22.9 C
Toronto
Thursday, September 17, 2026
spot_img
Homeਪੰਜਾਬਪਰਗਟ ਸਿੰਘ ਨੇ ਬੈਂਸ ਭਰਾਵਾਂ ਨੂੰ ਦਿੱਤੀਆਂ ਸ਼ੁਭ ਕਾਮਨਾਵਾਂ

ਪਰਗਟ ਸਿੰਘ ਨੇ ਬੈਂਸ ਭਰਾਵਾਂ ਨੂੰ ਦਿੱਤੀਆਂ ਸ਼ੁਭ ਕਾਮਨਾਵਾਂ

ਪਰਗਟ ਸਿੰਘ ਨੇ ਬੈਂਸ ਭਰਾਵਾਂ ਨੂੰ ਦਿੱਤੀਆਂ ਸ਼ੁਭ ਕਾਮਨਾਵਾਂਕਿਹਾ, ਦੱਸ ਕੇ ਚਲੇ ਜਾਂਦੇ ਤਾਂ ਚੰਗਾ ਹੁੰਦਾ, ਬਿਨਾ ਦੱਸੇ ਵੱਖ ਹੋਣ ‘ਤੇ ਕੀਤਾ ਰੋਸ ਜ਼ਾਹਰ
ਜਲੰਧਰ/ਬਿਊਰੋ ਨਿਊਜ਼
ਆਵਾਜ਼-ਏ-ਪੰਜਾਬ ਫਰੰਟ ਤੋਂ ਵੱਖ ਹੋ ਕੇ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰਨ ‘ਤੇ ਬੈਂਸ ਭਰਾਵਾਂ ਨੂੰ ਅਕਾਲੀ ਦਲ ਦੇ ਸਾਬਕਾ ਵਿਧਾਇਕ ਪਰਗਟ ਸਿੰਘ ਨੇ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ। ਪਰ ਇਸ ਦੇ ਨਾਲ ਹੀ ਬਿਨਾਂ ਦੱਸੇ ਵੱਖ ਹੋਣ ਦੇ ਚੱਲਦੇ ਰੋਸ ਵੀ ਜ਼ਾਹਰ ਕੀਤਾ ਹੈ। ਪਰਗਟ ਸਿੰਘ ਨੇ ਕਿਹਾ ਕਿ ‘ਜੇਕਰ ਦੱਸ ਕੇ ਚਲੇ ਜਾਂਦੇ ਤਾਂ ਚੰਗਾ ਹੁੰਦਾ, ਪਰ ਜੇ ਦੱਸ ਕੇ ਨਹੀਂ ਵੀ ਗਏ ਤਾਂ ਕੋਈ ਅਫਸੋਸ ਨਹੀਂ ਹੈ।’
ਪ੍ਰਗਟ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਅਸੀਂ ਇਕੱਠੇ ਮਿਲ ਕੇ ਫਰੰਟ ਬਣਾਇਆ ਸੀ, ਬੈਂਸ ਚਲੇ ਗਏ, ਕੋਈ ਗੱਲ ਨਹੀ। ਮੈਂ ਦਿੱਲੀ ਵਿਚ ਨਵਜੋਤ ਸਿੱਧੂ ਨਾਲ ਮੀਟਿੰਗ ਕਰਨ ਮਗਰੋਂ ਆਪਣੇ ਬਾਰੇ ਕੁੱਝ ਕਹਾਂਗਾ।ઠਜ਼ਿਕਰਯੋਗ ਹੈ ਕਿ ਲੁਧਿਆਣਾ ਤੋਂ ਆਜ਼ਾਦ ਵਿਧਾਇਕ ਬੈਂਸ ਭਰਾਵਾਂ ਨੇ ਕੱਲ੍ਹ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰ ਲਿਆ ਹੈ ਤੇ ‘ਆਪ’ ਨੇ ਬੈਂਸ ਭਰਾਵਾਂ ਨੂੰ ਪੰਜ ਸੀਟਾਂ ਦਿੱਤੀਆਂ ਹਨ।

RELATED ARTICLES
POPULAR POSTS