16.1 C
Toronto
Thursday, April 16, 2026
spot_img
HomeਕੈਨੇਡਾFrontਮੁੱਖ ਮੰਤਰੀ ਭਗਵੰਤ ਮਾਨ ਨੇ 1600 ਨਵੇਂ ਪੁਲਿਸ ਕਰਮੀ ਭਰਤੀ ਕਰਨ ਦੀ...

ਮੁੱਖ ਮੰਤਰੀ ਭਗਵੰਤ ਮਾਨ ਨੇ 1600 ਨਵੇਂ ਪੁਲਿਸ ਕਰਮੀ ਭਰਤੀ ਕਰਨ ਦੀ ਗੱਲ ਕਹੀ


ਕਿਹਾ : ਇਕ ਕਿੱਲੋ ਹੈਰੋਇਨ ਬਰਾਮਦ ਕਰਨ ’ਤੇ ਮਿਲੇਗਾ ਸਵਾ ਲੱਖ ਦਾ ਇਨਾਮ
ਫਰੀਦਕੋਟ/ਬਿਊਰੋ ਨਿਊਜ਼
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਵਿਚ 1600 ਨਵੇਂ ਪੁਲਿਸ ਕਰਮੀ ਭਰਤੀ ਕੀਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਨਸ਼ਿਆਂ ਖਿਲਾਫ ਲੜਾਈ ਲਈ ਅਸੀਂ ਇਕ ਨਵੀਂ ਪਾਲਿਸੀ ਲਾਗੂ ਕਰ ਰਹੇ ਹਾਂ। ਇਸ ਪਾਲਿਸੀ ਤਹਿਤ ਇਕ ਕਿਲੋਗਰਾਮ ਹੈਰੋਇਨ ਬਰਾਮਦ ਕਰਨ ਵਾਲੇ ਪੁਲਿਸ ਕਰਮੀ ਨੂੰ ਸਵਾ ਲੱਖ ਰੁਪਏ ਪੁਰਸਕਾਰ ਦੇ ਰੂੁਪ ਵਿਚ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਹੁਣ ਐਨ.ਡੀ.ਪੀ.ਐਸ. ਮਾਮਲਿਆਂ ਦੀ ਜਾਂਚ ਹੈਡ ਕਾਂਸਟੇਬਲਾਂ ਨੂੰ ਸੌਂਪੀ ਜਾ ਰਹੀ ਹੈ । ਸੀਐਮ ਮਾਨ ਦਾ ਕਹਿਣਾ ਸੀ ਕਿ ਇਹ ਆਜ਼ਾਦੀ ਸਾਨੂੰ ਬਹੁਤ ਮਹਿੰਗੀ ਪਈ ਹੈ ਅਤੇ ਮੈਂ ਭਾਈਚਾਰਾ ਬਣਾਈ ਰੱਖਣ ਲਈ ਆਖਰੀ ਸਾਹ ਤੱਕ ਮਿਹਨਤ ਕਰਦਾ ਰਹਾਂਗਾ। ਆਜ਼ਾਦੀ ਦਿਵਸ ਮੌਕੇ ਫਰੀਦਕੋਟ ਵਿਚ ਹੋਏ ਸੂਬਾ ਪੱਧਰੀ ਸਮਾਗਮ ਦੌਰਾਨ ਉਨ੍ਹਾਂ ਨੇ ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰਾਂ ਅਤੇ ਕਾਰਗਿਲ ਯੁੱਧ ਦੇ ਹੀਰੋਜ਼ ਨੂੰ ਸਨਮਾਨਿਤ ਕੀਤਾ। ਸੀਐਮ ਮਾਨ ਨੇ ਵੱਖ-ਵੱਖ ਖੇਤਰਾਂ ਵਿਚ ਸ਼ਲਾਘਾਯੋਗ ਕਾਰਜ ਕਰਨ ਵਾਲੀਆਂ 26 ਹਸਤੀਆਂ ਅਤੇ ਪੁਲਿਸ ਕਰਮਚਾਰੀਆਂ ਨੂੰ ਵੀ ਸਨਮਾਨਿਤ ਕੀਤਾ।

RELATED ARTICLES
POPULAR POSTS