18.2 C
Toronto
Saturday, September 5, 2026
spot_img
Homeਪੰਜਾਬਨਵਜੋਤ ਸਿੱਧੂ ਹੁਣ ਜੇਲ੍ਹ ਦੀਆਂ ਫਾਈਲਾਂ ਤੋਂ ਝਾੜਨਗੇ ਮਿੱਟੀ

ਨਵਜੋਤ ਸਿੱਧੂ ਹੁਣ ਜੇਲ੍ਹ ਦੀਆਂ ਫਾਈਲਾਂ ਤੋਂ ਝਾੜਨਗੇ ਮਿੱਟੀ

ਨਵਜੋਤ ਸਿੱਧੂ ਹੁਣ ਜੇਲ੍ਹ ਦੀਆਂ ਫਾਈਲਾਂ ਤੋਂ ਝਾੜਨਗੇ ਮਿੱਟੀਜੇਲ੍ਹ ਵਿਭਾਗ ਨੇ ਸਿੱਧੂ ਨੂੰ ਫਾਈਲਾਂ ਦੇਖਣ ਦਾ ਕੰਮ ਸੌਂਪਿਆ
ਚੰਡੀਗੜ੍ਹ/ਬਿਊਰੋ ਨਿਊਜ਼
ਕ੍ਰਿਕਟਰ ਅਤੇ ਪੌਲੀਟੀਸ਼ੀਅਨ ਰਹੇ ਨਵਜੋਤ ਸਿੰਘ ਸਿੱਧੂ ਹੁਣ ਕਲਰਕ ਬਣ ਕੇ ਪਟਿਆਲਾ ਦੀ ਸੈਂਟਰਲ ਜੇਲ੍ਹ ਵਿਚ ਫਾਈਲਾਂ ਤੋਂ ਮਿੱਟੀ ਝਾੜਨਗੇ। ਜੇਲ੍ਹ ਵਿਭਾਗ ਵੱਲੋਂ ਉਨ੍ਹਾਂ ਕਲੈਰੀਕਲ ਕੰਮ ਸੌਂਪਿਆ ਗਿਆ ਹੈ ਅਤੇ ਸਿੱਧੂ ਦੀ ਡਿਊਟੀ ਜੇਲ੍ਹ ਦੇ ਦਫ਼ਤਰ ਅੰਦਰ ਕੰਮਕਾਜ ਦੇਖਣ ਲਈ ਲਗਾਈ ਗਈ ਹੈ। ਸਿੱਧੂ ਨੂੰ 34 ਸਾਲ ਪੁਰਾਣੇ ਰੋਡਰੇਜ ਮਾਮਲੇ ਵਿਚ ਇਕ ਸਾਲ ਦੀ ਸਖਤ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ ਉਹ ਇਸ ਸਮੇਂ ਪਟਿਆਲਾ ਦੀ ਜੇਲ੍ਹ ਵਿਚ ਬੰਦ ਹਨ। ਜੇਲ੍ਹ ਅੰਦਰ ਸਿੱਧੂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨੂੰ ਇਹ ਕੰਮ ਸੌਂਪਿਆ ਗਿਆ ਹੈ। ਉਹ ਜੇਲ੍ਹ ਦਫਤਰ ਦਾ ਕੰਮ ਬੈਰਕ ਅੰਦਰੋਂ ਹੀ ਕਰਨਗੇ। ਸਿੱਧੂ ਨੂੰ ਰੋਜ਼ਾਨਾ ਜੇਲ੍ਹ ਦਫ਼ਤਰ ਦੀਆਂ ਫਾਈਲਾਂ ਭੇਜੀਆਂ ਜਾਣਗੀਆਂ ਅਤੇ ਉਨ੍ਹਾਂ ਦੀ ਡਿਊਟੀ ਸਵੇਰੇ 9 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਹੋਵੇਗੀ। ਇਸ ਦੌਰਾਨ ਉਹ ਕਦੇ ਵੀ ਫਾਈਲਾਂ ਦਾ ਕੰਮ ਕਰ ਸਕਦੇ ਹਨ। ਸਿੱਧੂ ਨੂੰ ਕੰਮ ਦੇ ਬਦਲੇ ਫ਼ਿਲਹਾਲ ਕੋਈ ਤਨਖਾਹ ਨਹੀਂ ਮਿਲੇਗੀ ਕਿਉਂਕਿ ਸਿੱਧੂ ਨੂੰ ਕਲੈਰੀਕਲ ਕੰਮ ਦਾ ਕੋਈ ਤਜ਼ਰਬਾ ਨਹੀਂ ਹੈ ਅਤੇ ਅਜਿਹੇ ਉਹ ਨੂੰ ਬਿਨਾ ਤਨਖਾਹ ਦੇ ਕਰਮਚਾਰੀ ਹਨ। 3 ਮਹੀਨੇ ਬਾਅਦ ਉਨ੍ਹਾਂ ਨੂੰ 30 ਰੁਪਏ ਪ੍ਰਤੀ ਦਿਨ ਅਤੇ ਫ਼ਿਰ ਕੰਮ ’ਚ ਮਾਹਿਰ ਹੋਣ ਤੋਂ ਬਾਅਦ ਉਨ੍ਹਾਂ 90 ਰੁਪਏ ਪ੍ਰਤੀ ਦਿਨ ਦਿੱਤੇ ਜਾਣਗੇ।

RELATED ARTICLES
POPULAR POSTS