ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ ਅੰਮ੍ਰਿਤਸਰ : ਅਕਾਲ ਫੈਡਰੇਸ਼ਨ ਦੇ ਆਗੂ ਭਾਈ ਨਰਾਇਣ ਸਿੰਘ ਚੌੜਾ ਨੂੰ ਵੱਖ-ਵੱਖ ਕੇਸਾਂ ਵਿੱਚ ਜ਼ਮਾਨਤ ਮਿਲਣ ਮਗਰੋਂ ਉਸ ਨੂੰ ਕੇਂਦਰੀ ਜੇਲ੍ਹ ਤੋਂ ਰਿਹਾਅ ਕੀਤਾ ਗਿਆ। ਇਸ ਤੋਂ ਬਾਅਦ ਉਸ ਨੇ ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਭਾਈ ਨਰਾਇਣ ਸਿੰਘ ਚੌੜਾ ਉਸ ਨੇ …
Read More »‘ਨੰਨੀ ਛਾਂ ਤੀਰਥ ਯਾਤਰਾ’ ਸਹਾਰੇ ਹਰਸਿਮਰਤ ਬਾਦਲ ਵਲੋਂ ਚੋਣਾਂ ਦੀ ਤਿਆਰੀ
ਚਾਰ ਮਹੀਨਿਆਂ ਤੋਂ ਚੁੱਪ ਚੁਪੀਤੇ ਮਾਵਾਂ-ਧੀਆਂ ਅਤੇ ਨੂੰਹਾਂ-ਸੱਸਾਂ ਲਈ ਚੱਲ ਰਹੀ ਹੈ ਤੀਰਥ ਯਾਤਰਾ ਬਠਿੰਡਾ/ਬਿਊਰੋ ਨਿਊਜ਼ : ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਸੰਸਦੀ ਹਲਕੇ ਬਠਿੰਡਾ ਵਿੱਚ ਹੁਣ ‘ਮਿਸ਼ਨ-2019’ ਦੀ ਤਿਆਰੀ ਵਜੋਂ ‘ਨੰਨ੍ਹੀ ਛਾਂ ਤੀਰਥ ਯਾਤਰਾ’ ਸ਼ੁਰੂ ਕੀਤੀ ਗਈ ਹੈ ਤਾਂ ਜੋ ਚੋਣਾਂ ਤੋਂ ਪਹਿਲਾਂ ਔਰਤਾਂ ਨੂੰ ਆਪਣੇ ਨਾਲ …
Read More »ਗੁਰਦੁਆਰੇ ਜਾ ਰਹੇ ਸਨ 7 ਦੋਸਤ, ਚਲਾਨ ਦੀ ਵੀਡੀਓ ਬਣਾਈਤਾਂ ਪੁਲਿਸ ਨੇ ਨਿਰਵਸਤਰ ਕਰਕੇ ਅਸ਼ਲੀਲਤਾ ਦੀਆਂ ਟੱਪੀਆਂ ਹੱਦਾਂ
4 ਨੌਜਵਾਨ ਹਸਪਤਾਲ ‘ਚ ਭਰਤੀ, ਇਕ ਗੰਭੀਰ; ਸਨੌਰ ਥਾਣੇ ਦਾ ਆਰੋਪੀ ਏਐਸਆਈ ਮੁਅੱਤਲ ਪਟਿਆਲਾ : ਸਨੌਰ ਥਾਣੇ ਦੀ ਪੁਲਿਸ ਨੇ ਐਤਵਾਰ ਰਾਤ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਛੋਟੀ ਜਿਹੀ ਗੱਲ ‘ਤੇ ਇਕ ਇੰਜੀਨੀਅਰਿੰਗ ਦੇ ਵਿਦਿਆਰਥੀ ਅਤੇ ਉਸਦੇ 6 ਦੋਸਤਾਂ ਨੂੰ ਨੰਗਾ ਕਰਕੇ ਪੁਲਿਸ ਨੇ ਉਨ੍ਹਾਂ ਕੋਲੋਂ ਉਨ੍ਹਾਂ ਦੇ …
Read More »ਜਗਤਾਰ ਸਿੰਘ ਹਵਾਰਾ ਨੂੰ ਮੋਗਾ ਅਦਾਲਤ ਨੇ ਕੀਤਾ ਦੋਸ਼ ਮੁਕਤ
ਮੋਗਾ : ਜਗਤਾਰ ਸਿੰਘ ਹਵਾਰਾ ਨੂੰ ਮੋਗਾ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਤਰਸੇਮ ਮੰਗਲਾ ਦੀ ਅਦਾਲਤ ਨੇ ਸਾਢੇ 13 ਵਰ੍ਹੇ ਪਹਿਲਾਂ ਥਾਣਾ ਬੱਧਨੀ ਕਲਾਂ ਅਧੀਨ ਪੁਲਿਸ ਚੌਕੀ, ਲੋਪੋ ਵਿੱਚ ਤਾਇਨਾਤ ਸਿਪਾਹੀ ਜਸਵੀਰ ਸਿੰਘ ਉੱਤੇ ਜਾਨਲੇਵਾ ਹਮਲਾ ਕਰਨ ਦੇ ਕੇਸ ਵਿੱਚੋਂ ਦੋਸ਼ਮੁਕਤ ਕਰਾਰ ਦਿੰਦਿਆਂ ਡਿਸਚਾਰਜ ਕੀਤਾ ਹੈ। ਦਿੱਲੀ ਦੀ ਤਿਹਾੜ …
Read More »ਗਿਆਨੀ ਗੁਰਮੁਖ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮੁੜ ਮੁੱਖ ਗ੍ਰੰਥੀ ਨਿਯੁਕਤ ਕੀਤਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਕਮੇਟੀ ਵਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਨੂੰ ਅਚਾਨਕ ਮੁੜ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮੁੱਖ ਗ੍ਰੰਥੀ ਨਿਯੁਕਤ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਸ ਵੇਲੇ ਮੁੱਖ …
Read More »‘ਗੁਪਤ ਰਿਪੋਰਟ’ ਮੁਤਾਬਕ ਬਰਗਾੜੀ ਕਾਂਡ ਦੀ ਤਾਰ ਸਿੱਧੀ ਡੇਰਾ ਸਿਰਸਾ ਨਾਲ ਜੁੜੀ
ਡੇਰਾ ਸਿਰਸਾ ਮੁਖੀ ਰਾਮ ਰਹੀਮ ਦੇ ਪੀਏ ਨੇ ਘੁਮਾਈ ਬਰਗਾੜੀ ਕਾਂਡ ਦੀ ਸੂਈ ਬਠਿੰਡਾ/ਬਿਊਰੋ ਨਿਊਜ਼ : ਬਰਗਾੜੀ ਕਾਂਡ ਦੀ ‘ਗੁਪਤ ਰਿਪੋਰਟ’ ਵਿੱਚ ਕਈ ਗੁੱਝੇ ਭੇਤ ਬੰਦ ਹਨ, ਜਿਨ੍ਹਾਂ ਦੇ ਡਰੋਂ ਕੈਪਟਨ ਹਕੂਮਤ ਕੋਈ ਭਾਫ਼ ਬਾਹਰ ਨਹੀਂ ਕੱਢ ਰਹੀ। ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਇਹ ‘ਗੁਪਤ ਰਿਪੋਰਟ’ ਪੁਲਿਸ ਮੁਖੀ …
Read More »ਪੰਜਾਬ ਦੇ 31 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਤੋਂ ਰਾਹਤ ਲਈ ਕੇਂਦਰੀ ਮੰਤਰੀ ਪਾਸਵਾਨ ਨੇ ਪੱਲਾ ਝਾੜਿਆ
ਕਿਹਾ – ਕਰਜ਼ੇ ਦੀ ਚਾਬੀ ਮੋਦੀ ਤੇ ਜੇਤਲੀ ਹੱਥ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਲਈ ਵਿੱਤੀ ਪੱਖ ਤੋਂ ਵੱਡੀ ਸਿਰਦਰਦੀ ਬਣੇ 31 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਦੀ ਰਾਹਤ ਤੋਂ ਕੇਂਦਰੀ ਖੁਰਾਕ, ਖ਼ਪਤਕਾਰ ਮਾਮਲਿਆਂ ਤੇ ਜਨਤਕ ਵੰਡ ਪ੍ਰਣਾਲੀ ਬਾਰੇ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਪੂਰੀ ਤਰ੍ਹਾਂ ਪੱਲਾ ਝਾੜ ਲਿਆ ਹੈ। ਪੰਜਾਬ …
Read More »ਡੋਪ ਟੈਸਟਾਂ ਦੀ ਮੋਟੀ ਕਮਾਈ ਨੇ ਸਰਕਾਰੀ ਖਜ਼ਾਨੇ ‘ਚ ਕੀਤਾ ਵਾਧਾ
ਸਿਹਤ ਮਹਿਕਮੇ ਦਾ ਫੈਸਲਾ ਪੰਜਾਬ ਸਰਕਾਰ ਨੂੰ ਆਇਆ ਰਾਸ ਬਠਿੰਡਾ : ਪੰਜਾਬ ਵਿੱਚ ਡੋਪ ਟੈਸਟ ਕਿੱਟਾਂ ਦੀ ਖ਼ਰੀਦ ਵਿੱਚ ਘਾਲਾ ਮਾਲਾ ਹੋਣ ਲੱਗਾ ਹੈ। ਗ੍ਰਹਿ ਮੰਤਰਾਲੇ ਨੇ ਲਾਇਸੈਂਸੀ ਹਥਿਆਰ ਲੈਣ ਲਈ ਡੋਪ ਟੈਸਟ ਲਾਜ਼ਮੀ ਕਰਾਰ ਦਿੱਤਾ ਹੈ। ਸਿਹਤ ਮਹਿਕਮੇ ਨੂੰ ਪੰਜਾਬ ਸਰਕਾਰ ਦਾ ਇਹ ਫ਼ੈਸਲਾ ਰਾਸ ਆ ਗਿਆ ਹੈ, ਜਿਸ …
Read More »ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 15 ਪੰਜਾਬੀਆਂ ਸਮੇਤ 100 ਬਣਾਏ ਬੰਧਕ,3 ਦੀ ਮੌਤ ਟਰੈਵਲ ਏਜੰਟਾਂ ਦੀ ਖੇਡ : ਫਰਜੀ ਟਰੈਵਲ ਏਜੰਟਾਂ ਦੇ ਗਿਰੋਹ ਨੇ ਬੇਂਗਲੁਰੂ ਕੋਲ ਜੰਗਲਾਂ ‘ਚ ਰੱਖੇ ਹਨ ਨੌਜਵਾਨ, ਜਾਨ ਬਚਾ ਕੇ ਪਹੁੰਚੇ ਬਰਨਾਲਾ ਦੇ ਗੁਰਪ੍ਰੀਤ ਨੇ ਪੁਲਿਸ ਨੂੰ ਸੁਣਾਈ ਦਾਸਤਾਂ ਬਰਨਾਲਾ : ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਫਰਜੀ ਟਰੈਵਲ ਏਜੰਟਾਂ ਨੇ 15 ਪੰਜਾਬੀਆਂ ਸਮੇਤ 100 ਤੋਂ ਜ਼ਿਆਦਾ ਨੌਜਵਾਨਾਂ ਨੂੰ ਬੇਂਗਲੁਰੂ ਦੇ ਕੋਲ ਜੰਗਲ ‘ਚ ਬੰਧਕ ਬਣਾ ਲਿਆ ਹੈ। ਉਨ੍ਹਾਂ ਤੋਂ ਗੰਨ ਪੁਆਇੰਟ ‘ਤੇ ਘਰ ਤੋਂ ਪੈਸੇ ਮੰਗਵਾਏ ਜਾਂਦੇ ਹਨ ਅਤੇ ਪੈਸੇ ਨਾ ਦੇਣ ਵਾਲਿਆਂ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ। ਇਹ ਸਨਸਨੀਖੇਜ ਖੁਲਾਸਾ ਜਾਨ ਬਚਾ ਕੇ ਪਹੁੰਚੇ ਬਰਨਾਲਾ ਦੇ ਗੁਰਪ੍ਰੀਤ ਸਿੰਘ ਨੇ ਕੀਤਾ ਹੈ। ਗੁਰਪ੍ਰੀਤ ਸਿੰਘ ਦੇ ਅਨੁਸਾਰ ਤਿੰਨ ਨੌਜਵਾਨਾਂ ਦੀ ਹੱਤਿਆ ਉਸ ਦੇ ਸਾਹਮਣੇ ਕੀਤੀ ਗਈ। ਮਾਰੇ ਗਏ ਨੌਜਵਾਨਾਂ ਦੀ ਗਿਣਤੀ ਜ਼ਿਆਦਾ ਵੀ ਹੋ ਸਕਦੀ ਹੈ। ਬੰਧਕ ਬਣਾਏ ਗਏ ਲੋਕਾਂ ‘ਚ ਕੁਝ ਹੋਰ ਰਾਜਾਂ, ਬੰਗਲਾਦੇਸ਼ ਅਤੇ ਨੇਪਾਲ ਦੇ ਵੀ ਹਨ। ਗੁਰਪ੍ਰੀਤ ਨੇ ਦੱਸਿਆ ਕਿ ਨੌਜਵਾਨਾਂ ਨੂੰ ਅਲੱਗ ਬੰਧਕ ਬਣਾ ਕੇ ਰੱਖਿਆ ਗਿਆ ਹੈ। ਬਰਨਾਲਾ ਦੇ ਪਿੰਡ ਕਾਹਨਕੇ ਨਿਵਾਸੀ ਗੁਰਪ੍ਰੀਤ ਸਿੰਘ ਨੇ ਇਹ ਸਾਰੀ ਕਹਾਣੀ ਐਸਐਸਪੀ ਬਰਨਾਲਾ ਨੂੰ ਵੀ ਸੁਣਾਈ। ਨੌਜਵਾਨ ਦੀ ਸ਼ਿਕਾਇਤ ‘ਤੇ ਪੁਲਿਸ ਨੇ ਕੈਨੇਡਾ ਨਿਵਾਸੀ ਇਕ ਏਜੰਟ ਸਮੇਤ ਅੱਠ ਲੋਕਾਂ ‘ਤੇ ਕੇਸ ਦਰਜ ਕਰਕੇ ਦੋ ਆਰੋਪੀਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਬੰਧਕ ਬਣਾਏ ਨੌਜਵਾਨਾਂ ਨੂੰ ਬਚਾਉਣ ਦੇ ਯਤਨ ਤੇਜ਼ ਕਰ ਦਿੱਤੇ ਗਏ ਹਨ। ਗੁਰਪ੍ਰੀਤ ਦੀ ਜ਼ੁਬਾਨੀ ਦਹਿਸ਼ਤ ਭਰੀ ਕਹਾਣੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਕੈਨੇਡਾ ਭੇਜਣ ਦਾ ਲਾਲਚ ਦੇ ਕੇ ਪਿੰਡ ਠੀਕਰੀਵਾਲਾ ਦੇ ਸੁਖਪ੍ਰੀਤ ਸਿੰਘ ਅਤੇ ਉਸ ਦੇ ਕੁਝ ਸਾਥੀਆਂ ਨੇ 25 ਲੱਖ ਰੁਪਏ ਲਏ ਸਨ। ਉਹ ਏਜੰਟਾਂ ਦੇ ਕਹਿਣ ‘ਤੇ ਦਸੰਬਰ ‘ਚ ਦਿੱਲੀ ਗਿਆ ਸੀ। ਉਸ ਨੂੰ ਇਕ ਮਹੀਨੇ ਤੱਕ ਦਿੱਲੀ ਘੁਮਾਇਆ ਗਿਆ ਅਤੇ ਉਸ ਨੂੰ ਆਰਾਮ ਨਾਲ ਰੱਖਿਆ ਗਿਆ। ਫਿਰ ਫਲਾਇਟ ਰਾਹੀਂ ਪਹਿਲਾਂ ਮੁੰਬਈ ਅਤੇ ਬਾਅਦ ‘ਚ ਬੇਂਗਲੁਰੂ ਲਿਜਾਇਆ ਗਿਾ। ਗਿਰੋਹ ਦੇ ਦੋ ਨੌਜਵਾਨ ਉਸ ਨੂੰ ਰਾਤ ਨੂੰ ਗੱਡੀ ‘ਚ ਬੈਠਾ ਕੇ ਬੇਂਗਲੁਰੂ ਦੇ ਕੋਲ ਜੰਗਲ ‘ਚ ਲੈ ਗਏ ਅਤੇ ਉਥੇ ਇਕ ਕਮਰੇ ‘ਚ ਕੈਦ ਕਰ ਦਿੱਤਾ। ਕਮਰੇ ‘ਚ ਲਗਭਗ 100 ਨੌਜਵਾਨ ਪਹਿਲਾਂ ਤੋਂ ਹੀ ਕੈਦ ਸਨ। ਗੰਨ ਪੁਆਇੰਟ ‘ਤੇ ਕੈਨੇਡਾ ਦੀ ਸਿਮ ਵਾਲੇ ਫੋਨ ਤੋਂ ਘਰ ‘ਤੇ ਮਾਂ ਰਣਜੀਤ ਕੌਰ ਨਾਲ ਗੱਲ ਕਰਵਾਈ। ਉਸ ਕੋਲੋਂ ਜਬਰਦਸਤੀ ਬੁਲਵਾਇਆ ਗਿਆ ਕਿ ਉਹ ਕੈਨੇਡਾ ਪਹੁੰਚ ਗਿਆ ਹੈ ਅਤੇ ਬਾਕੀ ਦਾ ਦਸ ਲੱਖ ਰੁਪਏ ਏਜੰਟ ਨੂੰ ਦੇ ਦੇਣ। ਇਸ ‘ਤੇ ਮਾਂ ਨੇ ਤੀਜੇ ਦਿਨ ਏਜੰਟ ਨੂੰ ਦਸ ਲੱਖ ਰੁਪਏ ਦੇ ਦਿੱਤੇ। 10 ਦਿਨ ਰੇਲ ਗੱਡੀ ‘ਚ ਧੱਕੇ ਖਾ ਕੇ ਪਹੁੰਚਿਆ ਘਰ : ਗੁਰਪ੍ਰੀਤ, ਇਕ ਦਿਨ ਉਸ ਨੂੰ ਤੇਜ਼ ਬੁਖਾਰ ਸੀ, ਉਹ ਬਿਨਾ ਕੱਪੜਿਆਂ ਤੋਂ ਜ਼ਮੀਨ ‘ਤੇ ਪਿਆ ਤੜਪ ਰਿਹਾ ਸੀ ਤਾਂ ਕੋਲ ਖੜ੍ਹੇ ਗਿਰੋਹ ਦੇ ਇਕ ਨੌਜਵਾਨ ਨੇ ਪੁੱਛਿਆ ਕਿ ਉਹ ਕਿੱਥੋਂ ਦਾ ਰਹਿਣ ਵਾਲਾ ਹੈ? ਮੈਂ ਕਿਹਾ ਕਿ ਮੈਂ ਪੰਜਾਬ ਦਾ ਰਹਿਣ ਵਾਲਾ ਹਾਂ। ਘਰ ‘ਚ ਮੇਰੀ ਬੁੱਢੀ ਮਾਂ ਅਤੇ ਛੋਟੀ ਭੈਣ ਹੈ। ਭੈਣ ਦੇ ਵਿਆਹ ਦੇ ਲਈ ਜ਼ਮੀਨ ਗਹਿਣੇ ਰੱਖ ਕੇ ਆਇਆ ਹਾਂ। ਉਸ ਨੂੰ ਮੇਰੇ ‘ਤੇ ਤਰਸ ਆ ਗਿਆ। ਉਸ ਨੇ ਮੈਨੂੰ ਇਕ ਸੇਬ ਦੀ ਫਾੜੀ, ਇਕ ਫਰੂਟੀ ਅਤੇ ਦਵਾਈ ਦਿੱਤੀ ਅਤੇ ਕਮਰੇ ‘ਚ ਬੰਦ ਕਰ ਦਿੱਤਾ। ਤਿਨ ਦਿਨ ਮੌਕਾ ਦੇਖ ਕੇ ਗਿਰੋਹ ਨੇ ਮੈਨੂੰ ਉਥੋਂ ਭਜਾ ਦਿੱਤਾ। ਕਿਸੇ ਤਰ੍ਹਾਂ ਜਾਨ ਬਚਾ ਕੇ ਲਗਭਗ 10 ਦਿਨ ਧੱਕੇ ਖਾ ਕੇ ਘਰ ਪਹੁੰਚਿਆ। 1 ਜੁਲਾਈ ਨੂੰ ਏਜੰਟ ਦੇ ਖਿਲਾਫ਼ ਸ਼ਿਕਾਇਤ ਦਰਜ ਕਰਵਾਈ। ਬਰਨਾਲਾ ਪਹੁੰਚ ਕੇ ਏਜੰਟ ਤੋਂ 25 ਲੱਖ ਰੁਪਏ ਵਾਪਸ ਮੰਗੇ ਪ੍ਰੰਤੂ ਏਜੰਟ ਨੇ ਸਿਰਫ਼ 5 ਲੱਖ ਰੁਪਏ ਵਾਪਸ ਦਿੱਤੇ। ਪੂਰੇ ਵਾਪਸ ਨਾ ਮਿਲਣ ‘ਤੇ ਉਸ ਨੇ ਐਸਐਸਪੀ ਬਰਨਾਲਾ ਦੇ ਕੋਲ 25 ਜੁਲਾਈ ਨੂੰ ਸ਼ਿਕਾਇਤ ਦਰਜ ਕਰਵਾਈ। ਪੈਸੇ ਨਾ ਦੇਣ ‘ਤੇ ਮਾਰ ਦਿੱਤੀ ਜਾਂਦੀ ਹੈ ਗੋਲੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਨੂੰ ਭੁੱਖਾ ਰੱਖ ਕੇ ਉਨ੍ਹਾਂ ਨੂੰ ਕੁੱਟਿਆ ਜਾਂਦਾ। ਦਿਨ ‘ਚ ਦੋ ਵਾਰ ਕੈਮੀਕਲ ਵਾਲਾ ਪਾਣੀ ਪਿਲਾਇਆ ਜਾਂਦਾ ਹੈ। ਹਫਤੇ ‘ਚ ਸਿਰਫ਼ ਦੋ ਵਾਰ ਖਾਣੇ ਦੇ ਰੂਪ ‘ਚ ਸਿਰਫ਼ ਚਾਵਲ ਦਿੱਤੇ ਜਾਂਦੇ। ਨੌਜਵਾਨਾਂ ਨੂੰ ਗੰਨ ਪੁਆਇੰਟ ‘ਤੇ ਲੈ ਕੇ ਪਹਿਲਾਂ ਏਜੰਟ ਦੀ ਪੇਮੈਂਟ ਕਰਵਾਈ ਜਾਂਦੀ ਅਤੇ ਫਿਰ ਜਿਊਂਦਾ ਰਹਿਣ ਦੇ ਲਈ ਪੈਸੇ ਮੰਗੇ ਜਾਂਦੇ। ਪੈਸੇ ਨਾ ਦੇਣ ਵਾਲਿਆਂ ਨੂੰ ਗੋਲੀ ਮਾਰ ਕੇ ਖਾਈ ‘ਚ ਸੁੱਟ ਦਿੱਤਾ ਜਾਂਦਾ। ਉਸ ਦੇ ਸਾਹਮਣੇ ਤਿੰਨ ਨੌਜਵਾਨਾਂ ਨੂੰ ਗੋਲੀ ਮਾਰੀ ਗਈ। ਏਜੰਟ ਦੀ ਭਾਲ ‘ਚ ਛਾਪੇਮਾਰੀ, ਦੋ ਗ੍ਰਿਫ਼ਤਾਰ ਐਸਐਸਪੀ ਹਰਜੀਤ ਸਿੰਘ ਨੇ ਕਿਹਾ ਕਿ ਪੁਲਿਸ ਨੇ ਗੁਰਪ੍ਰੀਤ ਦੀ ਸ਼ਿਕਾਇਤ ਤੋਂ ਬਾਅਦ ਗੁਰਪ੍ਰੀਤ ਨਿਵਾਸੀ ਕੈਨੇਡਾ, ਰਣਜੀਤ ਸਿੰਘ ਨਿਵਾਸੀ ਮੋਗਾ, ਸੁਖਪ੍ਰੀਤ ਸਿੰਘ ਨਿਵਾਸੀ ਠੀਕਰੀਵਾਲਾ, ਸਾਗਰ ਨਿਵਾਸੀ ਅੰਮ੍ਰਿਤਸਰ, ਚੌਧਰੀ ਨਿਵਾਸੀ ਦਿੱਲੀ, ਗੁਰਪਾਲ ਨਿਵਾਸੀ ਬਰਨਾਲਾ, ਅਨਮੋਲ ਸ਼ਰਮਾ ਨਿਵਾਸੀ ਤਪਾ ਅਤੇ ਹਨੀ ਸ਼ਰਮਾ ਨਿਵਾਸੀ ਬਰਨਾਲਾ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਸਪੈਸ਼ਲ ਟੀਮ ਛਾਪੇ ਮਾਰ ਰਹੀ ਹੈ। ਰਣਜੀਤ ਅਤੇ ਸੁਖਪ੍ਰੀਤ ਨੂੰ ਫੜ ਲਿਆ ਹੈ। ਬੇਂਗਲੁਰੂ ਦੇ ਜੰਗਲ ਫਰੋਲੇਗੀ ਪੰਜਾਬ ਪੁਲਿਸ, 14 ਲੱਖ ਰੁਪਏ ਲੈ ਬਦਲਿਆ ਗੁਰਪ੍ਰੀਤ ਬਰਨਾਲਾ : ਕੈਨੇਡਾ ਲੈ ਜਾਣ ਦੇ ਨਾਂ ‘ਤੇ ਪੰਜਾਬ ਦੇ ਨੌਜਵਾਨਾਂ ਨੂੰ ਬੇਂਗਲੁਰੂ ਦੇ ਜੰਗਲ ‘ਚ ਬੰਧਕ ਬਣਾਉਣ ਦੇ ਮਾਮਲੇ ‘ਚ ਨਵਾਂ ਮੋੜ ਆ ਗਿਆ ਹੈ। ਗਿਰੋਹ ਦੇ ਚੁੰਗਲ ਤੋਂ ਬਚ ਕੇ ਬਰਨਾਲਾ ਪਹੁੰਚੇ ਗੁਰਪ੍ਰੀਤ ਸਿੰਘ ਨੇ ਪੁਲਿਸ ‘ਚ ਹਲਫਨਾਮਾ ਦੇ ਕੇ ਕਿਹਾ ਹੈ ਕਿ ਇਸ ਮਾਮਲੇ ‘ਚ ਫੜੇ ਗਏ ਪੰਜ ਆਰੋਪੀ ਨਾਲ ਉਸਦਾ ਕੋਈ ਝਗੜਾ ਨਹੀਂ ਹੈ। ਆਰੋਪੀ ਗੁਰਪ੍ਰੀਤ ਸਿੰਘ ਅਤੇ ਰਣਜੀਤ ਸਿੰਘ ਨੇ ਉਸ ਦੇ 14 ਲੱਖ ਰੁਪਏ ਵਾਪਸ ਕਰ ਦਿੱਤੇ ਹਨ। ਜ਼ਿਕਰਯੋਗ ਹ ੇਕਿ ਗੁਰਪ੍ਰੀਤ ਨੇ ਸੱਤ ਵਿਅਕਤੀਆਂ ਦੇ ਖਿਲਾਫ਼ 25 ਲੱਖ ਰੁਪਏ ਠਗ ਕੇ ਉਸ ਨੂੰ ਕੈਨੇਡਾ ਦੀ ਬਜਾਏ ਬੇਂਗਲੁਰੂ ਭੇਜਣ ਦਾ ਆਰੋਪ ਲਗਾਇਆ। ਇਸ ਤੋਂ ਬਾਅਦ ਪੁਲਿਸ ਨੇ ਆਰੋਪੀ ਸੁਖਪ੍ਰੀਤ ਸਿੰਘ ਅਤੇ ਰਣਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਬਿਆਨ ਤੋਂ ਮੁਕਰਨ ਤੋਂ ਬਾਅਦ ਸੁਖਪ੍ਰੀਤ ਸਿੰਘ ਅਤੇ ਰਣਜੀਤ ਸਿੰਘ ਨੂੰ ਜ਼ਮਾਨਤ ‘ਤੇ ਛੱਡ ਦਿੱਤਾ ਗਿਆ। ਪੀੜਤ ਨੇ ਪੰਜ ਆਰੋਪੀਆਂ ਸੁਖਪ੍ਰੀਤ ਸਿੰਘ, ਰਣਜੀਤ ਸਿੰਘ, ਗੁਰਪਾਲ ਸਿੰਘ, ਅਨਮੋਲ ਸ਼ਰਮਾਅਤੇ ਹਨੀ ਸ਼ਰਮਾ ਦੇ ਬਾਰੇ ‘ਚ ਹਲਫਨਾਮਾ ਦਿੱਤਾ। ਹਾਲਾਂਕਿ ਜ਼ਮਾਨਤ ਮਿਲਣ ਤੋਂ ਬਾਅਦ ਇਕ ਆਰੋਪੀ ਰਣਜੀਤ ਸਿੰਘ ਨੂੰ ਮੋਗਾ ਪੁਲਿਸ ਇਕ ਹੋਰ ਕੇਸ ‘ਚ ਪੁੱਛਗਿੱਛ ਦੇ ਲਈ ਨਾਲ ਲੈ ਗਈ। ਪੀੜਤ ਚਾਹੇ ਆਰੋਪਾਂ ਤੋਂ ਮੁੱਕਰ ਗਿਆ ਹੋਵੇ, ਪ੍ਰੰਤੂ ਪੁਲਿਸ ਦਾ ਕਹਿਣਾ ਹੈ ਕਿ ਅਜੇ ਤੱਕ ਕਿਸੇ ਵੀ ਆਰੋਪੀ ਨੂੰ ਬੇਗੁਨਾਹ ਸਾਬਤ ਨਹੀਂ ਕੀਤਾ ਗਿਆ ਹੈ ਕਿਉਂਕਿ ਪੀੜਤ ਇਸ ਗੱਲ ‘ਤੇ ਹੁਣ ਵੀ ਕਾਇਮ ਹੈ ਕਿ ਬੇਂਗਲੁਰੂ ‘ਚ ਪੰਜਾਬੀ ਨੌਜਵਾਨਾਂ ਨੂੰ ਬੰਧਕ ਬਣਾਇਆ ਗਿਆ ਹੈ। ਬਰਨਾਲਾ ਦੇ ਐਸਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਦੀ ਵਿਸ਼ੇਸ਼ ਟੀਮ ਬੇਂਗਲੁਰੂ ਅਤੇ ਦਿੱਲੀ ਭੇਜੀ ਜਾਵੇਗੀ। ਬੇਂਗਲੁਰੂ ‘ਚ ਬੰਧਕ ਬਣਾਏ ਗਏ ਨੌਜਵਾਨਾਂ ਦੀ ਖੋਜ ‘ਚ ਸਰਚ ਅਪ੍ਰੇਸ਼ਨ ਚਲਾਇਆ ਜਾਵੇਗਾ। ਜੰਗਲ ਦੇ ਬਾਹਰ ਤਿੰਨ ਕੋਠੀਆਂ, ਇਸੇ ‘ਚ ਰਹਿੰਦੇ ਸਨ ਆਰੋਪੀ ਪੀੜਤ ਦੇ ਅਨੁਸਾਰ ਬੇਂਗਲੁਰੂ ਦੇ ਬਾਹਰ ਤਿੰਨ ਕੋਠੀਆਂ ਹਨ। ਆਰੋਪੀ ਖੁਦ ਇਨ੍ਹਾਂ ਕੋਠੀਆਂ ‘ਚ ਹੀ ਰਹਿੰਦੇ ਸਨ। ਪੀੜਤਾਂ ਦੀ ਨਿਗਰਾਨੀ ਦ ਲਈ ਕੁਝ ਮੁਸਲਮਾਨ ਵਿਅਕਤੀਆਂ ਨੂੰ ਰੱਖਿਆ ਹੋਇਆ ਹੈ। ਜਿਨ੍ਹਾਂ ਪੀੜਤਾਂ ਦੇ ਪਰਿਵਾਰ ਆਰੋਪੀਆਂ ਦੇ ਖਾਤੇ ‘ਚ ਪੈਸੇ ਪਾ ਦਿੰਦੇ ਸਨ, ਉਨ੍ਹਾਂ ਨੂੰ ਛੱਡਣ ਦੀ ਬਜਾਏ ਭੁੱਖਾ-ਪਿਆਸਾ ਰੱਖਿਆ ਜਾਂਦਾ ਸੀ। ਕਦੇ-ਕਦੇ ਕੈਨੇਡਾ ਦੇ ਸਿਮ ਕਾਰਡ ਤੋਂ ਇਕ-ਦੋ ਵਾਰ ਪਰਿਵਾਰ ਵਾਲਿਆਂ ਨਾਲ ਗੱਲ ਕਰਵਾ ਦਿੱਤੀ ਜਾਂਦੀ ਸੀ ਕਿ ਉਹ ਕੈਨੇਡਾ ‘ਚ ਠੀਕ-ਠਾਕ ਹੈ, ਜੋ ਵਿਰੋਧ ਕਰਦਾ ਸੀ, ਉਸ ਨੂੰ ਮਾਰ ਕੇ ਸੁੱਟ ਦਿੰਦੇ ਸਨ। ਪੀੜਤ ਦੇ ਅਨੁਸਾਰ ਜਦੋਂ ਉਹ ਉਥੋਂ ਛੁਟ ਕੇ ਭੱਜਿਆ ਤਾਂ ਕੁਲ ਅੱਠ ਵਿਅਕਤੀ ਬੰਦੀ ਬਣਾਏ ਹੋਏ ਸਨ। ਜੋ ਛੁਟੇ ਹਨ ਜਾਂ ਨਹੀਂ, ਇਸ ਬਾਰੇ ‘ਚ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ। ਪੁਲਿਸ ‘ਚ ਦਿੱਤਾ ਬਿਆਨ : ਆਰੋਪੀਆਂ ਦੇ ਨਾਲ ਕੋਈ ਝਗੜਾ ਨਹੀਂ, ਦੋ ਨੂੰ ਮਿਲੀ ਜ਼ਮਾਨਤ, ਇਕ ਨੂੰ ਮੋਗਾ ਲੈ ਗਈ ਪੁਲਿਸ ਕੇਸ ਦੀ ਫਾਈਲ ਐਸਪੀ ਹੈਡਕੁਆਰਟਰ ਸ਼ਰਨਦੀਪ ਸਿੰਘ ਢਿੱਲੋਂ ਨੇ ਮੰਗਵਾ ਲਈ ਹੈ। ਉਹ ਜਾਂਚ ਕਰ ਰਹੇ ਹਨ। ਨਾਮਜ਼ਦ ਦੋ ਆਰੋਪੀਆਂ ਸਾਗਰ ਸਿੰਘ ਨਿਵਾਸੀ ਅੰਮ੍ਰਿਤਸਰ ਤੇ ਚੌਧਰੀ ਨਿਵਾਸੀ ਦਿੱਲੀ ਦੀ ਭਾਲ ਜਾਰੀ ਹੈ। ਇੰਸਪੈਕਅਰ ਮਨਜੀਤ ਸਿੰਘ ਥਾਣਾ ਰੁੜੇਕੇ ਕਲਾਂ, ਇੰਚਾਰਜ ਆਰੋਪੀ ਰਣਜੀਤ ਸਿੰਘ ਨਿਵਾਸੀ ਮੋਗਾ ‘ਤੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਰੁਪਏ ਠੱਗਣ ਦੇ ਆਰੋਪ ‘ਚ ਪਹਿਲਾਂ ਹੀ ਤਿੰਨ ਕੇਸ ਦਰਜ ਹਨ। ਪੁਲਿਸ ਨੂੰ ਉਸਦੀ ਲੰਬੇ ਸਮੇਂ ਤੋਂ ਭਾਲ ਸੀ। ਉਸ ਤੋਂ ਪੁਛਗਿੱਛ ਜਾਰੀ ਹੈ। ਇੰਸਪੈਕਟਰ ਗੁਰਪ੍ਰੀਤ ਸਿੰਘ ਸਿਟੀ ਵਨ ਮੋਗਾ ਪੁਲਿਸ ਦੇ ਇੰਚਾਰਜ
ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 15 ਪੰਜਾਬੀਆਂ ਸਮੇਤ 100 ਬਣਾਏ ਬੰਧਕ,3 ਦੀ ਮੌਤ ਟਰੈਵਲ ਏਜੰਟਾਂ ਦੀ ਖੇਡ : ਫਰਜੀ ਟਰੈਵਲ ਏਜੰਟਾਂ ਦੇ ਗਿਰੋਹ ਨੇ ਬੇਂਗਲੁਰੂ ਕੋਲ ਜੰਗਲਾਂ ‘ਚ ਰੱਖੇ ਹਨ ਨੌਜਵਾਨ, ਜਾਨ ਬਚਾ ਕੇ ਪਹੁੰਚੇ ਬਰਨਾਲਾ ਦੇ ਗੁਰਪ੍ਰੀਤ ਨੇ ਪੁਲਿਸ ਨੂੰ ਸੁਣਾਈ ਦਾਸਤਾਂ ਬਰਨਾਲਾ : ਕੈਨੇਡਾ ਭੇਜਣ ਦਾ ਝਾਂਸਾ …
Read More »ਪੰਜਾਬ ਵਿਚ ‘ਆਪ’ ਦਾ ਕਾਟੋ ਕਲੇਸ਼ ਸਿਖਰਾਂ ‘ਤੇ
ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਨਹੀਂ ਸੀ ਕਿ ਭਗਵੰਤ ਮਾਨ ਉਨ੍ਹਾਂ ਦੇ ਖਿਲਾਫ ਹੋ ਜਾਣਗੇ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਪੰਜਾਬ ‘ਚ ਚੱਲ ਰਹੇ ਕਾਟੋ ਕਲੇਸ਼ ਦਰਮਿਆਨ ਭਗਵੰਤ ਮਾਨ ਨੇ ਲੰਘੇ ਕੱਲ੍ਹ ਸੁਖਪਾਲ ਖਹਿਰਾ ਖਿਲਾਫ ਭੜਾਸ ਕੱਢੀ ਸੀ। ਇਸ ਤੋਂ ਬਾਅਦ ਅੱਜ ਸੁਖਪਾਲ ਖਹਿਰਾ ਨੇ ਪ੍ਰੈਸ ਕਾਨਫਰੰਸ …
Read More »