Breaking News
Home / ਪੰਜਾਬ (page 1632)

ਪੰਜਾਬ

ਪੰਜਾਬ

ਕਵੀ ਦੀਪਕ ਸ਼ਰਮਾ ਹੋਏ ਵਿਦਿਆਰਥੀਆਂ ਦੇ ਰੂਬਰੂ

ਵਿਦਿਆਰਥੀਆਂ ਨਾਲ ਕੀਤੀਆਂ ‘ਖੁੱਲ੍ਹੀਆਂ ਗੱਲ੍ਹਾਂ’ ਜਲੰਧਰ/ਬਿਊਰੋ ਨਿਊਜ਼  : ਆਪਣੇ ਨਵੇਂ ਕਾਵਿ ਸ੍ਰੰਗਹਿ ‘ਤੂਫਾਨ’ ਦੇ ਨਾਲ ਚਰਚਾ ‘ਚ ਚੱਲ ਰਹੇ ਉਘੇ ਲੇਖਕ ਅਤੇ ਕਵੀ ਦੀਪਕ ਸ਼ਰਮਾ ਚਨਾਰਥਲ ਪ੍ਰੋਗਰਾਮ ‘ਖੁੱਲ੍ਹੀਆਂ ਗੱਲ੍ਹਾਂ’ ਦੇ ਸਿਰਲੇਖ ਹੇਠ ਜਲੰਧਰ ਦੇ ਸੇਂਟ ਸੋਲਜ਼ਰ ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਦੇ ਰੂ ਬ ਰੂ ਹੋਏ ਅਤੇ ਉਨ੍ਹਾਂ ਦੇ ਨਾਲ ਅੱਜਕੱਲ …

Read More »

‘ਆਪ’ ਜੂਨ ਤੱਕ ਕਰੇਗੀ ਸਾਰੇ ਉਮੀਦਵਾਰਾਂ ਦਾ ਐਲਾਨ

ਚੋਣ ਕਰਨ ਦਾ ਅਧਿਕਾਰ ਪੰਜਾਬ ਦੀ ਲੀਡਰਸ਼ਿਪ ਦੇ ਹੱਥ ਆਇਆ; ਚੋਣ ਪ੍ਰਚਾਰ ਤੇ ਸਕਰੀਨਿੰਗ ਲਈ ਕਮੇਟੀਆਂ ਕਾਇਮ ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਨੇ 2017 ਵਿੱਚ ਹੋ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਸਾਰੇ ਉਮੀਦਵਾਰਾਂ ਦਾ ਐਲਾਨ 30 ਜੂਨ ਤੱਕ ਕਰਨ ਦਾ ਐਲਾਨ ਕੀਤਾ ਹੈ। ਪਾਰਟੀ ਵੱਲੋਂ ਉਮੀਦਵਾਰਾਂ ਦੀ …

Read More »

ਅਸਤੀਫ਼ੇ ਦਾ ਐਲਾਨ ਮਜ਼ਾਕ ਨਹੀਂ ਹਕੀਕਤ ਸੀ: ਡਾ. ਸਿੱਧੂ

ਕੰਮਾਂ ਵਿੱਚ ਅੜਿੱਕਾ ਲਾਉਣ ਦੀ ਸੂਰਤ ਵਿੱਚ ਮੁੜ ਅਸਤੀਫ਼ਾ ਦੇਣ ਦੀ ਚੇਤਾਵਨੀ ਅੰਮ੍ਰਿਤਸਰ/ਬਿਊਰੋ ਨਿਊਜ਼ : ਭਾਜਪਾ ਆਗੂ ਅਤੇ ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੇ ਆਖਿਆ ਕਿ ਇੱਕ ਅਪਰੈਲ ਨੂੰ ਉਨ੍ਹਾਂ ਵੱਲੋਂ ਅਸਤੀਫ਼ਾ ਦੇਣਾ ਦਾ ਕੀਤਾ ਐਲਾਨ ਮਜ਼ਾਕ ਨਹੀਂ ਹਕੀਕਤ ਸੀ। ਉਨ੍ਹਾਂ ਕਿਹਾ ਕਿ ਜੇਕਰ ਮੁੜ ਉਨ੍ਹਾਂ ਦੇ ਕੰਮਾਂ …

Read More »

