Breaking News
Home / ਪੰਜਾਬ / 117 ਅਸੈਂਬਲੀ ਹਲਕਿਆਂ ਲਈ ਕਾਂਗਰਸ ਦੇ 1600 ਉਮੀਦਵਾਰ ਦਾਅਵੇਦਾਰ

117 ਅਸੈਂਬਲੀ ਹਲਕਿਆਂ ਲਈ ਕਾਂਗਰਸ ਦੇ 1600 ਉਮੀਦਵਾਰ ਦਾਅਵੇਦਾਰ

logo-2-1-300x105ਕੈਪਟਨ, ਭੱਠਲ, ਜਾਖੜ ਅਤੇ ਚੰਨੀ ਨੇ ਵੀ ਜਮ੍ਹਾ ਕਰਵਾਏ ਫਾਰਮ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੀਆਂ ਅਗਲੇ ਸਾਲ ਦੇ ਸ਼ੁਰੂ ਵਿਚ ਹੋਣ ਵਾਲੀਆਂ ਆਮ ਚੋਣਾਂ ਲਈ ਕਾਂਗਰਸ ਦੇ ਚੋਟੀ ਦੇ ਆਗੂਆਂ ਸਮੇਤ ਲੱਗਭਗ 1600 ਉਮੀਦਵਾਰਾਂ ਨੇ 117 ਵਿਧਾਨ ਸਭਾ ਹਲਕਿਆਂ ਲਈ ਆਪਣੀਆਂ ਅਰਜ਼ੀਆਂ ਸੂਬਾਈ ਕਾਂਗਰਸ ਕਮੇਟੀ ਕੋਲ ਜਮ੍ਹਾ ਕਰਵਾਈਆਂ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਚੋਣਾਂ ਲੜਨ ਦੇ ਦਾਅਵੇਦਾਰ ਕਾਂਗਰਸੀ ਉਮੀਦਵਾਰਾਂ ਨੂੰ ਜੁਲਾਈ ਦੇ ਪਹਿਲੇ ਹਫਤੇ ਆਪਣੀਆਂ ਅਰਜ਼ੀਆਂ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਸੀ। ਇਸ ਲਈ ਅੰਤਿਮ ਮਿਤੀ 15 ਅਗਸਤ ਰੱਖੀ ਗਈ ਸੀ। 15 ਅਗਸਤ ਨੂੰ ਰਾਤ 11 ਵਜੇ ਤੱਕ ਹੀ ਕਾਂਗਰਸੀ ਨੇਤਾ ਆਪਣੀਆਂ ਅਰਜ਼ੀਆਂ ਚੰਡੀਗੜ੍ਹ ਸਥਿਤ ਕਾਂਗਰਸ ਹੈੱਡ ਕੁਆਰਟਰ ਵਿਚ ਸੂਬਾਈ ਕਾਂਗਰਸ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਕੋਲ ਜਮ੍ਹਾਂ ਕਰਵਾਉਂਦੇ ਰਹੇ। ਕੈਪਟਨ ਸੰਧੂ ਨੇ ਦੱਸਿਆ ਕਿ ਦਾਅਵੇਦਾਰਾਂ ਵਿਚ ਪਾਰਟੀ ਦੀ ਚੋਟੀ ਦੀ ਲੀਡਰਸ਼ਿਪ ਸ਼ਾਮਲ ਹੈ। ਪਹਿਲੀ ਵਾਰ ਕਾਂਗਰਸ ਨੇ ਹਰ ਉਮੀਦਵਾਰ ਨੂੰ ਹਰ ਪੋਲਿੰਗ ਬੂਥ ਤੋਂ 2-2 ਵੋਟਰਾਂ ਦੇ ਫੋਟੋ ਪਛਾਣ ਪੱਤਰ ਨਾਲ ਲਾਉਣ ਦੀ ਸ਼ਰਤ ਰੱਖੀ ਸੀ।
