Breaking News
Home / ਨਜ਼ਰੀਆ / ਭਾਸ਼ਾਵਾਂ ਦਾ ਅਲੋਪ ਹੋਣਾ ਤੇ ਸੰਭਾਲ

ਭਾਸ਼ਾਵਾਂ ਦਾ ਅਲੋਪ ਹੋਣਾ ਤੇ ਸੰਭਾਲ

ਭਾਸ਼ਾ ਮਨੁੱਖ ਦਾ ਇੱਕ ਦੂਸਰੇ ਨਾਲ ਆਪਣੀ ਗੱਲ ਦੇ ਅਦਾਨ ਪ੍ਰਦਾਨ ਦਾ ਢੰਗ ਹੈ। ਮੌਕਿਕ ਤੌਰ ਤੇ ਬੋਲੀ ਦਾ ਮੁੱਢ ਦਾ ਅੰਦਾਜਾ ਨਹੀਂ ਹੈ। ਇਸ ਦਾ ਲਿਖਤੀ ਰੂਪ ਚਾਰ ਹਜ਼ਾਰ ਸਾਲ ਬੀ ਸੀઠ ਮੈਸੋਪਟੋਮੀਆਂ (ਅੱਜ ਦਾ ਦੱਖਣੀ ਇਰਾਕ) ਹੁਣ ਤੱਕ ਦੀ ਖੋਜ ਅਨੁਸਾਰ ਮੰਨਿਆ ਗਿਆ ਹੈ। ਲਿਖਤੀ ਭਾਸ਼ਾ ਸੁਮੇਰੀਅਨ ਬੇਬਲਿਨ ਲੋਕਾਂ ਪਹਿਲਾਂ ਵਰਤੋ ਵਿੱਚ ਲਿਆਂਦੀ। ਸਮਝਿਆ ਜਾਂਦਾ ਹੈ ਕਿ ਉਂਝ ਸੱਤ ਹਜ਼ਾਰ ਇੱਕ ਸੌ ਦੋ ਭਸਾਵਾਂ ਕੁੱਲ ਦੁਨੀਆਂ ਵਿੱਚ ਬੋਲੀਆਂ ਜਾਂਦੀਆਂ ਹਨ। ਸ਼ਾਇਦ ਕਿਤੇ ਦੂਰ ਦੁਰਾਡੇ ਦੇ ਕਬੀਲਿਆਂ ਦੀ ਭਾਸ਼ਾ ਇਸ ਵਿੱਚ ਸ਼ਾਮਲ ਨਾ ਹੋਵੇ। ਨੱਬੇ ਪ੍ਰਸੈਂਟ ਭਸਾਵਾਂ ਇੱਕ ਲੱਖ ਤੋਂ ਘੱਟ ਲੋਕ ਬੋਲਦੇ ਹਨ।
ਅਫਸੋਸ ਹੈ ਕਿ ਹਰ ਸਾਲ ਇੰਨ੍ਹਾ ਦੀ ਗਿਣਤੀ ਘਟ ਰਹੀ ਹੈ। ਅੰਦਾਜ਼ਾ ਹੈ ਕਿ ਤਿੰਨ ਹਜ਼ਾਰ ਭਸਾਵਾਂ ਅਗਲੀ ਸਦੀ ਵਿੱਚ ਖਤਮ ਹੋ ਜਾਣਗੀਆਂ। ਇਸ ਦਾ ਕਾਰਨ ਪਿਛਲੇ ਪੰਜ ਸੌ ਸਾਲਾਂ ਵਿੱਚ ਯੁਰਪੀਅਨ ਦਾ ਦੁਨੀਆਂ ਦੇ ਦੂਸਰੇ ਹਿਸਿਆਂ ਵਿੱਚ ਸਥਾਪਤ ਹੋਣਾ ਹੈ। ਇਸ ਨਾਲ ਕਈ ਮੂਲ ਨਿਵਾਸੀ ਲੋਕਾਂ ਦੀ ਭਾਸ਼ਾ ਅਲੋਪ ਹੋ ਰਹੀ ਹੈ।
ਇੱਕ ਸੌ ਪੰਜਾਹ ਤੋਂ ਦੋ ਸੌ ਭਸ਼ਾਵਾ ਇੱਕ ਲੱਖ ਤੋਂ ਵੱਧ ਦੇ ਲੋਕ ਬੋਲਦੇ ਹਨ। ਸਕੂਲਾਂ ਵਿੱਚ ਜੋ ਭਾਸ਼ਾ ਬੱਚਿਆਂ ਨੂੰ ਬਚਪਣ ਤੋਂ ਸਿਖਾਈ ਜਾਂਦੀ ਹੈ ਉਸ ਭਾਸ਼ਾ ਦਾ ਉਸ ਦੀ ਸਥਾਨਕ ਭਾਸ਼ਾ ਤੇ ਦਬਾਉ ਪੈਂਦਾ ਹੈ। ਫਿਰ ਉਸ ਨੂੰ ਸਕੂਲ ਸਿਖਾਈ ਗਈ ਭਾਸ਼ਾ ਬੋਲਣੀ ਸੌਖੀ ਜਾਪਦੀ ਹੈ। ਇਸ ਤਰਾ੍ਹਂ ਪੀੜ੍ਹੀ ਦਰ ਪੀੜ੍ਹੀ ਉਸ ਦੀ ਮਾਂ ਬੋਲੀ ਅਲੋਪ ਹੋ ਜਾਂਦੀ ਹੈ ਜਾਂ ਉਸ ਦਾ ਸਵਰੂਪ ਇੰਨਾ ਵਿਗੜ ਜਾਂਦਾ ਹੈ ਕਿ ਉਸ ਭਾਸ਼ਾ ਦੀ ਰੂਹ ਖਤਮ ਹੋ ਜਾਦੀ ਹੈ। ਹਮੇਸ਼ਾ ਬੱਚੇ ਭਾਸ਼ਾ ਜਲਦੀ ਸਿੱਖਦੇ ਹਨ। ਇਸ ਲਈ ਹੋਰ ਭਾਸ਼ਾ ਦੇ ਨਾਲ ਨਾਲ ਆਪਣੀ ਮਾਂ ਬੋਲੀ ਨੂੰ ਜਿਉਂਦੀ ਰੱਖਣ ਵਾਸਤੇ ਬਚਿਆਂ ਨੂੰ ਬੋਲੀ/ਭਾਸ਼ਾ ਬਚਪਨ ਤੋਂ ਹੀ ਸਿਖਾਉਣੀ ਚਾਹੀਦੀ ਹੈ।
ਪੰਜਾਬੀ ਭਾਸ਼ਾ ਬਾਰੇ ਖਦਸ਼ਾ ਪਰਗਟ ਕੀਤਾ ਜਾਂਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਮਰ ਜਾਏਗੀ। ਇਸ ਲਈ ਪੰਜਾਬੀ ਭਾਸ਼ਾ ਨੂੰ ਜੀਵਤ ਰੱਖਣ ਤੇ ਇਸ ਦੇ ਵਿਕਾਸ ਲਈ ਗੰਭੀਰਤਾ ਨਾਲ ਸੋਚਣਾ ਬਣਦਾ ਹੈ।
ਬੱਚੇ ਭਾਸ਼ਾ ਜਲਦੀ ਕਿਉਂ ਸਿੱਖਦੇ ਹਨ :
ਪਹਿਲਾਂ ਯੂ ਐ ਏ ਦੇ ਇੱਕ ਅਧਿਐਨ ਵਿੱਚ ਕਿਹਾ ਗਿਆ ਕਿ ਭਾਸ਼ਾ ਮਿਡਲ ਸਕੂਲ ਜਾਂ ਕਾਲਜ ਸਮੇਂ ਤੋਂ ਸਿਖਾਉਣੀ ਚਾਹੀਦੀ ਹੈ। ਪਰੰਤੂ ਨਵੀਂ ਰੀਸਰਚ ਅਨੁਸਾਰ ਦੱਸਿਆ ਗਿਆ ਹੈ ਕਿ ਵੱਡੀ ਉਮਰ ਵਿੱਚ ਭਾਸ਼ਾ ਸਿੱਖਣ ਲਈઠ ਭਾਸ਼ਾਈ ਔਕੜਾਂ ਜਾਂ ਉਲਝਣਾ ਪੈਦਾ ਹੁੰਦੀਆਂ ਹਨ। ਕੋਈ ਵੀ ਦੂਸਰੀ ਭਾਸ਼ਾ ਬਚਪਣ ਦੇ ਸ਼ਰੂ ਤੋਂ ਹੀ ਸਿਖਾਉਣੀ ਚਾਹੀਦੀ ਹੈ।
ਯੂਨੀਵਰਸਿਟੀ ਨੇ ਇਸ ਦੇ ਕਾਰਨ ਦੱਸੇ ਹਨ : 1ઠ ਵੱਡੇ ਹੋਕੇ ਭਾਸ਼ਾ ਸਿੱਖਣ ਨਾਲ ਵਾਕ ਉਚਾਰਣ ਵਿੱਚ ਉਹ ਮੁਹਾਰਤ ਨਹੀਂ ਆਉਂਦੀ ਜੋ ਬਚਪਣ ਤੋਂ ਸਿੱਖਣ ਨਾਲ ਆਉਂਦੀ ਹੈ।
2ઠ ਮੈਲਕੋਲਣ ਕਹਿੰਦਾ ਹੈ ਕਿ ਇਹ ਭਾਸ਼ਾ ਸਿੱਖਣ ਦਾ ਕੰਮ ਦਸ ਹਜਾਰ ਘੰਟੇ ਦਾ ਹੈ ਬੱਚਿਆਂ ਕੋਲ ਇਹ ਟਾਈਮ ਅਸਾਨੀ ਨਾਲ ਹੁੰਦਾ ਹੈ ਵੱਡਿਆਂ ਕੋਲ ਇਸ ਦੀ ਲਗਾਤਾਰ ਸਮੇਂ ਦੀ ਕਮੀਂ ਹੁੰਦੀ ਹੈ।
– ਬਾਸੀ

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …