Breaking News
Home / ਭਾਰਤ (page 518)

ਭਾਰਤ

ਭਾਰਤ

ਦੇਸ਼ ਅੰਦਰ ਐਮਰਜੈਂਸੀ ਲੱਗਣ ਦੀਆਂ ਅਫਵਾਹਾਂ ਨੂੰ ਭਾਰਤੀ ਫੌਜ ਨੇ ਦੱਸਿਆ ਫ਼ਰਜ਼ੀ

ਨਵੀਂ ਦਿੱਲੀ/ਬਿਊਰੋ ਨਿਊਜ਼ ਕੋਰੋਨਾ ਵਾਇਰਸ ਕਾਰਨ ਅਪ੍ਰੈਲ ਮਹੀਨੇ ਦੇਸ਼ ਵਿੱਚ ਐਮਰਜੈਂਸੀ ਐਲਾਨੀ ਜਾ ਸਕਦੀ ਹੈ, ਇੱਕ ਵਾਇਰਲ ਸੰਦੇਸ਼ ਰਾਹੀਂ ਸੋਸ਼ਲ ਮੀਡੀਆ ‘ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ। ਅੱਜ ਭਾਰਤੀ ਫੌਜ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਸੰਦੇਸ਼ ਪੂਰੀ ਤਰ੍ਹਾਂ ਫ਼ਰਜ਼ੀ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਸੰਦੇਸ਼ ਵਿੱਚ …

Read More »

ਕਰੋਨਾ ਦਾ ਨੋਟਬੰਦੀ ਨਾਲੋਂ ਵੀ ਵੱਧ ਅਸਰ!

ਲੌਕਡਾਊਨ ਕਰਕੇ 6 ਮਹੀਨਿਆਂ ‘ਚ 30% ਪ੍ਰਚੂਨ ਦੁਕਾਨਾਂ ਬੰਦ, 60 ਲੱਖ ਨੌਕਰੀਆਂ ‘ਤੇ ਕੁਹਾੜਾ ਨਵੀਂ ਦਿੱਲੀ/ਬਿਊਰੋ ਨਿਊਜ਼ ਜੇਕਰ ਸਰਕਾਰ ਨੇ ਦੇਸ਼ ਵਿਆਪੀ ਲੌਕਡਾਊਨ ਵਿਚਾਲੇ ਭਾਰਤੀ ਪ੍ਰਚੂਨ ਵਿਕਰੇਤਾਵਾਂ ਨੂੰ ਮਦਦ ਨਾ ਦਿੱਤੀ ਤਾਂ ਲਗਭਗ 30 ਪ੍ਰਤੀਸ਼ਤ ਪ੍ਰਚੂਨ ਕਾਰੋਬਾਰ ਬੰਦ ਹੋ ਜਾਣਗੇ। ਰਿਟੇਲਰਜ਼ ਐਸੋਸੀਏਸ਼ਨ ਆਫ਼ ਇੰਡੀਆ ਦੇ ਸੀਈਓ ਰਾਜਾ ਗੋਪਾਲਨ ਨੇ ਦੱਸਿਆ …

Read More »

ਦੁਨੀਆ ਭਰ ਦੇ ਸੱਤ ਲੱਖ ਲੋਕ ਕੋਰੋਨਾ ਦੀ ਚਪੇਟ ‘ਚ

ਅਮਰੀਕਾ, ਇਟਲੀ ਤੇ ਸਪੇਨ ‘ਚ ਮੌਤਾਂ ਦਾ ਸਿਲਸਿਲਾ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਦੁਨੀਆ ਭਰ ‘ਚ ਕੋਰੋਨਾ ਵਾਇਰਸ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ 7 ਲੱਖ ਨੂੰ ਪਾਰ ਕਰ ਗਈ ਹੈ। ਹੁਣ ਤੱਕ 35 ਹਜ਼ਾਰ ਤੋਂ ਵੱਧ ਮੌਤਾਂ ਹੋ ਚੁਕੀਆਂ ਹਨ ਅਤੇ ਡੇਢ ਲੱਖ ਤੋਂ ਜ਼ਿਆਦਾ ਇਸ ਨਾਮੁਰਾਦ ਬਿਮਾਰੀ ‘ਤੇ ਜਿੱਤ …

Read More »

ਭਾਰਤ ਦੇ ਲੋਕਾਂ ਨੂੰ ਅਗਸਤ ਤੱਕ ਡਰਾ ਸਕਦਾ ਹੈ ਕੋਰੋਨਾ ਨਾਮੀ ਭੂਤ

25 ਲੱਖ ਭਾਰਤੀ ਹੋ ਸਕਦੇ ਹਨ ਕਰੋਨਾ ਤੋਂ ਪੀੜਤ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ‘ਚ ਕੋਰੋਨਾ ਵਾਇਰਸ ਬਾਰੇ ਜੌਨ ਹੌਪਕਿੰਨਜ਼ ਯੂਨੀਵਰਸਿਟੀ ਤੇ ‘ਦਿ ਸੈਂਟਰ ਫ਼ਾਰ ਡਿਜ਼ੀਸ ਡਾਇਨਾਮਿਕਸ, ਇਕਨੌਮਿਕਸ ਐਂਡ ਪਾਲਿਸੀ’ ਨੇ ਇੱਕ ਰਿਪੋਰਟ ਤਿਆਰ ਕੀਤੀ ਹੈ। ਇਸ ਰਿਪੋਰਟ ‘ਚ ਕਿਹਾ ਗਿਆ ਹੈ ਕਿ ਭਾਰਤ ਲਈ ਖ਼ਤਰਾ ਅਜੇ ਟਲ਼ਿਆ ਨਹੀਂ ਹੈ। ਇਸ …

Read More »

ਦੇਸ਼ ਦੇ ਮਜ਼ਦੂਰ ਭੁੱਖੇ ਢਿੱਡ ਸੌਣ ਲਈ ਮਜਬੂਰ

ਸੈਂਕੜੇ ਕਿਲੋਮੀਟਰ ਪੈਦਲ ਚੱਲ ਕੇ ਹੀ ਪਰਤ ਰਹੇ ਆਪਣੇ ਪਿੰਡ ਨਵੀਂ ਦਿੱਲੀ/ਬਿਊਰੋ ਨਿਊਜ਼ ਦੇਸ਼ ਵਿੱਚ ਮਾਰੂ ਕੋਰੋਨਾਵਾਇਰਸ ਦੇ ਖਾਤਮੇ ਲਈ ਲਾਗੂ ਕੀਤੇ ਗਏ ਲੌਕਡਾਉਨ ਕਾਰਨ, ਬਹੁਤ ਸਾਰੇ ਲੋਕਾਂ ਨੂੰ ਕੰਮ ਅਤੇ ਖਾਣ-ਪੀਣ ਦੀਆਂ ਸਮੱਸਿਆਵਾਂ ਪੈਦਾ ਹੋ ਗਈਆਂ ਹਨ। ਰਾਜਧਾਨੀ ਦਿੱਲੀ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਕੰਮ ਕਰਨ ਲਈ ਦੂਰੋਂ-ਦੂਰੋਂ …

Read More »

ਦਿੱਲੀ ਕਰੋਨਾ ਵਾਈਰਸ ਦੀ ਤੀਜੀ ਸਟੇਜ ਦਾ ਮੁਕਾਬਲਾ ਕਰਨ ਲਈ ਤਿਆਰ : ਕੇਜਰੀਵਾਲ

ਦਿੱਲੀ ਸਰਕਾਰ ਰੋਜ਼ਾਨਾ ਕੋਰੋਨਾ ਦੇ 100 ਨਵੇਂ ਮਾਮਲਿਆਂ ਨਾਲ ਨਜਿੱਠਣ ਲਈ ਤਿਆਰ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਹੈ ਕਿ ਦਿੱਲੀ ਕਰੋਨਾ ਵਾਈਰਸ ਦੀ ਤੀਜੀ ਸਟੇਜ ਦਾ ਮੁਕਾਬਲਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਜੇਕਰ ਦਿੱਲੀ ਵਿਚ ਕੋਰੋਨਾ ਦੇ ਕੇਸ ਬਹੁਤ ਵੱਧ …

Read More »

