14.3 C
Toronto
Monday, September 15, 2025
spot_img
Homeਪੰਜਾਬਰਛਪਾਲ ਸਿੰਘ ਰਾਜੂ ਬਣੇ ਬਸਪਾ ਦੇ ਨਵੇਂ ਸੂਬਾ ਪ੍ਰਧਾਨ

ਰਛਪਾਲ ਸਿੰਘ ਰਾਜੂ ਬਣੇ ਬਸਪਾ ਦੇ ਨਵੇਂ ਸੂਬਾ ਪ੍ਰਧਾਨ

rashpal_singh_raju-bspਅਵਤਾਰ ਸਿੰਘ ਕਰੀਮਪੁਰੀ ਫਿਲੌਰ ਤੋਂ ਹੋਣਗੇ ਬਸਪਾ ਦੇ ਉਮੀਦਵਾਰ
ਜਲੰਧਰ/ਬਿਊਰੋ ਨਿਊਜ਼  : ਬਹੁਜਨ ਸਮਾਜ ਪਾਰਟੀ (ਬਸਪਾ) ਨੇ ਪੰਜਾਬ ਦੀ ਲੀਡਰਸ਼ਿਪ ਵਿੱਚ ਵੱਡੀ ਤਬਦੀਲੀ ਕਰਦਿਆਂ ਸੂਬੇ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਸਮੇਤ ਸਮੁੱਚੇ ਅਹੁਦੇਦਾਰ ਬਦਲ ਦਿੱਤੇ ਹਨ ਤੇ ਨਾਲ ਹੀ ਵਿਧਾਨ ਸਭਾ ਚੋਣਾਂ ਲਈ 9 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਰਛਪਾਲ ਸਿੰਘ ਰਾਜੂ ਨੂੰ ਨਵਾਂ ਸੂਬਾਈ ਪ੍ਰਧਾਨ ਥਾਪਿਆ ਹੈ। ਇਥੇ ਪਾਰਟੀ ਦੇ ਸੂਬਾਈ ਦਫ਼ਤਰ ਵਿੱਚ ਹੋਈ ਮੀਟਿੰਗ ਵਿੱਚ ਪਾਰਟੀ ਸੁਪਰੀਮੋ ਕੁਮਾਰੀ ਮਾਇਆਵਤੀ ਦੇ ਹੁਕਮਾਂ ਅਨੁਸਾਰ ઠਬਸਪਾ ਦੇ ਪੰਜਾਬ ਇੰਚਾਰਜ ઠਡਾ. ਮੇਘਰਾਜ ਸਿੰਘ ਨੇ ਪਾਰਟੀ ਉਮੀਦਵਾਰਾਂ ਤੇ ਸੂਬੇ ਦੀ ਨਵੀਂ ਕਾਰਜਕਾਰਨੀ ਦਾ ਐਲਾਨ ਕੀਤਾ। ਬਸਪਾ ਦੀ ਨਵੀਂ ਟੀਮ ਵਿੱਚ ਇੱਕ ਉਪ ਪ੍ਰਧਾਨ, 5 ਜਨਰਲ ਸਕੱਤਰ, 6 ਸਕੱਤਰ, ਇਕ ਖ਼ਜ਼ਾਨਚੀ ਤੇ ਦੋ ਸਟੇਟ ਕਮੇਟੀ ਮੈਂਬਰ ਸ਼ਾਮਲ ਕੀਤੇ ਗਏ ਹਨ।
ਡਾ. ਮੇਘਰਾਜ ਸਿੰਘ ਨੇ ਪੰਜਾਬ ਵਿਧਾਨ ਸਭਾ ਲਈ 9 ਉਮੀਦਵਾਰਾਂ ਦਾ ਐਲਾਨ ਕਰਦਿਆਂ ਦੱਸਿਆ ਕਿ ਹਲਕਾ ਫਿਲੌਰ (ਰਾਖਵੀਂ) ਤੋਂ ઠਅਵਤਾਰ ਸਿੰਘ ਕਰੀਮਪੁਰੀ ਨੂੰ, ਡਾ. ਨਛੱਤਰ ਪਾਲ ਨੂੰ ਨਵਾਂਸ਼ਹਿਰ ਤੋਂ, ਗੁਰਲਾਲ ਸੈਲਾ ਨੂੰ ਚੱਬੇਵਾਲ ਤੋਂ, ਠੇਕੇਦਾਰ ਰਜਿੰਦਰ ਸਿੰਘ ਨੂੰ ਬੰਗਾ ਤੋਂ, ਹਰਭਜਨ ਸਿੰਘ ਬਜਹੇੜੀ ਨੂੰ ਖਰੜ ਤੋਂ, ਡਾ. ਮੱਖਣ ਸਿੰਘ ਨੂੰ ਮਹਿਲ ਕਲਾਂ ਤੋਂ, ઠਕਿੱਕਰ ਸਿੰਘ ਨੂੰ ਜੈਤੋਂ ਤੋਂ, ਐਡਵੋਕੇਟ ਗੁਰਬਖ਼ਸ਼ ਸਿੰਘ ਚੌਹਾਨ ਨੂੰ ਫ਼ਰੀਦਕੋਟ ਤੋਂ ਅਤੇ ਹਰਜਿੰਦਰ ਸਿੰਘ ਮਿੱਠੂ ਨੂੰ ਤਲਵੰਡੀ ਸਾਬੋਂ ਤੋਂ ਉਮੀਦਵਾਰ ਬਣਾਇਆ ਗਿਆ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਅਵਤਾਰ ਸਿੰਘ ਕਰੀਮਪੁਰੀ ਨੂੰ ਹਲਕਾ ਫਿਲੌਰ ਤੋਂ ਉਮੀਦਵਾਰ ਬਣਾਉਣ ਦੇ ਨਾਲ ਪੰਜਾਬ ਤੇ ਚੰਡੀਗੜ੍ਹ ਦਾ ਇੰਚਾਰਜ ਤੇ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਦਾ ਮੈਂਬਰ ਵੀ ਲਗਾਇਆ ਗਿਆ ਹੈ। ਸੂਬਾਈ ਕਾਰਜਕਾਰਨੀ ਵਿੱਚ ਰਛਪਾਲ ਸਿੰਘ ਰਾਜੂ ਨੂੰ ਪਾਰਟੀ ਦਾ ਸੂਬਾ ਪ੍ਰਧਾਨ ਤੇ ਅਜੀਤ ਸਿੰਘ ਪ੍ਰਜਾਪਤੀ ਨੂੰ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪੰਜ ਜਨਰਲ ਸਕੱਤਰਾਂ ਵਿੱਚ ਬਲਵਿੰਦਰ ਕੁਮਾਰ, ਮਾਸਟਰ ਰਾਮ ਲੁਭਾਇਆ, ਜੋਗਾ ਸਿੰਘ ਪਨੌਦੀਆ, ਕੁਲਦੀਪ ਸਿੰਘ ਸਰਦੂਲਗੜ੍ਹ ਤੇ ਸੰਤ ਰਾਮ ਮੱਲੀਆਂ ਸ਼ਾਮਲ ਹਨ।
ਰੋਹਿਤ ਖੋਖਰ, ਬਲਵਿੰਦਰ ਬਿੱਟਾ, ਗੁਰਮੇਲ ਚੰਦੜ, ਰਾਮ ਸਿੰਘ ਆਜ਼ਾਦ, ਹਰਜੀਤ ਸਿੰਘ ਸੈਣੀ, ਸ਼ਿੰਗਾਰਾ ਸਿੰਘ ਨੂੰ ਸੂਬਾ ਸਕੱਤਰ, ਜਦਕਿ ਬਾਬੂ ਸੁੰਦਰ ਪਾਲ ਨੂੰ ਸੂਬਾਈ ਖ਼ਜ਼ਾਨਚੀ, ਗੁਰਦੀਪ ਸਿੰਘ ਗੋਗੀ ਤੇ ਬੀਬੀ ਰਵਿਤਾ ਨੂੰ ਸੂਬਾ ਕਾਰਜਕਾਰੀ ਮੈਂਬਰ ਨਿਯੁਕਤ ਕੀਤਾ ਗਿਆ ਹੈ। ਬਲਵਿੰਦਰ ਕੁਮਾਰ, ਮਾਸਟਰ ਰਾਮ ਲੁਭਾਇਆ ਤੇ ਰੋਹਿਤ ਖੋਖਰ ਪਹਿਲਾਂ ਦੀ ਤਰ੍ਹਾਂ ਜਲੰਧਰ ਜ਼ੋਨ ਦੇ ਕੋਆਰਡੀਨੇਟਰ ਹੋਣਗੇ। ਜੋਗਾ ਸਿੰਘ ਪਨੌਦੀਆ, ਬਲਵਿੰਦਰ ਬਿੱਟਾ, ਗੁਰਮੇਲ ਚੰਦੜ ਤੇ ਰਾਮ ਸਿੰਘ ਆਜ਼ਾਦ ਪਟਿਆਲਾ ਜ਼ੋਨ ਦੇ ਕੋਆਰਡੀਨੇਟਰ ਹੋਣਗੇ।

RELATED ARTICLES
POPULAR POSTS