ ਨੂੰ ਤੰਗ ਪੈਂਟ ਪਾਈ ਹੋਣ ਕਰਕੇ ਬੁਰੀ ਤਰ੍ਹਾਂ ਕੁੱਟਿਆ। ਅਧਿਆਪਕ ਨੇ ਇੰਨੀ ਬੇਰਹਿਮੀ ਨਾਲ ਕੁੱਟਿਆ ਕਿ ਵਿਦਿਆਰਥੀ ਬੇਹੋਸ਼ ਹੋ ਗਿਆ। ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ …
Read More »ਅਮਰੀਕਾ ਆਇਆ ਭਾਰਤ ਦੀ ਮੱਦਦ ‘ਤੇ
ਪਠਾਨਕੋਟ ਹਮਲੇ ਦੇ ਮਾਸਟਰ ਮਾਈਡ ਮਸੂਦ ਅਜ਼ਹਰ ‘ਤੇ ਬੈਨ ਲਗਾਉਣ ਸਬੰਧੀ ਅਰਜ਼ੀ ਯੂਐਨ ਨੂੰ ਦਿੱਤੀ ਨਵੀਂ ਦਿੱਲੀ/ਬਿਊਰੋ ਨਿਊਜ਼ ਅਮਰੀਕਾ ਨੇ ਭਾਰਤ ਦੀ ਮੱਦਦ ਲਈ ਬੜਾ ਕਦਮ ਚੁੱਕਿਆ ਹੈ। ਉਸ ਨੇ ਪਠਾਨਕੋਟ ਹਮਲੇ ਦੇ ਮਾਸਟਰ ਮਾਈਂਡ ਮਸੂਦ ਅਜ਼ਹਰ ‘ਤੇ ਬੈਨ ਲਗਾਉਣ ਲਈ ਅੱਜ ਯੂਐਨ ਨੂੰ ਅਰਜ਼ੀ ਦਿੱਤੀ ਹੈ। ਚੀਨ ਨੇ ਅਮਰੀਕਾ …
Read More »ਸੰਸਦ ‘ਚ ਮੋਦੀ ਨੇ ਕਾਂਗਰਸ ‘ਤੇ ਜੰਮ ਕੇ ਲਾਏ ਨਿਸ਼ਾਨੇ
ਰਾਹੁਲ ਗਾਂਧੀ ਤੇ ਭਗਵੰਤ ਮਾਨ ਨੂੰ ਵੀ ਕੀਤੀਆਂ ਟਿੱਚਰਾਂ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿਚ ਰਾਸ਼ਟਰਪਤੀ ਦੇ ਭਾਸ਼ਨ ‘ਤੇ ਬਹਿਸ ਵਿਚ ਹਿੱਸਾ ਲੈਂਦਿਆਂ ਵਿਰੋਧੀ ਧਿਰਾਂ, ਕਾਂਗਰਸ ਤੇ ਰਾਹੁਲ ਗਾਂਧੀ ‘ਤੇ ਜੰਮ ਕੇ ਨਿਸ਼ਾਨਾ ਸਾਧਿਆ। ਭਾਸ਼ਨ ‘ਤੇ ਬਹਿਸ ਦੀ ਸ਼ੁਰੂਆਤ ਕਰਦਿਆਂ ਮੋਦੀ ਨੇ ਰਾਹੁਲ ਗਾਂਧੀ ‘ਤੇ …
Read More »ਆਜ਼ਾਦ ਹਿੰਦ ਫ਼ੌਜ ਦੀ ਆਖਰੀ ਤੰਦ ਨਿਜ਼ਾਮੂਦੀਨ ਦਾ ਦੇਹਾਂਤ
ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਬੇਹੱਦ ਕਰੀਬੀ ਸਨ 117 ਸਾਲਾ ਨਿਜ਼ਾਮੂਦੀਨ ਨਵੀਂ ਦਿੱਲੀ/ਬਿਊਰੋ ਨਿਊਜ਼ ਆਜ਼ਾਦ ਹਿੰਦ ਫੌਜ ਦੇ ਕਰਨਲ ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਬੇਹੱਦ ਕਰੀਬੀ 117 ਸਾਲ ਦੇ ਨਿਜ਼ਾਮੂਦੀਨ ਦਾ ਦੇਰ ਰਾਤ ਦੇਹਾਂਤ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਨਿਜ਼ਾਮੂਦੀਨ ਦੱਸਦੇ ਹੁੰਦੇ ਸਨ ਕਿ 20 ਅਗਸਤ …
Read More »ਸੁਪਰੀਮ ਕੋਰਟ ਨੇ ਸਹਾਰਾ ਗਰੁੱਪ ਨੂੰ ਦਿੱਤਾ ਝਟਕਾ
ਸਹਾਰਾ ਗਰੁੱਪ ਦੀ ਐਂਬੀ ਵੈਲੀ ਨੂੰ ਨਿਲਾਮ ਕਰਨ ਦਾ ਦਿੱਤਾ ਹੁਕਮ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਨੇ ਸਹਾਰਾ ਗਰੁੱਪ ਨੂੰ ਵੱਡਾ ਝਟਕਾ ਦਿੰਦੇ ਹੋਏ ਉਸ ਦੀ ਸੰਪਤੀ ਦੀ ਸੂਚੀ ਮੰਗੀ ਹੈ ਤਾਂ ਜੋ ਉਸ ਦੀ ਨਿਲਾਮੀ ਕੀਤੀ ਜਾ ਸਕੇ। ਅਦਾਲਤ ਨੇ ਸਹਾਰਾ ਗਰੁੱਪ ਦੀ ਐਂਬੀ ਵੈਲੀ ਨੂੰ ਵੀ ઠਨਿਲਾਮ ਕਰਨ …
Read More »ਵਿੱਤ ਮੰਤਰੀ ਜੇਤਲੀ ਵੱਲੋਂ 2017-18 ਦਾ ਬਜਟ ਪੇਸ਼
ਮੱਧ ਵਰਗ ਤੇ ਕਾਰੋਬਾਰੀਆਂ ਨੂੰ ਰਾਹਤ, ਟੈਕਸ ‘ਚ 5 ਫੀਸਦੀ ਦੀ ਛੋਟ ਨਵੀਂ ਦਿੱਲੀ/ਬਿਊਰੋ ਨਿਊਜ਼ ਸਾਲ 2017-18 ਦੇ ਆਮ ਬਜਟ ਵਿੱਚ ਨੋਟਬੰਦੀ ਨਾਲ ਸੁਸਤ ਪਈ ਅਰਥ ਵਿਵਸਥਾ ਵਿੱਚ ਨਵੀਂ ਜਾਨ ਫੂਕਣ ਲਈ ਹੇਠਲੇ ਮੱਧ ਵਰਗ ਨੌਕਰੀਪੇਸ਼ਾ ਲੋਕਾਂ ਨੂੰ ਆਮਦਨ ਕਰ ਵਿੱਚ ਰਾਹਤ ਤੇ ਛੋਟੀਆਂ ਸਨਅਤਾਂ ਲਈ ਕੰਪਨੀ ਕਰ ਵਿੱਚ ਕਟੌਤੀ …
Read More »ਯੂਪੀ ‘ਚ ਕਾਂਗਰਸ-ਸਮਾਜਵਾਦੀ ਗਠਜੋੜ ਨੂੰ ਦੱਸਿਆ ਗੰਗਾ-ਯਮੁਨਾ ਦਾ ਮੇਲ
ਅਖਿਲੇਸ਼ ਯਾਦਵ ਨੂੰ ਮੁੜ ਮੁੱਖ ਮੰਤਰੀ ਬਣਾਉਣ ਦਾ ਹੋਇਆ ਐਲਾਨ ਲਖਨਊ : ਉੱਤਰ ਪ੍ਰਦੇਸ਼ ਦੀ ਸਿਆਸਤ ਵਿਚ ਕਾਂਗਰਸ-ਸਮਾਜਵਾਦੀ ਪਾਰਟੀ ਦੇ ਗਠਜੋੜ ਦਾ ਨਵਾਂ ਇਤਿਹਾਸ ਦਰਜ ਹੋ ਗਿਆ ਹੈ। ਇਸ ਗਠਜੋੜ ਨੂੰ ਗੰਗਾ-ਯਮੁਨਾ ਦਾ ਮੇਲ ਠਹਿਰਾਉਂਦੇ ਹੋਏ ਕਿਹਾ ਗਿਆ ਕਿ ਗਠਜੋੜ ਯੋਧ, ਵੰਡ ਦੀ ਸਿਆਸਤ ਕਰ ਰਹੀ ਭਾਜਪਾ ਨੂੰ ਉਖਾੜ ਕੇ …
Read More »ਹਰਿਆਣਾ ‘ਚ ਜਾਟ ਅੰਦੋਲਨ ਮੁੜ ਸ਼ੁਰੂ
ਚੰਡੀਗੜ੍ਹ : ਹਰਿਆਣਾ ઠਦੇ ਜਾਟਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਵੱਖ-ਵੱਖ ਜ਼ਿਲ੍ਹਿਆਂ ਵਿਚ ਅੰਦੋਲਨ ਸ਼ੁਰੂ ਕਰ ਦਿੱਤਾ ਹੈ। ਜਾਟਾਂ ਨੇ ਧਰਨੇ ਲਾ ਕੇ ਸੂਬਾ ਸਰਕਾਰ ਨੂੰ ਵਖ਼ਤ ਪਾ ਦਿੱਤਾ। ਹਰਿਆਣਾ ਪੁਲਿਸ ਨੇ ਹਾਲਾਤ ਨਾਲ ਨਜਿੱਠਣ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ ਅਤੇ ਵੱਡੀ ਗਿਣਤੀ ਵਿੱਚ ਸੁਰੱਖਿਆ ਬਲ ਤਾਇਨਾਤ ਕੀਤੇ …
Read More »ਸੁਪਰੀਮ ਕੋਰਟ ਨੇ ਆਸਾ ਰਾਮ ਨੂੰ ਦਿੱਤਾ ਝਟਕਾ
ਮੈਡੀਕਲ ਅਧਾਰ ‘ਤੇ ਜ਼ਮਾਨਤ ਲਈ ਦਿੱਤੀ ਅਰਜ਼ੀ ਕੀਤੀ ਖਾਰਜ ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਬਾਪੂ ਆਸਾ ਰਾਮ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਜਿਨਸੀ ਸ਼ੋਸ਼ਣ ਦੇ ਕੇਸ ਦਾ ਸਾਹਮਣਾ ਕਰ ਰਹੇ ਆਸਾ ਰਾਮ ਨੇ ਮੈਡੀਕਲ ਆਧਾਰ ਉੱਤੇ ਜ਼ਮਾਨਤ ਦੀ ਅਰਜ਼ੀ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਸੀ। ਇਸ …
Read More »