Breaking News
Home / ਪੰਜਾਬ / ਕਿਸਾਨ ਅੰਦੋਲਨ ‘ਚ ਹਾਰਟ ਅਟੈਕ ਨਾਲ ਬਜ਼ੁਰਗ ਦੀ ਗਈ ਜਾਨ

ਕਿਸਾਨ ਅੰਦੋਲਨ ‘ਚ ਹਾਰਟ ਅਟੈਕ ਨਾਲ ਬਜ਼ੁਰਗ ਦੀ ਗਈ ਜਾਨ

ਹੁਣ ਤੱਕ ਮੌਤਾਂ ਦਾ ਅੰਕੜਾ 10 ਤੱਕ ਪਹੁੰਚਿਆ
ਚੰਡੀਗੜ੍ਹ/ਬਿਊਰੋ ਨਿਊਜ਼
ਕੁੰਡਲੀ ਬਾਰਡਰ ‘ਤੇ ਕਿਸਾਨਾਂ ਦੇ ਧਰਨੇ ਵਿਚ ਬੈਠੇ ਪੰਜਾਬ ਦੇ ਇਕ ਕਿਸਾਨ ਦੀ ਅੱਜ ਜਾਨ ਚਲੇ ਗਈ। ਅੱਜ ਦੁਪਹਿਰੇ ਇਕ ਵਜੇ ਦੇ ਕਰੀਬ 74 ਸਾਲਾਂ ਦੇ ਕਿਸਾਨ ਗੁਰਮੀਤ ਸਿੰਘ ਦੇ ਸੀਨੇ ਵਿਚ ਦਰਦ ਹੋਇਆ ਅਤੇ ਉਸ ਨੇ ਦਮ ਤੋੜ ਦਿੱਤਾ। ਗੁਰਮੀਤ ਸਿੰਘ ਮੁਹਾਲੀ ਜ਼ਿਲ੍ਹੇ ਦੇ ਪਿੰਡ ਕੰਡਾਲਾ ਦਾ ਰਹਿਣਾ ਵਾਲਾ ਸੀ। ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ ਦੌਰਾਨ ਹੁਣ ਤੱਕ 10 ਕਿਸਾਨਾਂ ਦੀ ਜਾਨ ਜਾ ਚੁੱਕੀ ਹੈ। ਟਿੱਕਰੀ ਬਾਰਡਰ ‘ਤੇ ਹੁਣ ਤੱਕ 6 ਕਿਸਾਨਾਂ ਅਤੇ ਕੁੰਡਲੀ ਬਾਰਡਰ ‘ਤੇ 4 ਕਿਸਾਨਾਂ ਦੀ ਜਾਨ ਗਈ ਹੈ। ਧਿਆਨ ਰਹੇ ਕਿ ਕੁੰਡਲੀ ਬਾਰਡਰ ‘ਤੇ 3 ਕਿਸਾਨਾਂ ਦੀ ਮੌਤ ਹਾਰਟ ਅਟੈਕ ਨਾਲ ਅਤੇ ਇਕ ਕਿਸਾਨ ਦੀ ਮੌਤ ਸੜਕ ਹਾਦਸੇ ਦੌਰਾਨ ਹੋਈ ਹੈ।

Check Also

ਵਿਸ਼ਵ ਪੰਜਾਬੀ ਕਾਨਫਰੰਸ : ਫਨਕਾਰਾਂ ਨੇ ਸਾਂਝੀਵਾਲਤਾ ਦੇ ਗੀਤਾਂ ਨਾਲ ਰੰਗ ਬੰਨ੍ਹਿਆ

ਸ਼ਾਇਰ ਹਰਵਿੰਦਰ ਦੇ ਗੀਤ ਸਣੇ ਵੱਖ-ਵੱਖ ਲੇਖਕਾਂ ਦੀਆਂ ਪੁਸਤਕਾਂ ਕੀਤੀਆਂ ਲੋਕ ਅਰਪਣ ਅੰਮ੍ਰਿਤਸਰ : ਪਾਕਿਸਤਾਨ …