‘ਕਹਿ ਦਿਓ ਓਸ ਕੁੜੀ ਨੂੰ…’ ਗੁਰਮਿੰਦਰ ਸਿੱਧੂ ਦੀ ਪੁਸਤਕ ਰਿਲੀਜ਼

ਸਕੂਲੀ ਵਿਦਿਆਰਥੀਆਂ ਤੱਕ ਇਸ ਕਿਤਾਬ ਨੂੰ ਲਿਜਾਣ ਲਈ ਹੰਭਲਾ ਮਾਰਾਂਗੀ : ਧਾਲੀਵਾਲ ਚੰਡੀਗੜ੍ਹ : ਪ੍ਰਸਿੱਧ ਲੇਖਿਕਾ ਡਾ. ਗੁਰਮਿੰਦਰ ਸਿੱਧੂ ਦੀ ਸਕੂਲੀ ਵਿਦਿਆਰਥੀਆਂ ਤੇ ਨੌਜਵਾਨ ਪੀੜ੍ਹੀ ਨੂੰ ਸੁਚੇਤ ਕਰਨ ਵਾਲੀ ਅਤੇ ਧੀਆਂ ਦੀ ਪੀੜਾ ਨੂੰ ਕਾਵਿ ਰੂਪ ‘ਚ ਪੇਸ਼ ਕਰਨ ਵਾਲੀ ‘ਕਹਿ ਦਿਓ ਓਸ ਕੁੜੀ ਨੂੰ’ ਕਿਤਾਬ ਲੋਕ ਅਰਪਣ ਹੋਈ। ਪੰਜਾਬੀ …

Read More »

ਪਾਕਿ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਦੀ ਸਿੱਖਾਂ ਦੀ ਮੰਗ ਕਦੋਂ ਹੋਵੇਗੀ ਪੂਰੀ

ਸਿੱਖ ਸ਼ਰਧਾਲੂਆਂ ਨੇ ਸਰਹੱਦ ‘ਤੇ ਕੀਤੀ ਭੁੱਖ ਹੜਤਾਲ ਗੁਰਦਾਸਪੁਰ/ਬਿਊਰੋ ਨਿਊਜ਼ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਆਖਰ ਕਦੋਂ ਹੋ ਸਕਣਗੇ। ਭਾਰਤ ‘ਚ ਰਹਿੰਦੇ ਸਿੱਖਾਂ ਦੀ ਲੰਮੇ ਸਮੇਂ ਤੋਂ ਇਹ ਮੰਗ ਚੱਲ ਰਹੀ ਹੈ। ਸਰਕਾਰਾਂ ਵੱਲੋਂ ਕੋਈ ਵੀ ਠੋਸ ਕਦਮ ਨਾ ਚੁੱਕੇ ਜਾਣ ‘ਤੇ ਰੋਸ ਪ੍ਰਗਟਾਉਂਦਿਆਂ ਅੱਜ ਸਰਹੱਦ …

Read More »

ਵਿਜੇ ਸਾਂਪਲਾ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ

ਸ਼੍ਰੋਮਣੀ ਕਮੇਟੀ ਨੇ ਕੀਤਾ ਸਨਮਾਨ ਕਿਹਾ, ਅਕਾਲੀ-ਭਾਜਪਾ ਗਠਜੋੜ ਵਿਚਾਲੇ ਕੋਈ ਮਤਭੇਦ ਨਹੀਂ ਅੰਮ੍ਰਿਤਸਰ/ਬਿਊਰੋ ਨਿਊਜ਼ ਭਾਜਪਾ ਦੇ ਨਵ ਨਿਯੁਕਤ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਤੇ ਦੁਰਗਿਆਨਾ ਮੰਦਰ ਮੱਥਾ ਟੇਕਿਆ। ਇਸ ਤੋਂ ਇਲਾਵਾ ਉਨ੍ਹਾਂ ਸ਼ਹੀਦਾਂ ਦੀ ਧਰਤੀ ਜਲ੍ਹਿਆਂਵਾਲਾ ਬਾਗ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ। ਉਨ੍ਹਾਂ ਦੇ …

Read More »