ਕੋਰੋਨਾ ਨਾਲ ਜੰਗ ਦੀ ਤਿਆਰੀ

ਰੇਲ ਗੱਡੀਆਂ ਦੇ ਡੱਬਿਆਂ ਨੂੰ ਬਣਾਇਆ ਜਾਵੇਗਾ ਮਿੰਨੀ ਹਸਪਤਾਲ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ‘ਚ ਕੋਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵੱਧਦਾ ਹੀ ਜਾ ਰਿਹਾ ਹੈ। ਦੇਸ਼ ‘ਚ ਹੁਣ ਤਕ ਕੋਰੋਨਾ ਵਾਇਰਸ ਪਾਜੀਟਿਵ ਮਰੀਜ਼ਾਂ ਦੀ ਗਿਣਤੀ 800 ਤੋਂ ਪਾਰ ਹੋ ਗਈ ਹੈ ਅਤੇ ਇਨ੍ਹਾਂ ‘ਚੋਂ 20 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਭਾਰਤ …

Read More »

ਵਿਗਿਆਨੀਆਂ ਦਾ ਖੁਲਾਸਾ : ਭਾਰਤ ਨਾ ਸੰਭਲਿਆ ਤਾਂ ਕਰੋਨਾ ਪੀੜਤਾਂ ਦੀ ਗਿਣਤੀ ਟੱਪੇਗੀ 13 ਲੱਖ ਨੂੰ

ਨਵੀਂ ਦਿੱਲੀ : ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਜੇਕਰ ਭਾਰਤ ਨਾ ਸੰਭਲਿਆ ਤਾਂ ਇਥੇ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 13 ਲੱਖ ਨੂੰ ਟੱਪ ਸਕਦੀ ਹੈ। ਕੋਵਿਡ-ਇੰਡ 19 ਦੀ ਟੀਮ ਨੇ ਆਖਿਆ ਹੈ ਕਿ ਦੁਨੀਆ ਭਰ ਵਿਚ ਫੈਲੇ ਕਰੋਨਾ ਨੂੰ ਲੈ ਕੇ ਭਾਰਤ ਸਰਕਾਰ ਵੱਲੋਂ ਉਠਾਏ ਗਏ ਕਦਮ ਸ਼ਲਾਘਾਯੋਗ ਹਨ …

Read More »

ਵਿੱਤ ਮੰਤਰੀ ਵੱਲੋਂ ਗਰੀਬਾਂ ਦੀ ਮਦਦ ਲਈ 1.70 ਲੱਖ ਕਰੋੜ ਰੁਪਏ ਦੇ ਪੈਕੇਜ਼ ਦਾ ਐਲਾਨ

ਨਵੀਂ ਦਿੱਲੀ : ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਅਰਥਚਾਰੇ ਅਤੇ ਗਰੀਬਾਂ ਦੀ ਮਦਦ ਲਈ ਕੇਂਦਰ ਸਰਕਾਰ ਨੇ 1.70 ਲੱਖ ਕਰੋੜ ਰੁਪਏ ਦਾ ਪੈਕੇਜ਼ ਦਾ ਐਲਾਨ ਕੀਤਾ ਹੈ। ਗਰੀਬ ਕਲਿਆਣ ਸਕੀਮ ਅਧੀਨ ਡਾਇਰੈਕਟ ਕੈਸ਼ ਟਰਾਂਸਫ਼ਰ ਹੋਵੇਗਾ ਅਤੇ ਲੋਕਾਂ ਨੂੰ ਭੋਜਨ ਸੁਰੱਖਿਆ ਦਿੱਤੀ ਜਾਵੇਗੀ। ਇਹ ਐਲਾਨ ਕੋਰੋਨਾ ਮਹਾਂਮਾਰੀ ਅਤੇ ਲਾਕਡਾਊਨ ਦੀਆਂ ਚੁਣੌਤੀਆਂ ਨਾਲ …

Read More »

ਸਮੁੱਚਾ ਭਾਰਤ 21 ਦਿਨਾਂ?ਲਈ ਲੌਕਡਾਊਨ

ਘਰ ਤੋਂ ਬਾਹਰ ਕਦਮ ਵਾਇਰਸ ਨੂੰ ਸੱਦਾ, ‘ਸਮਾਜਿਕ ਦੂਰੀ’ ਨੂੰ ਦੱਸਿਆ ਇਕ-ਇਕੋ ਢੰਗ ਤਰੀਕਾ ‘ਹੁਣ ਨਾ ਸੰਭਲੇ ਤਾਂ 21 ਸਾਲ ਪਿੱਛੇ ਧੱਕੇ ਜਾਵਾਂਗੇ’ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 21 ਦਿਨ (14 ਅਪਰੈਲ) ਤਕ ਪੂਰੇ ਭਾਰਤ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਪਿਛਲੇ ਪੰਜ …

Read More »