ਲੰਘੇ ਸ਼ਨੀਵਾਰ ਨੂੰ ਚਾਂਦਨੀ ਗੇਟਵੇਅ ਬੈਂਕਟ ਹਾਲ ਵਿਚ ਸਿੱਖ ਮੋਟਰ ਸਾਈਕਲ ਕਲੱਬ ਵਲੋਂ ਇਕ ਡਿਨਰ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਲੱਗਭੱਗ 400 ਵਿਅਕਤੀ ਸ਼ਾਮਿਲ ਹੋਏ। ਵਰਣਨਯੋਗ ਹੈ ਕਿ 2013 ਵਿਚ ਇਸ ਕਲੱਬ ਦੀ ਸਥਾਪਨਾ ਕੀਤੀ ਗਈ ਸੀ। ਜਿਸ ਦੇ ਪ੍ਰਧਾਨ ਇੰਦਰਜੀਤ ਸਿੰਘ ਜਗਰਾਉਂ ਅਤੇ ਸਕੱਤਰ ਖੁਸ਼ਵੰਤ ਸਿੰਘ ਬਾਜਵਾ ਹਨ। ਇਸ ਤੋਂ ਇਲਾਵਾ ਵੀ ਕਮਿਊਨਿਟੀ ਦੇ ਲਈ ਆਗੂ ਇਸ ਦੀ ਕਾਰਜਕਾਰਨੀ ਵਿਚ ਸ਼ਾਮਿਲ ਹਨ।
ਹੋਰਨਾਂ ਤੋਂ ਇਲਾਵਾ ਐਮ ਪੀ ਰਾਜ ਗਰੇਵਾਲ, ਐਮ ਪੀ ਪੀ ਜਗਮੀਤ ਸਿੰਘ ਅਤੇ ਹਰਿੰਦਰ ਮੱਲੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ, ਇਸ ਮੌਕੇ ਵਿਰੋਧੀ ਧਿਰ ਦੇ ਲੀਡਰ ਪੈਟਰਿਕ ਬਰਾਉਨ ਦਾ ਸੁਨੇਹਾ ਲੈ ਕੇ ਮੁਸਕੋਕਾ ਤੋਂ ਐਮ ਪੀ ਪੀ ਨੌਰਮ ਮਿਲਰ ਵੀ ਪਹੁੰਚੇ। ਉਹਨਾਂ ਨੇ ਦੱਸਿਆ ਕਿ ਪੈਟਰਿਕ ਬਰਾਉਨ ਇਸ ਗੱਲ ਦੀ ਪੁਰਜ਼ੋਰ ਹਮਾਇਤ ਕਰਦੇ ਹਨ ਕਿ ਸਿੱਖ ਮੋਟਰਸਾਈਕਲ ਚਾਲਕਾਂ ਨੂੰ ਹੈਲਮਟ ਤੋਂ ਛੋਟ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਦਾ ਵਾਅਦਾ ਐਮ ਪੀ ਰਾਜ ਗਰੇਵਾਲ ਨੇ ਵੀ ਕੀਤਾ ਕਿ ਉਹ ਫੈਡਰਲ ਪੱਧਰ ‘ਤੇ ਇਸ ਮੁੱਦੇ ਨੂੰ ਉਠਾਉਣਗੇ।
ਵਰਣਨਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਸਿੱਖ ਮੋਟਰ ਸਾਈਕਲ ਕਲੱਬ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਬੀ ਸੀ ਅਤੇ ਹੋਰ ਸੂਬਿਆਂ ਵਾਂਗ ਉਨਟਾਰੀਓ ਵਿਚ ਵੀ ਪਗੜੀਧਾਰੀ ਸਿੱਖ ਮੋਟਰ ਸਾਈਕਲ ਚਾਲਕਾਂ ਨੂੰ ਹੈਲਮਟ ਪਾਉਣ ਤੋਂ ਛੋਟ ਦਿੱਤੀ ਜਾਵੇ। ਹਾਲਾਂ ਕਿ ਪਰੀਮੀਅਰ ਕੈਥਲਿਨ ਵਿਨ ਇਸ ਮੰਗ ਨੂੰ ਮੰਨਣ ਬਾਰੇ ਵਾਅਦਾ ਕਰ ਚੁੱਕੇ ਹਨ ਪ੍ਰੰਤੂ ਅਜੇ ਤੱਕ ਇਸ ਨੂੰ ਲਾਗੂ ਨਹੀਂ ਕੀਤਾ ਗਿਆ ਹੈ।
Check Also
ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ’ਚ ਨਿੱਤਰੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ
ਕਿਹਾ : ਗਿਆਨੀ ਹਰਪ੍ਰੀਤ ਸਿੰਘ ਨੂੰ ਸੱਚ ਬੋਲਣ ਦੀ ਮਿਲੀ ਹੈ ਸਜ਼ਾ ਫਰੀਦਕੋਟ/ਬਿਊਰੋ ਨਿਊਜ਼ : …