ਸਮੁੱਚੇ ਦੇਸ਼ ਅਤੇ ਵਿਦੇਸ਼ਾਂ ‘ਚ ਮਨਾਇਆ ਗਿਆ ਵਿਸਾਖੀ ਦਾ ਤਿਉਹਾਰ

ਲੱਖਾਂ ਦੀ ਗਿਣਤੀ ਵਿਚ ਸੰਗਤਾਂ ਨੇ ਵੱਖ-ਵੱਖ ਗੁਰਦੁਆਰਿਆਂ ‘ਚ ਟੇਕਿਆ ਮੱਥਾ ਚੰਡੀਗੜ੍ਹ/ਬਿਊਰੋ ਨਿਊਜ਼ ਅੱਜ ਸਮੁੱਚੇ ਦੇਸ਼ ਅਤੇ ਵਿਦੇਸ਼ਾਂ ਵਿਚ ਵਿਸਾਖੀ ਦਾ ਤਿਉਹਾਰ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਲੱਖਾਂ ਦੀ ਗਿਣਤੀ ਵਿਚ ਸੰਗਤਾਂ ਨੇ ਅੱਜ ਵੱਖ-ਵੱਖ ਗੁਰਦੁਆਰਿਆਂ ਵਿਚ ਮੱਥਾ ਟੇਕਿਆ ਅਤੇ ਪਵਿੱਤਰ ਸਰੋਵਰਾਂ ‘ਚ ਇਸ਼ਨਾਨ ਕੀਤੇ। ਇਸ ਮੌਕੇ ਢਾਡੀ ਅਤੇ …

Read More »

ਵਿਸਾਖੀ ਮੌਕੇ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ‘ਚ ਹੋਈਆਂ ਸਿਆਸੀ ਕਾਨਫਰੰਸਾਂ

ਸਿਆਸੀ ਪਾਰਟੀਆਂ ਨੇ ਇਕ ਦੂਜੇ ‘ਤੇ ਕੀਤੀ ਦੂਸ਼ਣਬਾਜ਼ੀ ਪਾਣੀਆਂ ਦੇ ਮਾਮਲੇ ‘ਤੇ ਬੋਲੇ ਪ੍ਰਕਾਸ਼ ਸਿੰਘ ਬਾਦਲ ਕਿਹਾ, ਪਾਣੀਆਂ ਦੇ ਪਹਿਲਾ ਹੱਕ ਪੰਜਾਬ ਦਾ ਤਲਵੰਡੀ ਸਾਬੋ/ਬਿਊਰੋ ਨਿਊਜ਼ ਅੱਜ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਵਿਸਾਖੀ ਮੌਕੇ ਸਿਆਸੀ ਪਾਰਟੀਆਂ ਵਲੋਂ ਕਾਨਫਰੰਸਾਂ ਕੀਤੀਆਂ ਗਈਆਂ। ਅਕਾਲੀ ਦਲ ਦੀ ਕਾਨਫਰੰਸ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ …

Read More »

ਕਾਂਗਰਸ ਦੀ ਕਾਨਫਰੰਸ ‘ਚ ਕੈਪਟਨ ਅਮਰਿੰਦਰ ਸਿੰਘ ਨੇ ਕੀਤੇ ਵੱਡੇ ਵਾਅਦੇ

ਤਲਵੰਡੀ ਸਾਬੋ/ਬਿਊਰੋ ਨਿਊਜ਼ ਸੂਬੇ ਅੰਦਰ 2017 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਪੂਰੇ ਜ਼ੋਰਾਂ ‘ਤੇ ਹਨ। ਅੱਜ ਵਿਸਾਖੀ ਦੇ ਬਹਾਨੇ ਤਲਵੰਡੀ ਸਾਬੋ ਵਿਖੇ ਵੱਖ-ਵੱਖ ਸਿਆਸੀ ਪਾਰਟੀਆਂ ਆਪਣੇ ਕੰਮਾਂ ਦਾ ਗੁਣਗਾਣ ਕਰਦੀਆਂ ਨਜ਼ਰ ਆਈਆਂ, ਜਿਨ੍ਹਾਂ ਵਿਚੋਂ ਕਾਂਗਰਸ ਵੀ ਇੱਕ ਸੀ।ઠ ਕਾਂਗਰਸ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ …

Read More »

10 ਨਵੰਬਰ ਨੂੰ ਫਿਰ ਹੋਵੇਗਾ ‘ਸਰਬੱਤ ਖਾਲਸਾ’

ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਹੋਇਆ ਐਲਾਨ ਤਲਵੰਡੀ ਸਾਬੋ/ਬਿਊਰੋ ਨਿਊਜ਼ ਸਰਬੱਤ ਖਾਲਸਾ ਇੱਕ ਵਾਰ ਫਿਰ ਬੁਲਾਇਆ ਗਿਆ ਹੈ। ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸਰਬੱਤ ਖਾਲਸਾ ਬੁਲਾਉਣ ਵਾਲੀਆਂ ਪੰਥਕ ਜਥੇਬੰਦੀਆਂ ਨੇ ਇਹ ਐਲਾਨ ਕੀਤਾ ਹੈ। ਜਥੇਬੰਦੀਆਂ ਮੁਤਾਬਕ 10 ਨਵੰਬਰ 2016 ਨੂੰ ਸਰਬੱਤ ਖਾਲਸਾ ਦਾ ਇਕੱਠ ਤਲਵੰਡੀ ਸਾਬੋ …

Read More »