ਕੰਮ ਕਰਨ ਲਈ ਪ੍ਰਵਾਨਿਤ ਲੋਕਾਂ (ਜੌਬ ਕਾਰਡ ਹੋਲਡਰਾਂ) ਤੋਂ ਅਰਜ਼ੀਆਂ ਲੈਣੀਆਂ ਕਿ ਉਹ ਸਾਲ ਵਿਚ ਕਿੰਨੇ ਦਿਨ ਕੰਮ ਕਰਨਾ ਚਾਹੁੰਦੇ ਹਨ।
ਜਿਨ੍ਹਾਂ ਕੋਲ ਜੌਬ ਕਾਰਡ ਨਹੀਂ ਹਨ, ਉਨ੍ਹਾਂ ਤੋਂ ਇਹ ਕਾਰਡ ਬਣਾਉਣ ਲਈ ਅਰਜ਼ੀਆਂ ਲੈਣੀਆਂ।
ਜੇ ਪਿੰਡ ਵਿਚ ਕੰਮ ਹੈ ਤਾਂ ਉਸ ਬਾਰੇ ਮਤਾ ਪਾਸ ਕਰਕੇ ਕੰਮ ਸ਼ੁਰੂ ਕਰਵਾਉਣਾ। ਇਹ ਕੰਮ ਪੰਚਾਇਤ ਸ਼ੁਰੂ ਕਰਵਾ ਸਕਦੀ ਹੈ।
ਜੇ ਪਿੰਡ ਵਿਚ ਕੰਮ ਲਈ ਪ੍ਰਾਜੈਕਟ ਬਣਾਉਣ ਦੀ ਜ਼ਰੂਰਤ ਹੈ ਤਾਂ ਉਸ ਦੀ ਪ੍ਰਕਿਰਿਆ ਸ਼ੁਰੂ ਕਰਨੀ ਤੇ ਪ੍ਰਾਜੈਕਟ ਮਨਜ਼ੂਰ ਕਰਵਾਉਣਾ।
ਜੇ ਪਿੰਡ ਵਿਚ ਕੰਮ ਨਹੀਂ ਤਾਂ ਕੰਮ ਲਈ ਅਰਜ਼ੀਆਂ ਬੀਡੀਪੀਓ ਨੂੰ ਭੇਜਣਾ। 5 ਕਿਲੋਮੀਟਰ ਦੇ ਦਾਇਰੇ ਅੰਦਰ ਕੰਮ ਦਿਵਾਉਣਾ ਬੀਡੀਪੀਓ ਦੀ ਜ਼ਿੰਮੇਵਾਰੀ ਹੈ।
ਆਸਾਨੀ ਨਾਲ ਕੀਤੇ ਜਾ ਸਕਣ ਵਾਲੇ ਕੰਮ (ੳ) ਸ਼ਾਮਲਾਟ ਦੇ ਇਕ ਹਿੱਸੇ (ਜਿਵੇਂ 5 ਜਾਂ 10 ਫੀਸਦੀ), ਸੜਕਾਂ ਅਤੇ ਹੋਰ ਸਾਂਝੀਆਂ ਜ਼ਮੀਨਾਂ ‘ਚ ਰੁੱਖ ਲਾਉਣੇ (ਅ) ਬਰਸਾਤੀ ਪਾਣੀ ਬਚਾਉਣ ਦੇ ਪ੍ਰਾਜੈਕਟ ਆਦਿ।
ਸਾਰੀਆਂ ਤਾਕਤਾਂ ਗ੍ਰਾਮ ਸਭਾ ਕੋਲ ਹਨ।
(‘ਪੰਜਾਬੀ ਟ੍ਰਿਬਿਊਨ’ ਵਿਚੋਂ ਧੰਨਵਾਦ ਸਹਿਤ)
Check Also
ਸਿੱਖ ਪਰੰਪਰਾ ‘ਚ ਗੁਰਪੁਰਬ ਮਨਾਉਣ ਦਾ ਉਦੇਸ਼ ਕੀ ਹੈ?
ਤਲਵਿੰਦਰ ਸਿੰਘ ਬੁੱਟਰ ਸਿੱਖ ਪਰੰਪਰਾ ਅੰਦਰ ਦਸ ਗੁਰੂ ਸਾਹਿਬਾਨ ਦੇ ਗੁਰਪੁਰਬ ਅਤੇ ਕੌਮੀ ਦਿਹਾੜੇ ਮਨਾਉਣ …