ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਤੇ ਪੰਜਾਬੀਅਤ ਦੀ ਹਮੇਸ਼ਾ ਹੀ ਗੱਲ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਕਿਸਾਨ ਅੰਦੋਲਨ ਤੋਂ ਗਾਇਬ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਲੰਘੇ ਕੱਲ੍ਹ ਮੰਤਰੀਆਂ, ਵਿਧਾਇਕਾਂ ਤੇ ਅਹੁਦੇਦਾਰਾਂ ਨੂੰ ਸ਼ੰਭੂ ਬੈਰੀਅਰ ‘ਤੇ ਧਰਨੇ ਲਈ ਬੁਲਾਇਆ ਸੀ, ਪਰ ਨਵਜੋਤ ਸਿੰਘ ਸਿੱਧੂ ਧਰਨੇ ‘ਤੇ ਨਹੀਂ ਪਹੁੰਚੇ। ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਰਾਵਤ ਨੇ ਵੀ ਡੇਢ ਸਾਲ ਤੋਂ ਸਿਆਸੀ ਹਾਸ਼ੀਏ ‘ਤੇ ਚੱਲ ਰਹੇ ਨਵਜੋਤ ਸਿੰਘ ਸਿੱਧੂ ਨੂੰ ਸਰਗਰਮ ਕਰਨ ਦਾ ਯਤਨ ਕੀਤਾ ਸੀ। ਧਰਨਿਆਂ ਦੌਰਾਨ ਸਭ ਦੀਆਂ ਨਜ਼ਰਾਂ ਇਸ ਗੱਲ ‘ਤੇ ਟਿਕੀਆਂ ਸਨ ਕਿ ਨਵਜੋਤ ਸਿੰਘ ਸਿੱਧੂ ਧਰਨੇ ਵਿਚ ਆਉਂਦੇ ਹਨ ਜਾਂ ਨਹੀਂ, ਪਰ ਉਹ ਟਵਿਟਰ ‘ਤੇ ਐਕਟਿਵ ਰਹੇ। ਸਿੱਧੂ ਲਈ ਬੇਸ਼ਕ ਹੀ ਕੈਬਨਿਟ ਦੇ ਦਰਵਾਜ਼ੇ ਖੁੱਲ੍ਹ ਰਹੇ ਹੋਣ, ਪਰ ਉਹ ਕਿਸਾਨਾਂ ਲਈ ਰੱਖੇ ਗਏ ਕਾਂਗਰਸ ਦੇ ਪ੍ਰਮੁੱਖ ਸਮਾਗਮ ਤੋਂ ਹੀ ਗ਼ਾਇਬ ਰਹੇ। ਸਿੱਧੂ ਨੇ ਟਵਿੱਟਰ ‘ਤੇ ਇਕ ਵੀਡੀਓ ਸ਼ੇਅਰ ਤੇ ਆਪਣੀ ਕੁਮੈਂਟਰੀ ਸ਼ੇਅਰ ਕਰਕੇ ਕਿਸਾਨਾਂ ਦੀ ਹਮਾਇਤ ਕੀਤੀ।
Check Also
ਨਾਗੇਸ਼ਵਰ ਰਾਓ ਹੋਣਗੇ ਪੰਜਾਬ ਵਿਜੀਲੈਂਸ ਬਿਊਰੋ ਦੇ ਨਵੇਂ ਮੁਖੀ
ਆਈਪੀਐਸ ਵਰਿੰਦਰ ਕੁਮਾਰ ਨੂੰ ਅਹੁਦੇ ਤੋਂ ਹਟਾਇਆ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੇ ਅੱਜ ਵੱਡਾ ਪ੍ਰਸ਼ਾਸਨਿਕ …