10.4 C
Toronto
Tuesday, April 28, 2026
spot_img
Homeਭਾਰਤਟੀਵੀ ਐਂਕਰ ਨੂੰ ਪੁਲਿਸ ਨੇ ਕੀਤਾ ਗਿ੍ਰਫ਼ਤਾਰ

ਟੀਵੀ ਐਂਕਰ ਨੂੰ ਪੁਲਿਸ ਨੇ ਕੀਤਾ ਗਿ੍ਰਫ਼ਤਾਰ

ਰਾਹੁਲ ਗਾਂਧੀ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਆਰੋਪ
ਨੋਇਡਾ/ਬਿਊਰੋ ਨਿਊਜ਼ :
ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੇ ਆਰੋਪ ਵਿੱਚ ਇਕ ਟੀਵੀ ਚੈਨਲ ਦੇ ਐਂਕਰ ਨੂੰ ਪੁਲੀਸ ਨੇ ਨਾਟਕੀ ਢੰਗ ਨਾਲ ਗਿ੍ਰਫ਼ਤਾਰ ਲਿਆ। ਇਸ ਸਭ ਦੇ ਚਲਦਿਆਂ ਗਾਜ਼ੀਆਬਾਦ ਦੇ ਇੰਦਰਾਪੁਰਮ ਦੀ ਪੁਲਿਸ ਐਂਕਰ ਦੇ ਘਰ ਪਹੁੰਚ ਗਈ, ਜਿੱਥੇ ਉਨ੍ਹਾਂ ਦੀ ਗਿ੍ਰਫ਼ਤਾਰੀ ਨੂੰ ਲੈ ਕੇ ਰਾਏਪੁਰ ਅਤੇ ਇੰਦਰਾਪੁਰਮ ਪੁਲਿਸ ਦਰਮਿਆਨ ਖਿੱਚੋਤਾਣ ਚਲਦੀ ਰਹੀ ਅਤੇ ਇਸੇ ਦੌਰਾਨ ਨੋਇਡਾ ਪੁਲਿਸ ਦੀ ਐਂਟਰੀ ਹੋਈ। ਨੋਇਡਾ ਪੁਲਿਸ ਨੇ ਐਂਕਰ ਖਿਲਾਫ਼ ਕੇਸ ਦਰਜ ਕੀਤਾ ਅਤੇ ਪੁਲਿਸ ਨੇ ਉਸ ਨੂੰ ਗਿ੍ਰਫ਼ਤਾਰ ਕਰ ਲਿਆ। ਧਿਆਨ ਰਹੇ ਕਿ ਟੀਵੀ ਐਂਕਰ ਨੇ ਆਪਣੇ ਸ਼ੋਅ ਦੌਰਾਨ ਇਕ ਵੀਡੀਓ ਕਲਿੱਪ ਚਲਾਇਆ ਸੀ, ਜਿਸ ਵਿਚ ਰਾਹੁਲ ਗਾਂਧੀ ਨੇ ਜੋ ਬਿਆਨ ਕੇਰਲ ਸਥਿਤ ਵਾਇਨਾਡ ਦਫ਼ਤਰ ’ਤੇ ਹੋਏ ਹਮਲੇ ਨੂੰ ਲੈ ਕੇ ਦਿੱਤਾ ਸੀ, ਉਸ ਬਿਆਨ ਨੂੰ ਉਦੇਪੁਰ ’ਚ ਹੋਈ ਟੇਲਰ ਦੀ ਹੱਤਿਆ ਨਾਲ ਜੋੜ ਦਿੱਤਾ ਗਿਆ। ਇਸ ਬਿਆਨ ਵਿਚ ਰਾਹੁਲ ਗਾਂਧੀ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਹਮਲਾ ਕਰਨ ਵਾਲੇ ਬੱਚੇ ਹਨ ਉਨ੍ਹਾਂ ਨੂੰ ਮੁਆਫ਼ ਕਰ ਦੇਣਾ ਚਾਹੀਦਾ ਹੈ। ਪ੍ਰੰਤੂ ਟੀਵੀ ਐਂਕਰ ਨੇ ਟੀਵੀ ਸ਼ੋਅ ਵਿਚ ਦੱਸਿਆ ਕਿ ਰਾਹੁਲ ਗਾਂਧੀ ਉਦੇਪੁਰ ’ਚ ਕਨੱਈਆ ਲਾਲ ਦੀ ਹੱਤਿਆ ਕਰਨ ਵਾਲਿਆਂ ਨੂੰ ਮੁਆਫ਼ ਕਰਨ ਲਈ ਕਹਿ ਰਹੇ ਹਨ।

 

RELATED ARTICLES
POPULAR POSTS