4 C
Toronto
Saturday, November 8, 2025
spot_img
Homeਭਾਰਤਵਿਦਿਆਰਥੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਭਾਰਤ ਵਲੋਂ ਕੈਨੇਡਾ ਨਾਲ ਚਰਚਾ

ਵਿਦਿਆਰਥੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਭਾਰਤ ਵਲੋਂ ਕੈਨੇਡਾ ਨਾਲ ਚਰਚਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਨਾਗਰਿਕਾਂ ਨੂੰ ਕੈਨੇਡੀਅਨ ਵੀਜ਼ਾ ਤੇ ਵਰਕ ਪਰਮਿਟ ਜਾਰੀ ਕਰਨ ‘ਚ ਦੇਰੀ ਤੇ ਕੈਨੇਡਾ ‘ਚ ਭਾਰਤੀ ਵਿਦਿਆਰਥੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਦੋਵਾਂ ਦੇਸ਼ਾਂ ਵਿਚਾਲੇ ਕੌਂਸਲਰ ਵਾਰਤਾ ਦੌਰਾਨ ਪ੍ਰਮੁੱਖਤਾ ਨਾਲ ਰੱਖਿਆ ਗਿਆ। ਇਸ ਸਬੰਧੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕੈਨੇਡਾ ‘ਚ ਭਾਰਤੀ ਨਾਗਰਿਕਾਂ ਦੀ ਗ੍ਰਿਫਤਾਰੀ, ਮੌਤ ਦੇ ਮਾਮਲੇ ‘ਚ ਭਾਰਤੀਆਂ ਨੂੰ ਸਹਾਇਤਾ, ਹਸਪਤਾਲ ‘ਚ ਭਰਤੀ ਤੇ ਐਮਰਜੈਂਸੀ ਦੇ ਨਾਲ-ਨਾਲ ਉਸ ਦੇਸ਼ ‘ਚ ਭਾਰਤੀਆਂ ਦੀ ਸੁਰੱਖਿਆ ਬਾਰੇ ਜਾਣਕਾਰੀ ਸਾਂਝੀ ਕਰਨਾ ਵੀ ਚਰਚਾ ਦਾ ਹਿੱਸਾ ਸੀ। ਦੋਵਾਂ ਧਿਰਾਂ ਨੇ ਧੋਖਾਧੜੀ ਵਾਲੇ ਇਮੀਗ੍ਰੇਸ਼ਨ ਤੇ ਟਰੈਵਲ ਏਜੰਟਾਂ ਤੇ ਜਾਅਲੀ ਨੌਕਰੀ ਦੀਆਂ ਪੇਸ਼ਕਸ਼ਾਂ ਕਾਰਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਨਾਲ ਸੰਬੰਧਿਤ ਮਾਮਲਿਆਂ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਵੇਂ ਧਿਰਾਂ ਦਿੱਲੀ ‘ਚ ਹੋਈ ਦੂਜੀ ਭਾਰਤ-ਕੈਨੇਡਾ ਕੌਂਸਲਰ ਵਾਰਤਾ ਦੌਰਾਨ ਹਵਾਲਗੀ ਤੇ ਅਪਰਾਧਕ ਮਾਮਲਿਆਂ ‘ਚ ਆਪਸੀ ਕਾਨੂੰਨੀ ਸਹਾਇਤਾ ‘ਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਵੀ ਸਹਿਮਤ ਹੋਈਆਂ।

RELATED ARTICLES
POPULAR POSTS