ਮਾਝੇ ਦੇ ‘ਆਪ’ ਲੀਡਰਾਂ ਨੇ ਖੋਲ੍ਹਿਆ ਛੋਟੇਪੁਰ ਖਿਲਾਫ ਮੋਰਚਾ
ਚੰਡੀਗੜ੍ਹ/ਬਿਊਰੋ ਨਿਊਜ਼
ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਹੈ ਕਿ “ਸੰਜੇ ਸਿੰਘ ਮੇਰੇ ਕੋਲ ਰਾਤ 12 ਵਜੇ ਆਏ ਸਨ ਤੇ ਮੈਨੂੰ ਮਨਾ ਰਹੇ ਸਨ। ਮੈਂ ਸੰਜੇ ਨੂੰ ਕਹਿ ਦਿੱਤਾ ਹੈ ਕਿ ਤੁਸੀਂ ਮੈਨੂੰ ਮਾਰਨ ਵਾਲੀ ਕੋਈ ਕਸਰ ਨਹੀਂ ਛੱਡੀ। ਮੈਂ ਲੋਕਾਂ ਦੇ ਆਸਰੇ ਬਚ ਗਿਆ ਤੇ ਹੁਣ ਤੁਹਾਡਾ ਸਾਥ ਨਹੀਂ ਦੇ ਸਕਦਾ ਹਾਂ।
ਉਨ੍ਹਾਂ ਕਿਹਾ, “ਮੇਰਾ ਦੁਬਾਰਾ ਜਨਮ ਹੋਇਆ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਦਿੱਲੀ ਲੀਡਰਸ਼ਿਪ ਤਾਂ ਮੈਨੂੰ ਮਾਰ ਕੇ ਦੱਬ ਚੁੱਕੀ ਸੀ। ਉਨ੍ਹਾਂ ਕਿਹਾ ਕਿ ਦੁਨੀਆ ਏਧਰ ਦੀ ਓਧਰ ਹੋ ਜਾਵੇ ਉਹ ਕਦੇ ਮੁੜ ਆਮ ਆਦਮੀ ਪਾਰਟੀ ਦਾ ਹਿੱਸਾ ਨਹੀਂ ਬਣਨਗੇ। ਉਨ੍ਹਾਂ ਕਿਹਾ, “ਮੈਂ 3 ਤਰੀਖ਼ ਨੂੰ ਸ੍ਰੀ ਹਰਿਮੰਦਰ ਸਾਹਿਬ ਜਾ ਰਿਹਾ ਹਾਂ ਤੇ ਗੁਰੂ ਦਾ ਅਸ਼ੀਰਵਾਦ ਲੈਣ ਤੋਂ ਬਾਅਦ ਹੀ ਕੋਈ ਅਗਲਾ ਕਦਮ ਚੁੱਕਾਂਗਾ। ਮੈਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਵਰਕਰਾਂ ਨੂੰ ਮਿਲਾਂਗਾ ਤੇ ਉਸ ਤੋਂ ਬਾਅਦ ਵਰਕਰ ਜੋ ਹੁਕਮ ਦੇਣਗੇ ਉਸ ਨੂੰ ਸਿਰ ਮੱਥੇ ਮੰਨਾਂਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਗ੍ਰਾਫ ਲਗਾਤਾਰ ਡਿੱਗਦਾ ਜਾ ਰਿਹਾ ਹੈ ਕਿਉਂਕਿ ਇਹ ਪੰਜਾਬੀਆਂ ਨੂੰ ਪਾਰਟੀ ਤੋਂ ਦੂਰ ਰੱਖ ਰਹੀ ਹੈ।
ਇਸੇ ਦੌਰਾਨ ਲੰਘੇ ਕੱਲ੍ਹ ਅੰਮ੍ਰਿਤਸਰ ਵਿਖੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵਿਚ ਹੋਈ ਘਸੁੰਨ ਮੁੱਕੀ ਬਾਰੇ ਸਫਾਈ ਦਿੰਦਿਆਂ ਪਾਰਟੀ ਦੇ ਜ਼ੋਨ ਇੰਚਾਰਜ ਗੁਰਿੰਦਰ ਸਿੰਘ ਨੇ ਦੱਸਿਆ ਕਿ ਇਹ ਸਾਰਾ ਕੁਝ ਸੁੱਚਾ ਸਿੰਘ ਛੋਟੇਪੁਰ ਦੇ ਇਸ਼ਾਰੇ ‘ਤੇ ਹੋਇਆ ਹੈ।
Check Also
ਫਰੀਦਕੋਟ ਦੀ ਸਿਫਤ ਕੌਰ ਸਮਰਾ ਨੇ ਭਾਰਤ ਦੀ ਝੋਲੀ ਪਾਇਆ ਸੋਨ ਤਗ਼ਮਾ
ਅਰਜਨਟੀਨਾ ਸ਼ੂਟਿੰਗ ’ਚ ਚੱਲ ਰਹੇ ਸ਼ੂਟਿੰਗ ਮੁਕਾਬਲੇ ’ਚ ਸਿਫ ਨੇ ਜਿੱਤਿਆ ਤਮਗਾ ਨਵੀਂ ਦਿੱਲੀ/ਬਿਊਰੋ ਨਿਊਜ਼ …