ਉਨ੍ਹਾਂ ਦੱਸਿਆ ਕਿ ਸੂਬਾਈ ਕਾਂਗਰਸ ਵਿਚ ਅਰਜ਼ੀ ਫਾਰਮ ਜਮ੍ਹਾਂ ਕਰਵਾਉਣ ਲਈ 5 ਤੋਂ 6 ਕਾਊਂਟਰ ਲਾਏ ਗਏ ਸਨ ਅਤੇ ਹਰ ਕਾਊਂਟਰ ‘ਤੇ ਫਾਰਮ ਜਮ੍ਹਾਂ ਕਰਨ ਤੋਂ ਬਾਅਦ ਰਸੀਦ ਕੱਟ ਕੇ ਸੰਬੰਧਤ ਉਮੀਦਵਾਰ ਨੂੰ ਦਿੱਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਸ਼ਹਿਰੀ ਅਤੇ ਦਿਹਾਤੀ ਦੋਵਾਂ ਥਾਵਾਂ ‘ਤੇ ਚੋਣ ਲੜਨ ਦੇ ਇੱਛੁਕ ਕਾਂਗਰਸੀ ਉਮੀਦਵਾਰਾਂ ਦੀ ਕੋਈ ਕਮੀ ਨਹੀਂ ਸੀ। ਕਾਂਗਰਸੀ ਆਗੂਆਂ ਨੇ ਦੱਸਿਆ ਕਿ ਅਮਰਿੰਦਰ ਸਿੰਘ ਆਪਣੀ ਰਵਾਇਤੀ ਸੀਟ ਪਟਿਆਲਾ ਸ਼ਹਿਰੀ ਤੋਂ ਚੋਣ ਲੜਨਗੇ। ਬੀਬੀ ਰਾਜਿੰਦਰ ਕੌਰ ਭੱਠਲ ਨੇ ਲਹਿਰਾਗਾਗਾ ਤੋਂ ਚੋਣ ਲੜਨ ਲਈ ਫਾਰਮ ਜਮ੍ਹਾ ਕਰਵਾਇਆ ਹੈ। ਸੁਨੀਲ ਜਾਖੜ ਨੇ ਅਬੋਹਰ, ਲਾਲ ਸਿੰਘ ਨੇ ਸਨੌਰ ਅਤੇ ਬ੍ਰਹਿਮ ਮਹਿੰਦਰਾ ਨੇ ਪਟਿਆਲਾ ਦਿਹਾਤੀ ਤੋਂ ਟਿਕਟ ਲਈ ਅਰਜ਼ੀ ਦਿੱਤੀ ਹੈ।ਚੰਨੀ ਨੇ ਚਮਕੌਰ ਸਾਹਿਬ ਹਲਕੇ ਤੋਂ ਉਮੀਦਵਾਰੀ ਲਈ ਬਿਨੈ ਪੱਤਰ ਜਮ੍ਹਾ ਕਰਵਾਇਆ ਹੈ। ਪੰਜਾਬ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰਤਾਪ ਬਾਜਵਾ ਨੇ ਕਿਸੇ ਵੀ ਸੀਟ ਤੋਂ ਚੋਣ ਲੜਨ ਲਈ ਅਰਜ਼ੀ ਨਹੀਂ ਦਿੱਤੀ। ਉਨ੍ਹਾਂ ਦੇ ਭਰਾ ਫਤਿਹ ਸਿੰਘ ਬਾਜਵਾ ਨੇ ਕਾਦੀਆਂ ਤੋਂ ਟਿਕਟ ਲਈ ਅਰਜ਼ੀ ਦਿੱਤੀ ਹੈ।ਪੰਜਾਬ ਕਾਂਗਰਸ ਵਲੋਂ ਹੁਣ ਅਰਜ਼ੀਆਂ ਮਿਲਣ ਪਿੱਛੋਂ ਉਨ੍ਹਾਂ ਦੀ ਸਕ੍ਰੀਨਿੰਗ ਕਰਵਾਈ ਜਾਵੇਗੀ। ਫਿਰ ਸਪੱਸ਼ਟ ਤੌਰ ‘ਤੇ ਦੱਸਿਆ ਜਾਵੇਗਾ ਕਿ ਕਿੰਨੀਆਂ ਅਰਜ਼ੀਆਂ ਆਈਆਂ ਹਨ ਅਤੇ ਕਿਸ ਵਿਧਾਨ ਸਭਾ ਹਲਕੇ ਤੋਂ ਸਭ ਤੋਂ ਵੱਧ ਅਰਜ਼ੀਆਂ ਮਿਲੀਆਂ ਹਨ। ઠਪਟਿਆਲਾ ਸ਼ਹਿਰੀ ਹਲਕੇ ਤੋਂ ਸਿਰਫ ਅਮਰਿੰਦਰ ਸਿੰਘ ਦੀ ਹੀ ਅਰਜ਼ੀ ਮਿਲੀ ਹੈ।

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …