ਜਿਨ੍ਹਾਂ ਨੂੰ ਮਿਲੀ ਟਿਕਟ ਉਨ੍ਹਾਂ ਲਈ ਰੱਬ, ਜਿਨ੍ਹਾਂ ਨੂੰ ਨਹੀਂ ਮਿਲੀ ਉਨ੍ਹਾਂ ਲਈ ਠੱਗ
ਮੁਕਤਸਰ/ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਚੋਣਾਂ 2017 ਲਈ ਟਿਕਟਾਂ ਦੇ ਐਲਾਨ ਮਗਰੋਂ ਉੱਠੀਆਂ ਬਾਗੀ ਸੁਰਾਂ ਬਾਰੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਜਿਨ੍ਹਾਂ ਨੂੰ ਮਿਲੀ ਟਿਕਟ ਉਨ੍ਹਾਂ ਲਈ ਰੱਬ ਤੇ ਜਿਨ੍ਹਾਂ ਨੂੰ ਨਹੀਂ ਮਿਲੀ ਉਨ੍ਹਾਂ ਲਈ ਠੱਗ। ਪਾਰਟੀ ਆਗੂਆਂ ਵੱਲੋਂ ਦਿੱਤੇ ਜਾ ਰਹੇ ਅਸਤੀਫਿਆਂ ‘ਤੇ ਗੱਲ ਕਰਦਿਆਂ ਬਾਦਲ ਨੇ ਮਜਾਕੀਆ ਅੰਦਾਜ਼ ਵਿਚ ਇਹ ਗੱਲ ਕਹੀ।
1984 ਦੇ ਦਿੱਲੀ ਸਿੱਖ ਵਿਰੋਧੀ ਕਤਲੇਆਮ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ‘ਤੇ ਬਾਦਲ ਨੇ ਤਿੱਖੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਜੇਕਰ ਗੁਨਾਹਗਾਰਾਂ ਨੂੰ ਸਜ਼ਾ ਮਿਲ ਜਾਵੇ ਤਾਂ ਲੋਕਾਂ ਨੂੰ ਭਰੋਸਾ ਮਿਲ ਜਾਵੇਗਾ, ਪਰ ਜੇਕਰ ਸਜ਼ਾ ਨਾ ਮਿਲੀ ਤਾਂ ਲੋਕਾਂ ਦਾ ਗੁੱਸਾ ਹੋਰ ਵਧੇਗਾ ਤੇ ਇਸ ਦੇ ਨਤੀਜੇ ਚੰਗੇ ਨਹੀਂ ਹੋਣਗੇ। ਨੋਟਬੰਦੀ ਬਾਰੇ ਬਾਦਲ ਨੇ ਕਿਹਾ ਕਿ ਲੋਕਾਂ ਨੂੰ ਮੁਸ਼ਕਲਾਂ ਤਾਂ ਹੋਣਗੀਆਂ ਪਰ ਇਸ ਕਦਮ ਨਾਲ ਦੇਸ਼ ਨੂੰ ਫਾਇਦਾ ਪਹੁੰਚੇਗਾ। ਕੋਈ ਵੀ ਨਵਾਂ ਤੇ ਵੱਡਾ ਕਦਮ ਪੁੱਟਣਾ ਹੋਵੇ ਤਾਂ ਕੁਝ ਮੁਸ਼ਕਲਾਂ ਤਾਂ ਹੁੰਦੀਆਂ ਹੀ ਹਨ। ਉਨ੍ਹਾਂ ਪ੍ਰਧਾਨ ਮੰਤਰੀ ਦੇ ਇਸ ਕਦਮ ਦੀ ਸ਼ਲਾਘਾ ਵੀ ਕੀਤੀ।
Check Also
‘ਆਪ’ ਦੇ ਤਿੰਨ ਵਿਧਾਇਕਾਂ ਨੇ ਜਗਜੀਤ ਸਿੰਘ ਡੱਲੇਵਾਲ ਨਾਲ ਕੀਤੀ ਮੁਲਾਕਾਤ
ਕਿਹਾ : ਕਿਸਾਨਾਂ ਦੀ ਮੰਗਾਂ ਮੰਨ ਕੇ ਡੱਲੇਵਾਲ ਦੀ ਭੁੱਖ ਹੜਤਾਲ ਖਤਮ ਕਰਵਾਏ ਕੇਂਦਰ ਸਰਕਾਰ …